ਮੋਹਾਲੀ ‘ਚ ਧੂਮ-ਧਾਮ ਨਾਲ ਗਈ ਮਨਾਈ ਹੋਲੀ

437
Advertisement


ਚੰਡੀਗੜ੍ਹ, 1 ਮਾਰਚ (ਵਿਸ਼ਵ ਵਾਰਤਾ): ਦੇਸ਼ ਵਿਚ ਹੋਲੀ ਦੀਆਂ ਰੌਣਕਾਂ ਹਨ| ਬਾਜ਼ਾਰ ਰੰਗਾਂ ਨਾਲ ਸਜ ਚੁੱਕੇ ਹਨ| ਇਸ ਦੌਰਾਨ ਅੱਜ ਮੋਹਾਲੀ ਦੀਆਂ ਵੱਖ-ਵੱਖ ਵਿਦਿਅਕ ਸੰਸਥਾਵਾਂ ਵਿਚ ਹੋਲੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ|

ਗਿਆਨ ਜੋਤੀ ਵਿਚ ਹੋਲੀ ਮੌਕੇ ਲੱਗੀਆਂ ਰੌਣਕਾਂ, ਵਿਦਿਆਰਥੀਆਂ ਨੇ ਸਾਰਾ ਦਿਨ ਖੇਡੀ ਹੋਲੀ


ਹਲਕੀ ਹਲਕੀ ਠੰਢ ਦੇ ਮਾਹੌਲ ਵਿਚ ਰੰਗਾਂ ਦੇ ਤਿਉਹਾਰ ਹੋਲੀ ਨੂੰ ਮਨਾਉਂਦੇ ਹੋਏ ਵਿਦਿਆਰਥੀਆਂ ਨੇ ਕੈਂਪਸ ਵਿਚ ਖੂਬ ਹੋਲੀ ਖੇਡੀ।  ਕੈਂਪਸ ਵਿਚ ਛੁੱਟੀ ਹੋਣ ਤੇ ਵੀ ਵਿਦਿਆਰਥੀਆਂ ਨੇ ਕੈਂਪਸ ਵਿਚ ਆ ਕੇ ਖੂਬ ਹੋਲੀ ਦਾ ਆਨੰਦ ਮਾਣਿਆਂ। ਸਾਰਾ ਦਿਨ ਆਕਾਸ਼ ਵਿਚ ਗੁਲਾਲ ਉੜਾਉਦੇ ਹੋਏ ਵਿਦਿਆਰਥੀਆਂ ਹੱਥਾ ਵਿਚ ਰੰਗ ਲੈ ਕੇ ਆਪਣੇ ਸਾਥੀਆਂ ਨੂੰ ਰੰਗਦੇ ਨਜ਼ਰ ਆਏ। ਇਸ ਦੌਰਾਨ ਗਿਆਨ ਜੋਤੀ ਗਰੁੱਪ ਦੇ ਸਟਾਫ਼ ਨੇ ਵੀ ਵਿਦਿਆਰਥੀਆਂ ਨਾਲ ਮਿਲ ਕੇ ਇਸ ਦਿਨ ਨੂੰ ਖ਼ੂਬਸੂਰਤ ਯਾਦਗਾਰ ਬਣਾ ਦਿਤਾ। ਸੁੱਕੇ ਰੰਗਾਂ ਨਾਲ ਵਿਦਿਆਰਥੀਆਂ ਨੇ ਆਪਣੇ ਸਾਥੀਆਂ ਨੂੰ ਬੁਰਾ ਨਾ ਮਾਨੋ ਹੋਲੀ ਹੈ ਕਹਿੰਦੇ ਹੋਏ ਖੂਬ ਰੰਗਿਆਂ।
ਗਿਆਨ ਜੋਤੀ ਗਰੁੱਪ ਦੇ ਚੇਅਰਮੈਨ ਜੇ ਐੱਸ ਬੇਦੀ ਨੇ ਹੋਲੀ ਦੇ ਇਸ ਪਵਿੱਤਰ ਤਿਉਹਾਰ ਮੌਕੇ ਸਭ ਨੂੰ ਵਧਾਈ ਦਿੰਦੇ ਹੋਏ ਹੋਲੀ ਦਾ ਦਿਹਾੜਾ ਖ਼ੂਬਸੂਰਤ ਅਤੇ ਪਰਿਵਾਰਕ ਤਰੀਕੇ ਨਾਲ ਮਨਾਉਣ ਦੀ ਪ੍ਰੇਰਨਾ ਦਿੰਦੇ ਹੋਏ ਨੌਜਵਾਨਾਂ ਨੂੰ ਹੁੱਲੜਬਾਜ਼ੀ ਤੋਂ ਪਰਹੇਜ਼ ਕਰਨ ਦੀ ਪ੍ਰੇਰਨਾ ਦਿਤੀ।

ਸ਼ੈਮਰਾਕ ਵੱਲੋਂ ਹੋਲੀ ਦੇ ਤਿਉਹਾਰ ਨੂੰ ਬੜੇ ਹੀ ਉਤਸ਼ਾਹ ਅਤੇ ਪਿਆਰ ਨਾਲ ਮਨਾਇਆ

ਸ਼ੈਮਰਾਕ ਸੀਨੀਅਰ ਸੈਕੰਡਰੀ ਸਕੂਲ ਸੈਕਟਰ-69 ਮੁਹਾਲੀ ਵੱਲੋਂ ਪੰਜਾਬੀ ਸਭਿਆਚਾਰ ਨਾਲ ਜੁੜੇ ਹੋਲੀ ਦੇ ਤਿਉਹਾਰ ਨੂੰ ਬੜੇ ਹੀ ਉਤਸ਼ਾਹ ਅਤੇ ਪਿਆਰ ਨਾਲ ਮਨਾਇਆ। ਇਸ ਦੌਰਾਨ ਜਿੱਥੇ ਬੱਚਿਆਂ ਨੇ ਇਕ-ਦੂਜੇ ‘ਤੇ ਹਰਬਲ ਰੰਗ ਪਾ ਕੇ ਮਸਤੀ ਕੀਤੀ, ਉੱਥੇ ਹੀ ਸਕੂਲ ਵਿਚ ਕਰਵਾਏ ਗਏ ਇਕ ਸਮਾਗਮ ਵਿਚ ਬੱਚਿਆਂ ਨੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ। ਬੱਚਿਆਂ ਨੂੰ ਗੀਤ, ਭੰਗੜਾ, ਗਿੱਧਾ, ਬੋਲੀਆਂ ਅਤੇ ਹੋਰ ਕਈ ਸਭਿਆਚਾਰ ਨਾਲ ਸਬੰਧਿਤ ਲੋਕ ਨਾਚ ਪੇਸ਼ ਕੀਤੇ ਗਏ। ਬੱਚਿਆਂ ਨੂੰ ਹੋਲੀ ਦੀ ਵਧਾਈ ਦਿੰਦਿਆਂ ਅਧਿਆਪਕਾਂ ਨੇ ਵੀ ਹੋਲੀ ਦੇ ਤਿਉਹਾਰ ਦਾ ਖੂਬ ਆਨੰਦ ਲਿਆ।

ਆਸ਼ਮਾ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਫੁੱਲਾਂ ਨਾਲ ਮਨਾਈ ਹੋਲੀ
ਆਸ਼ਮਾ ਇੰਟਰਨੈਸ਼ਨਲ ਸਕੂਲ, ਸੈਕਟਰ 70  ਵਿਖੇ ਪੂਰਾ ਦਿਨ ਖ਼ੁਸ਼ੀ, ਹਰਸ਼ੋ-ਉਲਹਾਸ ਨਾਲ ਹੋਲੀ ਦਾ ਤਿਉਹਾਰ ਮਨਾਇਆ ਗਿਆ। ਸਕੂਲ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਇਸ ਤਿਉਹਾਰ ਨੂੰ ਪੂਰੇ ਉਤਸ਼ਾਹ ਨਾਲ ਮਨਾਇਆ। ਇਸ ਦੌਰਾਨ ਸਮੂਹ ਵਿਦਿਆਰਥੀਆਂ ਵੱਲੋਂ ਪੂਰਾ ਹਫ਼ਤਾ ਰੋਜ਼ਾਨਾ ਵੱਖ-ਵੱਖ ਰੰਗ ਦੀਆਂ ਪੋਸ਼ਾਕਾਂ ਪਹਿਨੀਆਂ ਗਈਆਂ ਤਾਂ ਜੋ ਉਹ ਰੰਗਾਂ ਦੀ ਪਛਾਣ ਕਰ ਸਕਣ ।
ਇਸ ਮੌਕੇ ਤੇ ਛੋਟੇ-ਛੋਟੇ ਬੱਚਿਆਂ ਵੱਲੋਂ ਹੋਲੀ ਦੀ ਗਾਣੇਆਂ ਤੇ ਡਾਂਸ ਦਾ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਮੌਕੇ ਤੇ ਸਮੂਹ ਵਿਦਿਆਰਥੀਆਂ ਨੂੰ ਪ੍ਰਹਲਾਦ ਅਤੇ ਹੋਲਿਕਾ ਬਾਰੇ ਵੀ ਅਧਿਆਪਕਾਂ ਵੱਲੋਂ ਜਾਣੂ ਕਰਵਾਇਆ ਗਿਆ, ਇਸ ਦੇ ਇਲਾਵਾ ਵਿਦਿਆਰਥੀਆਂ ਨੂੰ ਕੁਦਰਤੀ ਰੰਗਾਂ ਤੇ ਕੈਮੀਕਲ ਵਾਲੇ ਰੰਗਾਂ ਬਾਰੇ ਵੀ ਜਾਣੂ ਕਰਵਾਇਆ ਗਿਆ । ਸੀਨੀਅਰ ਵਿਦਿਆਰਥੀਆਂ ਨੇ ਸੰਗੀਤਕ ਧੁਨਾਂ ਤੇ ਡਾਂਸ ਕੀਤਾ ।

 

Advertisement

LEAVE A REPLY

Please enter your comment!
Please enter your name here