ਵਿਜੀਲੈਂਸ ਵੱਲੋਂ ਮੰਡੀਆਂ ‘ਚ ਝੋਨੇ ਸੁਚੱਜੀ ਖਰੀਦ ਸਬੰਧੀ ਚੈਕਿੰਗ ਕੱਲ੍ਹ ਤੋਂ

296
Advertisement

ਚੰਡੀਗੜ੍ਹ, 6 ਅਕਤੂਬਰ (ਵਿਸ਼ਵ ਵਾਰਤਾ) : ਵਿਜੀਲੈਂਸ ਬਿਊਰੋ ਦੀਆਂ ਵਿਸ਼ੇਸ਼ ਟੀਮਾਂ ਵੱਲੋਂ ਪੰਜਾਬ ਦੀਆਂ ਸਾਰੀਆਂ ਦਾਣਾ ਮੰਡੀਆਂ ਵਿੱਚ ਕੱਲ੍ਹ ਸਨੀਵਾਰ ਤੋਂ ਅਚਨਚੇਤ ਚੈਕਿੰਗ ਸ਼ੁਰੂ ਕੀਤੀ ਜਾ ਰਹੀ ਹੈ ਤਾਂ ਜੋ ਸਾਉਣੀ ਦੇ ਚਾਲੂ ਸੀਜ਼ਨ ਦੌਰਾਨ ਕਿਸਾਨਾਂ ਨੂੰ ਮੰਡੀਆਂ ਵਿੱਚ ਖਰੀਦ ਏਜੰਸੀਆਂ ਦੇ ਕਰਮਚਾਰੀਆਂ ਹੱਥੋਂ ਕਿਸੇ ਵੀ ਤਰਾਂ ਦੀ ਸਮੱਸਿਆ ਤੋਂ ਬਚਾਇਆ ਜਾ ਸਕੇ।

ਇਸ ਬਾਰੇ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਮੁੱਖ ਡਾਇਰੈਕਟਰ ਸ੍ਰੀ ਬੀ.ਕੇ. ਉੱਪਲ ਨੇ ਦੱਸਿਆ ਕਿ ਵਿਜੀਲੈਂਸ ਦੀਆਂ ਵੱਖ-ਵੱਖ ਰੇਜਾਂ ਦੇ ਐਸ.ਐਸ.ਪੀ., ਡੀ.ਐਸ.ਪੀਜ਼ ਅਤੇ ਹੋਰ ਮੁਲਾਜ਼ਮਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਮੰਡੀਆਂ ਵਿਚ ਝੋਨੇ ਦੀ ਸੀਜ਼ਨ ਦੀ ਸਮਾਪਤੀ ਤੱਕ ਅਚਨਚੇਤੀ ਦੌਰੇ ਕਰਕੇ ਕਿਸਾਨਾਂ ਅਤੇ ਆੜ੍ਹਤੀਆਂ ਤੋਂ ਜਾਣਕਾਰੀ ਲੈਂਦੇ ਰਹਿਣ ਤਾਂ ਜੋ ਕਿਸਾਨਾਂ ਨੂੰ ਝੋਨਾ ਵੇਚਣ ਵਿੱਚ ਕੋਈ ਤਕਲੀਫ਼ ਨਾ ਆਵੇ।

ਝੋਨੇ ਦੀ ਨਿਰਵਿਘਨ ਖਰੀਦ ਲਈ ਕੀਤੀ ਪੇਸ਼ਬੰਦੀ ਬਾਰੇ ਉਨਾਂ ਕਿਹਾ ਕਿ ਇਨਾਂ ਪੜਤਾਲੀਆ ਟੀਮਾਂ ਦੇ ਨਾਲ ਸਬੰਧਤ ਖੁਰਾਕ ਤੇ ਵੰਡ ਵਿਭਾਗ ਸਮੇਤ ਵੱਖ-ਵੱਖ ਖਰੀਦ ਏਜੰਸੀਆਂ ਦੇ ਕਰਮਚਾਰੀਆਂ ਵੀ ਨਾਲ ਰਹਿਣਗੇ ਤਾਂ ਜੋ ਬਿਹਤਰ ਨਿਗਰਾਨੀ ਕੀਤੀ ਜਾ ਸਕੇ ਅਤੇ ਦਰਪੇਸ਼ ਸਮੱਸਿਆ ਨੂੰ ਮੌਕੇ ਤੇ ਹੀ ਹੱਲ ਕਰਵਾਇਆ ਜਾ ਸਕੇ।

ਸ੍ਰੀ ਉੱਪਲ ਨੇ ਕਿਹਾ ਕਿ ਜਾਂਚ ਟੀਮਾਂ ਨੂੰ ਆਖਿਆ ਗਿਆ ਹੈ ਕਿ ਜੇਕਰ ਕਿਸੇ ਮੰਡੀ ਵਿਚ ਖਰੀਦ, ਅਦਾਇਗੀ,ਲਿਫਟਿੰਗ, ਬਾਰਦਾਨੇ ਜਾਂ ਬੁਨਿਆਦੀ ਸਹੂਲਤਾਂ ਸਬੰਧੀ ਕੋਈ ਸਮੱਸਿਆ ਆ ਰਹੀ ਹੈ ਤਾਂ ਉਸ ਬਾਰੇ ਪੜਤਾਲੀਆ ਰਿਪੋਰਟ ਭੇਜੀ ਜਾਵੇ। ਇਸ ਸਬੰਧੀ ਉਹ ਜਿੰਮੀਦਾਰਾਂ ਤੇ ਆੜਤੀਆਂ ਤੋਂ ਉਨਾਂ ਦੀ ਰਾਇ ਵੀ ਲੈਣ।

ਵਿਜੀਲੈਂਸ ਮੁੱਖੀ ਨੇ ਕਿਹਾ ਕਿ ਝੋਨੇ ਦੇ ਸੀਜਨ ਦੌਰਾਨ ਕਿਸਾਨਾਂ ਦੇ ਹਿੱਤਾਂ ਨੂੰ ਮਹਿਫੂਜ਼ ਰੱਖਣ ਲਈ ਬਿਊਰੋ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਖਰੀਦ ਵਿਚ ਕਿਧਰੇ ਵੀ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਅਪੀਲ ਕੀਤੀ ਕਿ ਕਿਸੇ ਪ੍ਰਕਾਰ ਦੀ ਸਮੱਸਿਆਂ ਜਾਂ ਭ੍ਰਿਸ਼ਟਾਚਾਰ ਖਿਲਾਫ ਵਿਜੀਲੈਂਸ ਬਿਊਰੋ ਦੇ ਟੋਲ ਫਰੀ ਨੰਬਰ 1800 1800 1000 ‘ਤੇ ਕਿਸੇ ਵੀ ਸਮੇਂ ਬੇਝਿਜਕ ਸੰਪਰਕ ਕੀਤਾ ਜਾ ਸਕਦਾ ਹੈ।

Advertisement

LEAVE A REPLY

Please enter your comment!
Please enter your name here