ਵਿਧਾਨ ਸਭਾ ‘ਚ ਪ੍ਰਸ਼ਨਕਾਲ ਦੌਰਾਨ ਕਈ ਸਵਾਲਾਂ ‘ਤੇ ਹੋਈ ਚਰਚਾ

107
Advertisement


ਚੰਡੀਗੜ੍ਹ, 24 ਮਾਰਚ (ਵਿਸ਼ਵ ਵਾਰਤਾ) – ਪੰਜਾਬ ਵਿਧਾਨ ਸਭਾ ਵਿਚ ਪ੍ਰਸ਼ਨ ਕਾਲ ਦੌਰਾਨ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਮਦਨ ਲਾਲ ਜਲਾਲਪੁਰ ਦੇ ਸਵਾਲ ਦੇ ਜਵਾਬ ਵਿਚ ਦੱਸਿਆ ਕਿ ਚੋਣ ਕੰਮਾਂ ਵਿਚ ਵਿਦਿਆਰਥੀਆਂ ਨੂੰ ਨਹੀਂ ਲਾਇਆ ਜਾ ਸਕਦਾ| ਕਿਉਂਕਿ ਉਹ ਚੋਣ ਪ੍ਰਚਾਰ ਵਿਚ ਭਾਗ ਲੈਂਦੇ ਹਨ| ਦੂਸਰਾ ਇਹ ਕੰਮ ਰਾਜ ਸਰਕਾਰ ਦੇ ਅਧਿਕਾਰ ਖੇਤਰ ਵਿਚ ਨਹੀਂ ਹੈ|
ਬਿਕਰਮ ਸਿੰਘ ਮਜੀਠੀਆ ਦੇ ਸਵਾਲ ਦੇ ਜਵਾਬ ਵਿਚ ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਨੇ ਦੱਸਿਆ ਕਿ ਸਵੱਛ ਭਾਰਤ ਪ੍ਰੋਗਰਾਮ ਅਧੀਨ ਅੰਮ੍ਰਿਤਸਰ ਅਤੇ ਮਜੀਠਾ ਬਲਾਕ ਵਿਚ ਸਾਰੇ ਸੌਚਾਲਿਆ 31 ਅਗਸਤ ਤੱਕ ਬਣਾ ਦਿੱਤੇ ਜਾਣਗੇ|
ਰਾਜ ਵਿਚ ਖਾਲੀ ਪਈਆਂ ਅਧਿਆਪਕਾਂ ਦੀਆਂ ਆਸਾਮੀਆਂ ਦੇ ਬਾਰੇ ਸਿੱਖਿਆ ਮੰਤਰੀ ਅਰੁਣਾ ਚੌਧਰੀ ਨੇ ਦੱਸਿਆ ਕਿ ਰੋਪੜ ਸਰਕਾਰੀ ਕਾਲਜ ਵਿਚ ਕੇਵਲ 9 ਆਸਾਮੀਆਂ ਖਾਲੀ ਹਨ| ਹਾਈਕੋਰਟ ਵਲੋਂ ਪਾਬੰਦੀ ਲਾਏ ਜਾਣ ਦੇ ਕਾਰਨ ਇਨ੍ਹਾਂ ਅਹੁਦਿਆਂ ਨੂੰ ਭਰਿਆ ਨਹੀਂ ਜਾ ਸਕਿਆ| ਆਪ ਪਾਰਟੀ ਦੇ ਵਿਧਾਇਕ ਕੰਵਰ ਸੰਧੂ ਨੇ ਕਿਹਾ ਕਿ ਪੂਰੇ ਪੰਜਾਬ ਵਿਚ 850 ਅਹੁਦੇ ਖਾਲੀ ਪਏ ਹਨ| ਸਰਕਾਰ ਨੂੰ ਹਾਈਕੋਰਟ ਤੋਂ ਮਨਜੂਰੀ ਲੈ ਕੇ ਇਨ੍ਹਾਂ ਅਹੁਦਿਆਂ ਨੂੰ ਭਰਿਆ ਜਾਣਾ ਚਾਹੀਦਾ ਹੈ|
ਸਰਕਾਰੀ ਹਸਪਤਾਲਾਂ ਵਿਚ ਐਮਰਜੈਂਸੀ ਸਹੂਲਤਾਂ ਦੀ ਕਮੀ ਦੇ ਸਬੰਧ ਵਿਚ ਦਰਸ਼ਨ ਲਾਲ ਨੇ ਇਹ ਸਵਾਲ ਸਿੱਖਿਆ ਮੰਤਰੀ ਤੋਂ ਪੁੱਛਿਆ ਸੀ| ਇਸ ਤੇ ਕੁਲਤਾਰ ਸਿੰਘ ਅਤੇ ਬਲਜਿੰਦਰ ਸਿੰਘ ਆਪ ਵਿਧਾਇਕਾਂ ਨੇ ਅਨੁਪੂਰਕ ਸਵਾਲ ਪੁੱਛੇ| ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਦੱਸਿਆ ਕਿ ਰਾਜ ਸਰਕਾਰ ਅਹਿਮ ਹਸਪਤਾਲਾਂ ਵਿਚ ਐਮਰਜੈਂਸੀ ਸਹੂਲਤਾਂ 24 ਘੰਟੇ ਪ੍ਰਦਾਨ ਕਰਨ ਬਾਰੇ ਕੋਸ਼ਿਸ਼ ਕਰ ਰਹੀ ਹੈ| ਜੇਕਰ ਇਸ ਸਬੰਧ ਵਿਚ ਕੋਈ ਕਮੀ ਹੈ ਤਾਂ ਵਿਧਾਇਕ ਉਨ੍ਹਾਂ ਦੀ ਸੂਚਨਾ ਵਿਚ ਲਿਆ ਸਕਦੇ ਹਨ|

Advertisement

LEAVE A REPLY

Please enter your comment!
Please enter your name here