ਚੰਡੀਗੜ੍ਹ, 23 ਅਗਸਤ (ਵਿਸ਼ਵ ਵਾਰਤਾ) : ਪੰਜਾਬ ਦੀ ਕੇਂਦਰੀ ਪੀ੍ਰਖਿਆ ਕਮੇਟੀ ਵਲੋਂ ਅਧਿਕਾਰੀਆਂ/ ਕਰਮਚਾਰੀਆਂ ਦੀ ਵਿਸ਼ੇਸ਼ ਸ੍ਰੇਣੀਆਂ ਦੀ ਅਗਲੀ ਵਿਭਾਗੀ ਪ੍ਰੀਖਿਆ 09 ਅਕਤੂਬਰ ਤੋ 14 ਅਕਤੂਬਰ, 2017 ਤੱਕ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ ਪਬਲਿਕ ਐਡਮਿਨਸਟ੍ਰੇਸਨ, ਪੰਜਾਬ (ਮੈਗਸਿਪਾ), ਸੈਕਟਰ 26, ਚੰਡੀਗੜ੍ਹ ਵਿਖੇ ਸਵੇਰੇ 9:00 ਤੋਂ ਦੁਪਹਿਰ 12:00 ਵਜੇ ਅਤੇ ਬਾਅਦ ਦੁਪਹਿਰ 2:00 ਵਜੇ ਤੋਂ 5:00 ਵਜੇ ਤੱਕ ਆਯੋਜਿਤ ਕੀਤੀ ਜਾ ਰਹੀ ਹੈ।
ਇਹ ਪ੍ਰਗਟਾਵਾ ਕਰਦਿਆਂ ਪੰਜਾਬ ਸਰਕਾਰ ਦੇ ਇੱਕ ਬੁਲਾਰੇ ਨੇ ਅੱਜ ਇੱਥੇ ਦੱਸਿਆ ਕਿ ਇਨ੍ਹਾਂ ਸ਼੍ਰੇਣੀਆਂ ਵਿੱਚ ਸਹਾਇਕ ਕਮਿਸ਼ਨਰ, ਵਧੀਕ ਸਹਾਇਕ ਕਮਿਸ਼ਨਰ/ਆਈ.ਪੀ.ਐਸ. ਅਧਿਕਾਰੀ, ਤਹਿਸੀਲਦਾਰ/ਮਾਲ ਅਫਸਰ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਸ਼ਾਮਲ ਹਨ।
ਬੁਲਾਰੇ ਨੇ ਅੱਗੇ ਦੱਸਿਆ ਕਿ ਜਿਹੜੇ ਹੋਰ ਅਧਿਕਾਰੀ ਉਕਤ ਇਮਤਿਹਾਨ ਦੇਣ ਦੀ ਇੱਛਾ ਰਖਦੇ ਹਨ, ਉਹ ਆਪਣੇ ਵਿਭਾਗਾਂ ਰਾਂਹੀ ਨਿਰਧਾਰਤ ਪ੍ਰ’ੋਫਾਰਮੇ ‘ਤੇ ਆਪਣਾ ਬਿਨੈ ਪੱਤਰ 15 ਸਤੰਬਰ, 2017 ਤੱਕ ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ, ਪ੍ਰਸੋਨਲ ਵਿਭਾਗ ਅਤੇ ਸਕੱਤਰ, ਕੇਂਦਰੀ ਕਮੇਟੀ, ਪ੍ਰੀਖਿਆਵਾਂ (ਪੀ.ਸੀ.ਐਸ.) ਬ੍ਰਾਂਚ, ਪੰਜਾਬ ਸਿਵਲ ਸਕੱਤਰੇਤ, ਚੰਡੀਗੜ ਵਿਖੇ ਭੇਜਣ। ਸਿੱਧੇ ਰੂਪ ਵਿੱਚ ਭੇਜੇ ਗਏ ਬਿਨੈ ਪੱਤਰ ਸਵੀਕਾਰ ਨਹੀਂ ਕੀਤੇ ਜਾਣਗੇ। ਅਧੂਰੇ ਬਿਨੈ ਪੱਤਰ ਰੱਦ ਕਰ ਦਿੱਤੇ ਜਾਣਗੇ ਅਤੇ ਉਨ੍ਹਾਂ ਨੂੰ ਰੋਲ ਨੰਬਰ ਵੀ ਜਾਰੀ ਨਹੀਂ ਕੀਤੇ ਜਾਣਗੇ।
ਬੁਲਾਰੇ ਨੇ ਦੱਸਿਆ ਕਿ ਜਿਹੜੇ ਉਮੀਦਵਾਰਾਂ ਨੂੰ 04 ਅਕਤੂਬਰ, 2017 ਤੱਕ ਰੋਲ ਨੰਬਰ ਪ੍ਰਾਪਤ ਨਹੀ ਹੁੰਦੇ, ਉਹ ਇਨ੍ਹਾਂ ਪ੍ਰੀਖਿਆਵਾਂ ਸਬੰਧੀvia 5-Mail (pcsbranch0gmail.com ਜਾਂ ਟੈਲੀਫੂਨ (0172-2740553) (ਪੀ.ਬੀ.ਐਕਸ-4648), ਰਾਂਹੀ ਕੇਂਦਰੀ ਕਮੇਟੀ ਨਾਲ ਸੰਪਰਕ ਕਰਨ।
ਵਿਭਾਗੀ ਪ੍ਰੀਖਿਆ 9 ਅਕਤੂਬਰ ਤੋਂ
Advertisement
Advertisement