ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਭੋਲੇ ਭਾਲੇ ਲੋਕਾਂ ਨਾਲ 35 ਕਰੋੜ ਦੀ ਠੱਗੀ ਮਾਰਨ ਵਾਲਾ ਪੁਲਿਸ ਨੇ ਕੀਤਾ ਕਾਬੂ
ਚੰਡੀਗੜ੍ਹ,30ਸਤੰਬਰ(ਵਿਸ਼ਵ ਵਾਰਤਾ)- ਡਾ. ਸੰਦੀਪ ਕੁਮਾਰ ਗਰਗ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਐਸ.ਏ.ਐਸ ਨਗਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਵੱਲੋ ਜਾਰੀ ਦਿਸ਼ਾ ਨਿਰਦੇਸ਼ਾ ਅਤੇ ਮਾਣਯੋਗ ਡੀ.ਜੀ.ਪੀ ਸਾਹਿਬ ਦੀਆ ਹਦਾਇਤਾ ਮੁਤਾਬਿਕ ਬਿਲ੍ਹਾ ਲਾਈਨੈਂਸ ਚੱਲ ਰਹੀਆਂ ਫਰਜੀ ਇੰਮੀਗ੍ਰੇਸ਼ਨ ਏਜੰਸੀਆ/ਟਰੈਵਲ ਏਜੰਟਾਂ ਦੇ ਖਿਲਾਫ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਸ੍ਰੀ ਅਮਨਦੀਪ ਸਿੰਘ ਬਰਾੜ, ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ), ਐਸ.ਏ.ਐਸ ਨਗਰ ਅਤੇ ਗੁਰਸ਼ੇਰ ਸਿੰਘ ਸੰਧੂ, ਉਪ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ), ਐਸ.ਏ.ਐਸ ਨਗਰ ਦੀ ਅਗਵਾਈ ਹੇਠ ਇੰਸ, ਸ਼ਿਵ ਕੁਮਾਰ ਇੰਚਾਰਜ ਸੀ.ਆਈ.ਏ ਸਟਾਫ ਮੋਹਾਲੀ ਵੱਲੋਂ ਮਿਤੀ 22-09-2023 ਨੂੰ ਇੱਕ ਦੋਸ਼ੀ ਸਰਬਜੀਤ ਸਿੰਘ ਸੰਧੂ ਜੋ ਕਿ ਰੋਹਬਦਾਰ ਅਹੁਦੇ ਤੋਂ ਲਗਜਰੀ ਗੱਡੀਆਂ ਅਤੇ ਗੰਨਮੈਂਨਾ (ਸਕਿਓਰਿਟੀ) ਦੇ ਪ੍ਰਭਾਵ ਰਾਹੀਂ ਆਪਣੇ ਸਾਥੀਆ ਨਾਲ ਮਿਲ ਕੇ ਜਾਅਲ਼ੀ ਇਮੀਗ੍ਰੇਸ਼ਨ ਕਰਦਾ ਹੈ ਅਤੇ ਇਸ ਨੇ ਵਿਦੇਸ਼ ਭੇਜਣ ਦੇ ਝਾਂਸੇ ਹੇਠ ਭੋਲੇ ਭਾਲੇ ਲੋਕਾ ਨਾਲ ਕਰੀਬ 35 ਕਰੋੜ ਦੀ ਠੱਗੀ ਮਾਰੀ ਹੈ, ਨੂੰ ਗ੍ਰਿਫਤਾਰ ਕਰਨ ਵਿੱਚ ਅਹਿਮ ਸਫਲਤਾ ਹਾਸਲ ਕੀਤੀ ਹੈ।
ਡਾ: ਗਰਗ ਨੇ ਅੱਗੇ ਜਾਣਕਾਰੀ ਦਿੰਦੇ ਦੱਸਿਆ ਕਿ ਦੋਸ਼ੀ ਸਰਬਜੀਤ ਸਿੰਘ ਸੰਧੂ ਜੋ ਕਿ ਆਪਣੇ ਸਾਥੀਆ ਨਾਲ ਮਿਲ ਕੇ ਜਾਅਲੀ ਇੰਮੀਗ੍ਰੇਸ਼ਨ ਦਾ ਕੰਮ ਕਰਦਾ ਹੈ ਅਤੇ ਕਦੇ ਇਹ ਜਾਅਲੀ ਹੋਮ ਸੈਕਟਰੀ ਆਫ ਹਰਿਆਣਾ ਬਣ ਜਾਂਦਾ ਹੈ, ਕਦੇ ਇਹ ਪੰਜਾਬ ਪੁਲਿਸ ਦਾ ਇੰਸਪੈਕਟਰ ਅਤੇ ਕਦੇ ਇਹ ਵਿਧਾਨ ਸਭਾ ਦਾ ਵਿਧਾਇਕ ਬਣ ਕੇ ਭੋਲੇ ਭਾਲੇ ਲੋਕਾਂ ਨੂੰ ਆਪਣੇ ਝਾਂਸੇ ਵਿੱਚ ਲੈ ਕੇ ਉਹਨਾ ਪਾਸੋ ਪਾਸਪੋਰਟ ਹਾਸਿਲ ਕਰਕੇ ਭਾਰੀ ਰਕਮ ਦੀ ਡੀਲ ਕਰਦਾ ਸੀ ਕਿ ਉਹ ਉਹਨਾ ਨੂੰ PRC ਅਤੇ ਵੀਜਾ ਲਗਵਾ ਕੇ ਦੇਵੇਗਾ, ਫਿਰ ਇਹ ਆਪਣੇ ਸਾਥੀ ਦੋਸ਼ੀ ਰਾਹੁਲ ਪਾਸੋਂ ਉਹਨਾਂ ਦੇ ਪਾਸਪੋਰਟਾ ਤੇ ਜਾਅਲੀ ਵੀਜਾ ਸਟੀਕਰ, ਜਾਅਲੀ RPC ਬਾਹਰਲੇ ਦੇਸ਼ਾਂ ਅਤੇ ਹੋਰ ਜਾਅਲੀ ਦਸਤਾਵੇਜ ਤਿਆਰ ਕਰਕੇ ਦੇ ਦਿੰਦਾ ਸੀ। ਦੋਸ਼ੀ ਸਰਬਜੀਤ ਸਿੰਘ ਸੰਧੂ ਆਪਣੇ ਸਾਥੀ ਰਾਹੁਲ ਨੂੰ ਇੱਕ ਵਿਅਕਤੀ ਦੇ ਜਾਅਲੀ ਦਸਤਾਵੇਜ ਤਿਆਰ ਕਰਨ ਲਈ 1 ਤੋਂ 2 ਲੱਖ ਰੁਪਏ ਦਿੰਦਾ ਸੀ। ਦੋਸ਼ੀ ਸਰਬਜੀਤ ਸਿੰਘ ਸੰਧੂ ਦੇ ਬੈਂਕ ਅਕਾਉਟਾ ਦੀ ਦੇਖ ਰੇਖ ਰਾਹੁਲ ਹੀ ਕਰਦਾ ਸੀ। ਇਹ ਸਾਰੀ ਠੱਗੀ ਦੀ ਰਕਮ ਕਰੀਬ 61 ਬੈਂਕ ਅਕਾਊਟਾ (Yes Bank, Kotak, IDFC, Indusland) ਵਿੱਚ ਟ੍ਰਾਂਸਫਰ ਕੀਤੀ ਜਾਂਦੀ ਸੀ, ਉਸ ਤੋਂ ਬਾਅਦ ਜੇਕਰ ਕੋਈ ਆਪਣੇ ਪੈਸੇ ਵਾਪਸ ਮੰਗ ਕਰਦਾ ਸੀ ਤਾਂ ਸਰਬਜੀਤ ਸਿੰਘ ਸੰਧੂ ਉਕਤ ਆਪਣੇ ਰੋਹਬਦਾਰ ਅਹੁਦੇ ਅਤੇ ਸਕਿਓਰਿਟੀ ਦਾ ਡਰਾਵਾ ਦੇ ਕੇ ਉਹਨਾ ਨੂੰ ਭਜਾ ਦਿੰਦਾ ਸੀ। ਤਫਤੀਸ਼ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਸਰਬਜੀਤ ਸਿੰਘ ਸੰਧੂ ਵੱਲੋਂ ਸੈਕਟਰ 82, ਮੋਹਾਲੀ ਵਿਖੇ ਆਪਣਾ ਲਗਜਰੀ ਦਫਤਰ ਅਤੇ ਡੇਰਾਬਸੀ ਵਿਖੇ ਡੋਲਰ ਕਲੱਬ, ਜਿਸ ਉੱਪਰ ਸੰਧੂ ਟਰਾਂਸਪੋਰਟ ਨਾਮ ਦੀ ਦਫਤਰ ਬਣਾਇਆ ਹੋਇਆ ਹੈ। ਜਿਨ੍ਹਾ ਵਿੱਚ ਕਰੀਬ 70 ਲੱਖ ਦਾ ਫਰਨੀਚਰ ਹੀ ਲੱਗਾ ਹੋਇਆ ਹੈ। ਉਕਤ ਦੋਸੀ ਦੇ ਖਿਲਾਫ ਹੇਠ ਲਿਖੇ ਅਨੁਸਾਰ ਮੁਕੱਦਮਾ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਦੀ ਜਾ ਰਹੀ ਹੈ।
ਇਸ ਤੋ ਇਲਾਵਾ ਜਿਲ੍ਹਾ ਐਸ.ਏ.ਐਸ ਨਗਰ ਵਿੱਚ ਚੱਲ ਰਹੀਆ ਵੱਖ ਵੱਖ ਫਰਜੀ ਇੰਮੀਗ੍ਰੇਸ਼ਨ ਏਜੰਸੀਆ/ਟਰੈਵਲ ਏਜਟਾ ਦੇ ਖਿਲਾਫ ਕਾਰਵਾਈ ਅਮਲ ਵਿੱਚ ਲਿਆਦੀ ਜਾ ਰਹੀ ਹੈ। ਜਿਸ ਤਹਿਤ ਹੁਣ ਤੱਕ ਕਰੀਬ 55 ਮੁਕੱਦਮੇ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਦੀ ਜਾ ਰਹੀ ਹੈ। ਜਿਨ੍ਹਾਂ ਵਿੱਚ ਕਰੀਬ 04 ਮੁੱਖ ਫਰਜੀ ਇੰਮੀਗ੍ਰੇਸ਼ਨ ਏਜੰਸੀਆ ਜਿਨਾਨ ਲਾਅ ਆਫਿਸ, ਸੈਕਟਰ 106, ਮੋਹਾਲੀ, ਇੰਗਲਿਸ ਗੁਰੂ ਇੰਮੀਗ੍ਰੇਸ਼ਨ, ਫੇਸ 10, ਮੋਹਾਲੀ, ਸਟਾਰ ਫਿਊਚਰ ਐਜੂਕੇਸ਼ਨ ਐਂਡ ਇੰਮੀਗ੍ਰੇਸ਼ਨ, ਸੈਕਟਰ 70, ਮੋਹਾਲੀ, ਫਰੰਟੀਅਰ ਸੂਟਸ ਅਕੈਡਮੀ ਅਤੇ ਕਮਸਲਟੈਂਟ, ਫੇਸ 02, ਮੋਹਾਲੀ ਦੇ ਖਿਲਾਫ ਕਾਰਵਾਈ ਕਰਦੇ ਹੋਏ 24 ਕੇਸ ਦਰਜ ਕਰਕੇ ਭੋਲੇ ਭਾਲੇ ਲੋਕਾਂ ਨਾਲ ਕਰੀਬ 10 ਕਰੋੜ ਦੀ ਠੱਗੀ ਦੇ ਸਬੰਧ ਵਿੱਚ ਸਖਤ ਕਾਰਵਾਈ ਅਮਲ ਵਿੱਚ ਲਿਆਦੀ ਗਈ ਹੈ ਅਤੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਤੋ ਇਲਾਵਾ ਕਰੀਬ 03 ਕਰੋੜ ਦੀ ਠੱਗੀ ਸਬੰਧੀ ਵੱਖ ਵੱਖ 15 ਹੋਰ ਫਰਜੀ ਇੰਮੀਗ੍ਰੇਸ਼ਨ ਏਜੰਸੀਆਵਲ ਏਜੰਟਾਂ ਦੇ ਖਿਲਾਫ 31 ਮੁਕੱਦਮੇ ਦਰਜ ਰਜਿਸਟਰ ਕਰਕੇ ਕਾਰਵਾਈ ਅਮਲ ਵਿੱਚ ਲਿਆਦੀ ਜਾ ਰਹੀ ਹੈ। ਹੁਣ ਤੱਕ ਗ੍ਰਿਫਤਾਰ ਕੀਤੇ ਗਏ ਏਜੰਟਾ ਦੀਆ ਜਾਇਦਾਦਾਂ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਬੈਂਕ ਖਾਤੇ ਟਰੇਸ ਕਰਕੇ ਸੀਲ ਕਰਵਾਏ ਜਾ ਰਹੇ ਹਨ।
ਉਕਤ ਦੇ ਸਬੰਧ ਵਿੱਚ ਪਬਲਿਕ ਨੂੰ ਇਹ ਅਪੀਲ ਕੀਤੀ ਜਾਦੀ ਹੈ ਕਿ ਸ਼ੋਸ਼ਲ ਮੀਡੀਆ ਜਾਂ ਹੋਰ ਤਰੀਕਿਆਂ ਰਾਹੀ ਆਪਣੀ ਮਸ਼ਹੂਰੀ ਦਾ ਦਿਖਾਵਾ ਕਰਕੇ ਭੋਲੇ ਭਾਲੇ ਲੋਕਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾਉਣ ਵਾਲੇ ਫਰਜੀ ਟਰੈਵਲ ਏਜੰਟਾਂ ਦੇ ਝਾਂਸੇ ਵਿੱਚ ਨਾ ਆਉਂ। ਬਾਹਰਲੇ ਦੇਸ਼ ਨੂੰ ਜਾਣ ਦੇ ਚਾਹਵਾਣ ਵਿਅਕਤੀ ਲੀਗਲ ਤਰੀਕੇ ਰਾਹੀਂ ਹੀ ਬਾਹਰ ਜਾਣ ਬਾਰੇ ਸੋਚਣ। ਜਦ ਵੀ ਕਿਸੇ ਟਰੈਵਲ ਏਜੰਟ ਨੂੰ ਵਿਦੇਸ਼ ਜਾਣ ਲਈ ਹਾਇਰ ਕਰਦੇ ਹੋ ਤਾ ਸਭ ਤੋਂ ਪਹਿਲਾ ਉਸਦਾ ਲਾਇਸੰਸ ਚੌਕ ਕਰ ਕਿ ਜਿਸ ਕੰਮ ਲਈ ਉਹ ਏਜੰਟ ਹਾਇਰ ਕਰ ਰਹੇ ਹਨ, ਉਸ ਲਈ ਉਹ ਔਥਰਾਈਜ ਵੀ ਹੈ, ਉਸਦਾ ਮਾਰਕਿਟ ਵਿੱਚ ਸਟੇਟਸ ਕਿਵੇਂ ਦਾ ਹੈ। ਫਰਜੀ ਏਜੰਟਾ ਦੇ ਬਹਿਕਾਵੇ ਵਿੱਚ ਆ ਕਰ ਕਿਸੇ ਵੀ ਤਰੀਕੇ ਨਾਲ ਗਲਤ ਫੰਡ ਦਿਖਾ ਕਰ ਜਾਂ ਕੋਈ ਗ਼ਲਤ ਦਸਤਾਵਜ਼ ਦੇ ਆਧਾਰ ਪਰ ਬਾਹਰਲੇ ਦੇਸ਼ ਜਾਣ ਸਬੰਧੀ ਗ਼ੈਰਕਾਨੂੰਨੀ ਤਰੀਕਾ ਨਾ ਅਪਣਾਇਆ ਜਾਵੇ। ਜੋ ਵੀ ਫੀਸ ਆਦਿ ਸਬੰਧਤ ਇਮੀਗ੍ਰੇਸ਼ਨ ਏਜੰਟ ਨੂੰ ਦਿੱਤੀ ਜਾਦੀ ਹੈ, ਉਸਦੀ ਰਸੀਦ ਆਦਿ ਲਈ ਜਾਵੇ। ਪੂਰਨ ਤੌਰ ਤੇ ਸੁਚੇਤ ਰਹਿ ਕਰ ਹੀ ਟ੍ਰੈਵਲ ਏਜੰਟਾਂ ਨੂੰ ਹਰ ਪੱਖੋਂ ਤਸਦੀਕ ਕਰਕੇ ਹੀ ਵਿਦੇਸ਼ ਜਾਣ ਲਈ ਉਸ ਦੀ ਸਹਾਇਤਾ ਹਾਸਲ ਕੀਤੀ ਜਾਵੇ।
ਉਕਤ ਤੋਂ ਇਲਾਵਾ ਫਰਜੀ ਟਰੈਵਲ ਏਜੰਟਾਂ ਨੂੰ ਵੀ ਇਹੀ ਤਾੜਨਾ ਕੀਤੀ ਜਾਂਦੀ ਹੈ ਕਿ ਆਪਣਾ ਮੁਕੰਮਲ ਲਾਇਸੰਸ ਨੇ ਕਰ ਸਹੀ ਲੀਗਲ ਤਰੀਕੇ ਨਾਲ ਹੀ ਪਬਲਿਕ ਡੀਲਿੰਗ ਕਰਨ। ਜੇਕਰ ਕੋਈ ਗੈਰ ਕਾਨੂੰਨੀ/ਫਰਜੀ ਦਫਤਰ ਖੇਡਣ ਸਬੰਧੀ ਕੋਈ ਗੱਲ ਨੋਟਿਸ ਵਿੱਚ ਆਉਂਦੀ ਹੈ ਤਾਂ ਉਸ ਦੇ ਖਿਲਾਫ ਬਣਦੀ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।