ਚੰਡੀਗੜ੍ਹ, 30 ਮਾਰਚ: ਕਰਫਿਊ ਦੌਰਾਨ ਗਰੀਬ ਪਰਿਵਾਰਾਂ ਨੂੰ ਜ਼ਰੂਰੀ ਵਸਤਾਂ ਮੁਹੱਈਆ ਕਰਵਾਉਣ ਦੇ ਮੱਦੇਨਜ਼ਰ ਪੰਜਾਬ ਵਿਜੀਲੈਂਸ ਬਿਊਰੋ (ਵੀ.ਬੀ.) ਨੇ ਸੋਮਵਾਰ ਨੂੰ ਜ਼ਿਲ੍ਹਾ ਜਲੰਧਰ ਦੇ ਸ਼ਾਹਕੋਟ ਵਿਖੇ 100 ਗਰੀਬ ਪਰਿਵਾਰਾਂ ਨੂੰ 100 ਪੈਕਟ ਰਾਸ਼ਨ ਵੰਡਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵੀ.ਬੀ. ਦੇ ਇੱਕ ਬੁਲਾਰੇ ਨੇ ਦੱਸਿਆ ਕਿ ਐਸਐਸਪੀ ਵੀ ਬੀ ਜਲੰਧਰ ਰੇਂਜ ਦਲਜਿੰਦਰ ਸਿੰਘ ਢਿੱਲੋਂ ਦੀ ਨਿਗਰਾਨੀ ਹੇਠ ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਨੇ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ 100 ਪਰਿਵਾਰਾਂ ਨੂੰ 10 ਦਿਨਾਂ ਵਾਸਤੇ ਵਰਤਣ ਲਈ ਲੋੜੀਂਦੇ ਰਾਸ਼ਨ ਦੇ 100 ਪੈਕਟ ਸੌਂਪੇ ਹਨ। ਕਰਫਿਊ ਦੌਰਾਨ, ਜਲੰਧਰ ਰੇਂਜ ਦੀ ਵੀ.ਬੀ. ਟੀਮ ਨੇ ਉਨ੍ਹਾਂ ਲੋਕਾਂ ਨੂੰ ਰਾਸ਼ਨ/ਕਰਿਆਨੇ ਦਾ ਸਮਾਨ ਵੰਡੀਆ ਜਿਨ੍ਹਾਂ ਨੂੰ ਭੋਜਨ ਦੀ ਸਖ਼ਤ ਜ਼ਰੂਰਤ ਸੀ ਅਤੇ ਮੁਲਾਂਕਣ ਉਪਰੰਤ 50 ਹੋਰ ਪਰਿਵਾਰਾਂ ਨੂੰ ਰਾਸ਼ਨ ਮੁਹੱਈਆ ਕਰਵਾਇਆ ਜਾਵੇਗਾ।
ਉਨ੍ਹਾਂ ਅੱਗੇ ਕਿਹਾ ਕਿ ਵਿਜੀਲੈਂਸ ਬਿਊਰੋ ਦੇ ਸਾਰੇ ਅਧਿਕਾਰੀ ਅਤੇ ਕਰਮਚਾਰੀ ਪਹਿਲਾਂ ਹੀ ਆਪਣੀ ਇੱਕ ਦਿਨ ਦੀ ਤਨਖਾਹ ਪੰਜਾਬ ਮੁੱਖ ਮੰਤਰੀ ਕੋਰੋਨਾ ਰਿਲੀਫ ਫੰਡ ਵਿੱਚ ਦਾਨ ਕਰ ਚੁੱਕੇ ਹਨ।