
ਚੋਣ ਮੌਕੇ ਹਾਜਰ ਰਹੇ ਵਿਧਾਇਕ ਮਾਨਸ਼ਾਹੀਆ ਨੇ ਨਹੀਂ ਪਾਈ ਵੋਟ
ਭੀਖੀ (ਮਾਨਸਾ), 2 ਫਰਵਰੀ (ਵਿਸ਼ਵ ਵਾਰਤਾ)-ਡੇਢ ਮਹੀਨੇ ਦੀ ਦੇਰੀ ਉਪਰੰਤ ਅ੪ਜ ਨਗਰ ਪੰਚਾਇਤ ਦਫਤਰ ਭੀਖੀ ਵਿਖੇ ਕਮੇਟੀ ਪ®ਧਾਨ ਤੇ ਮੀਤ ਪ®ਧਾਨ ਦੀ ਹੋਈ ਚੋਣ ਦੌਰਾਨ ਪੂਰਨ ਬਹੁ ਮਤ ਤਹਿਤ ਸਥਾਨਕ ਵਾਰਡ ਨੱਬਰ 6 ਤੋਂ ਨਿਰਵਿਰੋਧ ਜੇਤੂ ਰਹੇ ਅਤੇ ਲਗਾਤਾਰ ਤੀ੦ੀ ਵਾਰ ਕੌਂਸਲਰ ਬਣੇ ਵਿਨੋਦ ਕੁਮਾਰ ਸਿੰਗਲਾ (ਕਾਂਗਰਸ) ਦੇ ਸਿਰ ਪ®ਧਾਨਗੀ ਦਾ ਤਾਜ ਸਜਿਆ, ਜਦੋਂ ਕਿ ਵਾਰਡ ਨੱਬਰ 1 ਤੋਂ ਦੂਜੀ ਵਾਰ ਜੇਤੂ ਰਹੀ ਆ੦ਾਦ ਉਮੀਦਵਾਰ ਰਕ੍ਹਾ ਦੇਵੀ ƒ ਨਗਰ ਪੰਚਾਇਤ ਦੇ ਮੀਤ ਪ®ਧਾਨ ਦੀ ਕੁਰਸੀ ਮਿਲੀ|
ਇਸ ਤੋਂ ਪਹਿਲਾਂ ਚੋਣ ਕਨਵੀਨਰ ਕਮ ਉਪ ਮੰਡਲ ਮੈਜਿਸਟਰੇਟ ਮਾਨਸਾ ਅਭਿਜੀਤ ਕਪਲ੍ਹਿ ਵੱਲੋਂ ਨਗਰ ਪੰਚਾਇਤ ਦੇ ਸਮੂਹ 13 ਕੌਂਸਲਰਾਂ ਨੂੰ ਸਰਕਾਰੀ ਭੇਦ ਗੁਪਤ ਰ੪ਖਣ ਦੀ ਸਹੁੰ ਚੁਕਾਏ ਜਾਣ ਉਪਰੰਤ ੍ਹੁਰੂ ਹੋਈ ਚੋਣ ਕਾਰਵਾਈ ਦੌਰਾਨ ਵਾਰਡ ਨੱਬਰ 2 ਦੇ ਕੌਂਸਲਰ ਮ੪ਖਣ ਸਿੰਘ ਹਾਜੀ ਨੇ ਪ®ਧਾਨ ਦੇ ਅਹੁਦੇ ਵਾਸਤੇ ਵਿਨੋਦ ਕੁਮਾਰ ਸਿੰਗਲਾ ਦਾ ਨਾਂ ਪ੍ਹੇ ਕੀਤਾ ਅਤੇ ਵਾਰਡ ਨੱਬਰ 4 ਦੇ ਕੌਂਸਲਰ ਮਨੋਜ ਕੁਮਾਰ ਸਿੰਗਲਾ ਵਲੋਂ ਇਸ ਦੀ ਤਾਇਦ ਕੀਤੀ ਗਈ, ਜਦੋਂ ਕਿ ਦੂਜੇ ਪਾਸੇ ਵਾਰਡ ਨੱਬਰ 10 ਦੇ ਕੌਂਸਲਰ ਕਿਲੂ ਸਿੰਘ ਵਲੋਂ ਪ®ਧਾਨਗੀ ਪਦ ਲਈ ਵਾਰਡ ਨੱਬਰ 9 ਦੇ ਕੌਂਸਲਰ ਕਿਰਨਜੀਤ ਕੌਰ ਦਾ ਨਾਂ ਪ੍ਹੇ ਕੀਤਾ ਗਿਆ, ਜਿਸ ਦੀ ਵਾਰਡ ਨੱਬਰ 5 ਦੇ ਕੌਂਸਲਰ ਪਰਮਜੀਤ ਕੌਰ ਵਲੋਂ ਤਾਇਦ ਕੀਤੀ ਗਈ| ਵਿਨੋਦ ਕੁਮਾਰ ਦੇ ਹ੪ਕ ’ਚ 10 ਕੌਂਸਲਰ ਭੁਗਤੇ, ਜਦੋਂ ਕਿ ਕਿਰਨਜੀਤ ਕੌਰ ਕੋਲ ਆਪਣੇ ਵੋਟ ਸਮੇਤ ਕੌਂਸਲਰਾਂ ਦੀ ਗਿਣਤੀ ਸਿਰ| 3 ਹੀ ਰਹਿ ਗਈ|
ਭਾਵੇਂ ਹਲਕਾ ਵਿਧਾਇਕ ਨਾ੦ਰ ਸਿੰਘ ਮਾਨ੍ਹਾਹੀਆ (ਆਮ ਆਦਮੀ ਪਾਰਟੀ) ਇਸ ਸਮੁਚੀ ਚੋਣ ਪ®ਕਿਰਿਆ ਸਮੇਂ ਹਾ੦ਰ ਸਨ, ਪਰ ਉਨ੍ਹਾਂ ਕਿਸੇ ਦੇ ਵੀ ਪ੪ਖ ’ਚ ਆਪਣੀ ਵੋਟ ਦਾ ਇਸਤੇਮਾਲ ਨਹੀਂ ਕੀਤਾ|
ਇਸ ਤਰ੍ਹਾਂ ਵਿਨੋਦ ਕੁਮਾਰ ਸਿੰਗਲਾ ਦੇ ਸਿਰ ਪ®ਧਾਨ ਦਾ ਤਾਜ ਸਜਿਆ| ਮੀਤ ਪ®ਧਾਨ ਦੀ ਚੋਣ ਮੌਕੇ ਵਾਰਡ ਨੱਬਰ 8 ਦੇ ਕੌਂਸਲਰ ਰਾਮਪਾਲ ਨੇ ਵਾਰਡ ਨੱਬਰ 1 ਦੇ ਕੌਂਸਲਰ ਰਕ੍ਹਾ ਦੇਵੀ ਦਾ ਨਾਂ ਪ੍ਹੇ ਕੀਤਾ ਅਤੇ ਵਾਰਡ ਨੱਬਰ 12 ਦੇ ਕੌਂਸਲਰ ਸੁਖਦੇਵ ਸਿੰਘ ਉਰਫ ਸੁਖਦੀਪ ਸਿੰਘ ਵਲੋਂ ਇਸ ਦੀ ਤਾਇਦ ਕੀਤੀ ਗਈ, ਜਿਸ ਦੌਰਾਨ ਰਕ੍ਹਾ ਦੇਵੀ ਨਗਰ ਪੰਚਾਇਤ ਕਮੇਟੀ ਭੀਖੀ ਦੇ ਮੀਤ ਪ®ਧਾਨ ਬਣੇ|
ਇਸ ਚੋਣ ਮੌਕੇ ਤਹਿਸੀਲਦਾਰ ਪਰਮਜੀਤ ਸਿੰਘ, ਕਾਰਜ ਸਾਧਕ ਅਫਸਰ ਸੁਰ੍ਹੇ ਕੁਮਾਰ, ਥਾਣਾ ਮੁ੪ਖੀ ਅੰਗਰੇ੦ ਸਿੰਘ ਹਾਜਰ ਰਹੇ| ਇਸੇ ਦੌਰਾਨ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ, ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਡਾ. ਮਨੋਜ ਬਾਲਾ ਬਾਂਸਲ ਨਗਰ ਪੰਚਾਇਤ ਦਫਤਰ ਵਿਖੇ ਉਚੇਚੇ ਤੌਰ ’ਤੇ ਪਹੁੰਚੇ ਹੋਏ ਸਨ, ਜਿੰਨ੍ਹਾਂ ਇਸ ਚੋਣ ਦੀ ਪ®ਧਾਨ, ਮੀਤ ਪ®ਧਾਨ ਤੇ ਕੌਂਸਲਰਾਂ ਨੂੰ ਵਧਾਈ ਦਿਤੀ| ਉਨ੍ਹਾਂ ਨਵੀਂ ਬਣੀ ਨਗਰ ਪੰਚਾਇਤ ਕਮੇਟੀ ਨੂੰ ਨਿਰਪਖ ਤੌਰ ’ਤੇ ਭੀਖੀ ਦੇ ਵਿਕਾਸ ਕਰਨ ਤੇ ਖ੍ਹੁਹਾਲ ਰਖਣ ਦੀ ਨਸੀਅਤ ਦਿ੪ਤੀ ਤੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਵਲੋਂ ਵਿਕਾਸ ਕੰਮਾਂ ਲਈ ਫੰਡਾਂ ਦੀ ਘਾਟ ਨਹੀਂ ਆਉਣ ਦਿ੪ਤੀ ਜਾਵੇਗੀ|
ਪ®ਧਾਨ ਵਿਨੋਦ ਕੁਮਾਰ ਸਿੰਗਲਾ ਤੇ ਮੀਤ ਪ®ਧਾਨ ਰਕ੍ਹਾ ਦੇਵੀ ਨੇ ਕਿਹਾ ਕਿ ਉਹ ੍ਹਹਿਰ ਦਾ ਵਿਕਾਸ ਸਾਰੇ ਕੌਂਸਲਰਾਂ ਨੂੰ ਨਾਲ ਲੈਕੇ ਬਿਨ੍ਹਾਂ ਕਿਸੇ ਭੇਦ ਭਾਵ ਤੋਂ ਕਰਨ ƒ ਤਰਜੀਹ ਦੇਣਗੇ|
ਦਿਲਚਸਪ ਗੱਲ ਹੈ ਕਿ ਇਸ ਚੋਣ ਵਿਚ ਵਿਨੋਦ ਕੁਮਾਰ ਸਿੰਗਲਾ ਨੂੰ ਕਾਂਗਰਸ ਦੀ ਹੀ ਕਿਰਨਦੀਪ ਕੌਰ ਨੇ ਚੁਣੌਤੀ ਦਿੱਤੀ| ਬ੍ਹੇੱਕ ਵਿਨੋਦ ਕੁਮਾਰ ਸਿੰਗਲਾ ਨੂੰ 3 ਅਕਾਲੀ ਹਿਮਾਇਤ ਪ੍ਰਾਪਤ ਅਜਾਦ ਉਮੀਦਵਾਰਾਂ ਅਤੇ ਵਾਰਡ ਨੰ. 1 ਅਤੇ 7 ਦੀ ਅਜਾਦ ਉਮੀਦਵਾਰ ਤੋਂ ਇਲਾਵਾ ਸੀਪੀਆਈ ਹਮਾਇਤ ਪ੍ਰਾਪਤ 1 ਸਮੇਤ 4 ਕਾਂਗਰਸੀ ਕੋਂਸਲਰਾਂ ਨੇ ਹਿਮਾਇਤ ਦਿੱਤੀ, ਜਦੋਂ ਕਿ 2 ਕਾਂਗਰਸੀ ਵਾਰਡ ਨੰ. 10 ਤੋਂ ਕਿੱਲੂ ਸਿੰਘ ਵਾਰਡ ਨੰ. 9 ਤੋਂ ਕਿਰਨਦੀਪ ਕੌਰ ਅਤੇ ਸੀਪੀਆਈ ਐਮਐਲ ਹਮਾਇਤ ਪ੍ਰਾਪਤ ਪਰਮਜੀਤ ਕੌਰ ਨੇ ਅਲਗ ਧੜਾ ਬਣਾਇਆ|
ਇਸੇ ਦੌਰਾਨ ਵਾਰਡ ਨੰਬਰ 10 ਤੋਂ ਕਾਂਗਰਸ ਦੇ ਜੇਤੂ ਉਮੀਦਵਾਰ ਕਿੱਲੂ ਸਿੰਘ ਨੇ ਇਸ ਵਾਰ ਨਗਰ ਪੰਚਾਇਤ ਦੀ ਪ੍ਰਧਾਨਗੀ ਪਦ ਅਨੂਸੂਚਿਤ ਜਾਤੀ ਲਈ ਰਾਖਵਾਂ ਕਰਨ ਲਈ ਹਾਈਕੋਰਟ ਵਿੱਚ ਰਿਟ ਪਟੀ੍ਹਨ ਦਾਇਰ ਕੀਤੀ ਹੋਈ ਹੈ, ਜਿਸ ਦੀ ਸੁਣਵਾਈ 9 ਫਰਵਰੀ ਨੂੰ ਹੋਣੀ ਹੈ| ਇਸ ਚੋਣ *ਤੇ ਆਪਣਾ ਪ੍ਰਤੀਕਰਮ ਪ੍ਰਗਟ ਕਰਦਿਆਂ ਕਿੱਲੂ ਸਿੰਘ ਨੇ ਕਿਹਾ ਕਿ ਪ੍ਰਸਾ੍ਹਨ ਨੇ ਹਾਈਕੋਰਟ ਵੱਲੋਂ ਮੁਕੱਰਰ ਪ੍ਹੇੀ ਤੋਂ ਪਹਿਲਾਂ ਪ੍ਰਧਾਨਗੀ ਦੀ ਚੋਣ ਕਰਵਾਕੇ ਅਨੂਸੂਚਿਤ ਜਾਤੀ ਦੇ ਹਿੱਤਾ ਨੂੰ ਠੇਸ ਪਹੁੰਚਾਈ ਹੈ|
ਫੋਟੋ ਕੈਪਸ਼ਨ: ਨਗਰ ਪੰਚਾਇਤ ਭੀਖੀ ਦੇ ਨਵੇਂ ਬਣੇ ਪ੍ਰਧਾਨ ਵਿਨੋਦ ਸਿੰਗਲਾ ਤੇ ਮੀਤ ਪ੍ਰਧਾਨ ਰਕ੍ਹਾ ਦੇਵੀ ਨੂੰ ਵਧਾਈ ਦਿੰਦੇ ਹੋਏ ਕਾਂਗਰਸੀ ਆਗੂ ਡਾ. ਮਨੋਜ ਬਾਂਸਲ ਤੇ ਹੋਰ|