ਚੰਡੀਗੜ੍ਹ, 24 ਜਨਵਰੀ (ਵਿਸ਼ਵ ਵਾਰਤਾ) : ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਜਾਰੀ ਮੁਹਿੰਮ ਦੌਰਾਨ ਅੱਜ ਤਿੰਨ ਵੱਖ-ਵੱਖ ਭ੍ਰਿਸ਼ਟਾਚਾਰ ਦੇ ਕੇਸਾਂ ਵਿੱਚ ਸਿਵਲਹਸਪਤਾਲ, ਮਜੀਠਾ ਵਿਖੇ ਤਾਇਨਾਤ ਇਕ ਡਾਕਟਰ, ਮਾਲ ਹਲਕਾ ਗਰਬੀ ਬਟਾਲਾ, ਗੁਰਦਾਸਪੁਰ ਵਿਖੇ ਤਾਇਨਾਤ ਮਾਲ ਪਟਵਾਰੀ ਅਤੇ ਭਾਮੀਆਂ ਕਲਾਂ, ਲੁਧਿਆਣਾ ਵਿਖੇਤਾਇਨਾਤ ਮਾਲ ਪਟਵਾਰੀ ਨੂੰ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਸਿਵਲ ਹਸਪਤਾਲ ਮਜੀਠਾ ਵਿਖੇ ਤਾਇਨਾਤ ਡਾਕਟਰ ਗੁਰਬਿੰਦਰ ਸਿੰਘ ਨੂੰਸ਼ਿਕਾਇਤਕਰਤਾ ਸੁਖਦੇਵ ਸਿੰਘ ਵਾਸੀ ਮਜੀਠਾ, ਅੰਮ੍ਰਿਤਸਰ ਦੀ ਸ਼ਿਕਾਇਤ ‘ਤੇ 25000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ ਕੀਤਾ ਗਿਆ ਹੈ।ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਨੂੰ ਆਪਣੀ ਸ਼ਿਕਾਇਤ ਵਿੱਚ ਦੋਸ਼ ਲਾਇਆ ਕਿ ਉਸ ਦੇ ਛੋਟੇ ਭਰਾ ਦਾ ਇਕ ਝਗੜੇ ਦੌਰਾਨ ਲਗੀਆਂ ਸੱਟਾਂ ਦੀ ਮੈਡੀਕੋ ਲੀਗਲਰਿਪੋਰਟ (ਐਮ.ਐਲ ਆਰ) ਤਿਆਰ ਕਰਨ ਦੇ ਇਵਜ਼ ਵਿਚ ਉਕਤ ਡਾਕਟਰ ਵਲੋਂ 25000 ਰੁਪਏ ਦੀ ਮੰਗ ਕੀਤੀ ਗਈ ਹੈ।
ਵਿਜੀਲੈਂਸ ਵਲੋਂ ਸ਼ਿਕਾਇਤ ਦੀ ਪੜਤਾਲ ਉਪਰੰਤ ਉਕਤ ਦੋਸ਼ੀ ਡਾਕਟਰ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜਰੀ ਵਿਚ 25,000 ਰੁਪਏ ਦੀ ਰਿਸ਼ਵਤ ਲੈਂਦਿਆਂਦਬੋਚ ਲਿਆ।
ਇਸੇ ਤਰ੍ਹਾਂ ਮਾਲ ਹਲਕਾ ਗਰਬੀ ਬਟਾਲਾ, ਗੁਰਦਾਸਪੁਰ ਵਿਖੇ ਤਾਇਨਾਤ ਪਟਵਾਰੀ ਪ੍ਰੇਮ ਕੁਮਾਰ ਅਤੇ ਇਕ ਪ੍ਰਾਇਵੇਟ ਵਿਅਕਤੀ ਕੰਵਲਜੀਤ ਨੂੰਵਿਜੀਲੈਂਸ ਬਿਓਰੋ ਦੀ ਟੀਮ ਨੇ ਸ਼ਿਕਾਇਤਕਰਤਾ ਜੋਗਿੰਦਰ ਸਿੰਘ ਵਾਸੀ ਸਾਂਤੀ ਨਗਰ, ਬਟਾਲਾ, ਗੁਰਦਾਸਪੁਰ ਦੀ ਸ਼ਿਕਾਇਤ ‘ਤੇ 6000 ਰੁਪਏ ਦੀ ਰਿਸ਼ਵਤ ਲੈਂਦਿਆਂਦਬੋਚ ਲਿਆ। ਸ਼ਿਕਾਇਤਕਰਤਾ ਨੇ ਵਿਜੀਲੈਂਸ ਨੂੰ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਦੇ ਪਿਤਾ ਦੀ ਜਮੀਨ ਦਾ ਇੰਤਕਾਲ ਕਰਨ ਦੇ ਇਵਜ਼ ਵਿੱਚ ਉਕਤ ਪਟਵਾਰੀਤੇ ਪ੍ਰਾਇਵੇਟ ਵਿਅਕਤੀ ਵੱਲੋਂ 6,000 ਰੁਪਏ ਮੰਗੇ ਜਾ ਰਹੇ ਹਨ।
ਵਿਜੀਲੈਂਸ ਵਲੋਂ ਸ਼ਿਕਾਇਤ ਦੀ ਪੜਤਾਲ ਉਪਰੰਤ ਉਕਤ ਪਟਵਾਰੀ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜਰੀ ਵਿਚ 6,000 ਰੁਪਏ ਦੀ ਰਿਸ਼ਵਤ ਲੈਂਦਿਆਂ ਕਾਬੂਕਰ ਲਿਆ ਗਿਆ।
ਇਸੇ ਤਰ੍ਹਾਂ ਮਾਲ ਹਲਕਾ ਭਾਮੀਆਂ ਕਲਾਂ ਜਿਲਾ ਲੁਧਿਆਣਾ ਵਿਖੇ ਤਾਇਨਾਤ ਪਟਵਾਰੀ ਮੋਹਨ ਸਿੰਘ ਅਤੇ ਪ੍ਰਾਇਵੇਟ ਵਿਅਕਤੀ ਲਖਦੀਪ ਸਿੰਘ ਨੂੰ ਵਿਜੀਲੈਂਸਬਿਓਰੋ ਦੀ ਟੀਮ ਨੇ ਸ਼ਿਕਾਇਤਕਰਤਾ ਵਜਿੰਦਰ ਕੁਮਾਰ ਵਾਸੀ ਰਾਜੀਵ ਗਾਂਧੀ ਕਲੋਨੀ, ਲੁਧਿਆਣਾ ਸ਼ਹਿਰ ਦੀ ਸ਼ਿਕਾਇਤ ‘ਤੇ 5000 ਰੁਪਏ ਦੀ ਰਿਸ਼ਵਤ ਲੈਂਦਿਆਂ ਦਬੋਚਲਿਆ। ਸ਼ਿਕਾਇਤਕਰਤਾ ਨੇ ਵਿਜੀਲੈਂਸ ਨੂੰ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਦੇ ਪਲਾਟ ਦਾ ਖਸਰਾ ਨੰਬਰ ਠੀਕ ਕਰਨ ਦੇ ਇਵਜ਼ ਵਿੱਚ ਉਕਤ ਪਟਵਾਰੀ ਤੇ ਪ੍ਰਾਇਵੇਟ ਵਿਅਕਤੀ ਵੱਲੋਂ 10,000 ਰੁਪਏ ਮੰਗੇ ਜਾ ਰਹੇ ਹਨ।
ਵਿਜੀਲੈਂਸ ਵਲੋਂ ਸ਼ਿਕਾਇਤ ਦੀ ਪੜਤਾਲ ਉਪਰੰਤ ਉਕਤ ਪਟਵਾਰੀ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜਰੀ ਵਿਚ 5,000 ਰੁਪਏ ਦੀ ਰਿਸ਼ਵਤ ਲੈਂਦਿਆਂ ਕਾਬੂਕਰ ਲਿਆ ਗਿਆ।
ਉਕਤ ਦੋਸ਼ੀਆਂ ਖਿਲਾਫ਼ ਵਿਜੀਲੈਂਸ ਬਿਓਰੋ ਨੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕ੍ਰਮਵਾਰ ਅੰਮ੍ਰਿਤਸਰ ਅਤੇ ਲੁਧਿਆਣਾਸਥਿਤ ਵਿਜੀਲੈਂਸ ਬਿਓਰੋ ਦੇ ਥਾਣਿਆਂ ਵਿਚ ਮੁਕੱਦਮੇ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।