ਵਿਸ਼ਵ ਪੰਜਾਬੀ ਕਾਨਫਰੰਸ ਦੀ ਸਫਲਤਾ ਨਾਲ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਝੰਡਾ ਹੋਰ ਬੁਲੰਦ ਹੋਇਆ : ਅਰੁਨਾ ਚੌਧਰੀ

429
Advertisement


• ਉਚੇਰੀ ਸਿੱਖਿਆ ਤੇ ਭਾਸ਼ਾਵਾਂ ਬਾਰੇ ਮੰਤਰੀ ਵਲੋਂ ਵਿਸ਼ਵ ਪੰਜਾਬੀ ਕਾਨਫਰੰਸ ਦੇ ਡੇਲੀਗੇਟਾਂ ਨੂੰ ਰਾਤਰੀ ਭੋਜ
ਚੰਡੀਗੜ•, 11 ਮਾਰਚ:ਉਚੇਰੀ ਸਿੱਖਆ ਤੇ ਭਾਸ਼ਾਵਾਂ ਬਾਰੇ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਨੇ ਬੀਤੀ ਰਾਤ ਪੰਜਾਬ ਭਵਨ ਵਿਖੇ ਛੇਵੀਂ ਵਿਸ਼ਵ ਪੰਜਾਬੀ ਕਾਨਫਰੰਸ ਦੇ ਡੇਲੀਗੇਟਾਂ ਦੇ ਰਾਤਰੀ ਭੋਜ ਦੀ ਮਹਿਮਾਨ ਨਵਾਜੀ ਕੀਤੀ। ਸ੍ਰੀਮਤੀ ਚੌਧਰੀ ਨੇ ਚੰਡੀਗੜ• ਵਿਖੇ ਦੋ ਰੋਜ਼ਾ ਕਾਨਫਰੰਸ ‘ਚ ਦੇਸ਼ ਵਿਦੇਸ਼ ਤੋਂ ਹਿੱਸਾ ਲੈਣ ਆਏ ਸਾਹਿਤਕਾਰਾਂ ਦਾ ਸੁਆਗਤ ਕੀਤਾ।
ਸ੍ਰੀਮਤੀ ਚੌਧਰੀ ਨੇ ਕਿਹਾ ਕਿ ਇਸ ਤਰ•ਾਂ ਦੇ ਸਮਾਗਮ/ਕਾਨਫਰੰਸਾਂ ਦੇ ਹੋਣ ਨਾਲ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦਾ ਝੰਡਾ ਬੁਲੰਦ ਹੁੰਦਾ ਹੈ। ਵਰਲਡ ਪੰਜਾਬੀ ਕਾਨਫਰੰਸ ਤੇ ਪੰਜਾਬ ਕਲਾ ਪ੍ਰੀਸ਼ਦ ਵਲੋਂ ਕਰਵਾਈ ਇਸ ਕਾਨਫਰੰਸ ਦੇ ਪ੍ਰਬੰਧਕਾਂ ਦੀ ਸ਼ਲਾਘਾ ਕਰਦਿਆਂ ਉਨ•ਾਂ ਕਿਹਾ ਕਿ ਅਜਿਹੇ ਉਪਰਾਲੇ ਜਾਰੀ ਰਹਿਣੇ ਚਾਹੀਦੇ ਹਨ ਅਤੇ ਉਨ•ਾਂ ਪੰਜਾਬ ਸਰਕਾਰ ਵਲੋਂ ਭਰੋਸਾ ਦਿਵਾਇਆ ਕਿ ਅਜਿਹੇ ਉਦਮਾਂ ਦਾ ਪੂਰਨ ਸਾਥ ਦਿੱਤਾ ਜਾਵੇਗਾ।
ਪੰਜਾਬ ਭਵਨ ਦੇ ਵਿਹੜੇ ਵਿਖੇ ਹੋਏ ਰਾਤਰੀ ਭੋਜ ਦੌਰਾਨ ਭਾਸ਼ਾ ਵਿਭਾਗ ਪੰਜਾਬ ਵਲੋਂ ਪੰਜਾਬ, ਪੰਜਾਬੀ ਤੇ ਪੰਜਾਬੀਅਤ ਸਬੰਧੀ ਵੱਖ-ਵੱਖ ਚੋਟੀ ਦੇ ਲਿਖਾਰੀਆਂ ਵਲੋਂ ਲਿਖੀਆਂ ਸਤਰਾਂ ਦੇ ਹੋਰਡਿੰਗ ਲਗਾਏ ਗਏ। ਧਨੀ ਰਾਮ ਚਾਤ੍ਰਿਕ, ਫਿਰੋਜ਼ਦੀਨ ਸ਼ਰਫ, ਬਾਬਾ ਨਜ਼ਮੀ ਆਦਿ ਲਿਖਾਰੀਆਂ ਦੇ ਲਗਾਏ ਹੋਰਡਿੰਗ ਨੂੰ ਬੜੀ ਰੀਜ਼ ਨਾਲ ਪੜਿ•ਆ ਗਿਆ। ਇਸ ਮੌਕੇ ਕਾਨਫਰੰਸ ਦੇ ਮੁੱਖ ਪ੍ਰਬੰਧਕ ਅਤੇ ਸਾਬਕਾ ਸੰਸਦ ਮੈਂਬਰ ਸ੍ਰੀ ਐਚ.ਐਸ. ਹੰਸਪਾਲ, ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਐਸ. ਕੇ. ਸੰਧੂ, ਭਾਸ਼ਾ ਵਿਭਾਗ ਦੀ ਡਾਇਰੈਕਟਰ ਸ੍ਰੀਮਤੀ ਗੁਰਸ਼ਰਨ ਕੌਰ ਵਾਲੀਆ, ਪੰਜਾਬ ਕਲਾ ਪ੍ਰੀਸ਼ਦ ਦੇ ਸਕੱਤਰ ਜਨਰਲ ਡਾ. ਲਖਵਿੰਦਰ ਸਿੰਘ ਜੌਹਲ, ਪੰਜਾਬ ਸਾਹਿਤ ਅਕਾਦਮੀ ਦੀ ਪ੍ਰਧਾਨ ਡਾ. ਸਰਬਜੀਤ ਕੌਰ ਸੋਹਲ, ਪੰਜਾਬੀ ਯੂਨੀਵਰਸਿਟੀ ਦੀ Àਪ ਕੁਲਪਤੀ ਪ੍ਰੋ. ਬੀ. ਐਸ. ਘੁੰਮਣ, ਡਾ. ਦੀਪਕ ਮਨਮੋਹਨ ਸਿੰਘ, ਡਾ. ਮਨਮੋਹਣ ਸਿੰਘ, ਇਕਬਾਲ ਮਾਹਿਲ, ਡਾ. ਜੋਗਰਾਜ਼ ਅੰਗਰੀਸ਼, ਸੁਖਵਿੰਦਰ ਅਮ੍ਰਿਤ, ਡਾ. ਰਵੇਲ ਸਿੰਘ ਆਦਿ ਹਾਜ਼ਰ ਸਨ।

Advertisement

LEAVE A REPLY

Please enter your comment!
Please enter your name here