ਚੰਡੀਗੜ੍ਹ, 20 ਮਾਰਚ (ਵਿਸ਼ਵ ਵਾਰਤਾ) – ਅੱਜ 15ਵੀਂ ਵਿਧਾਨ ਸਭਾ ਦੇ ਚੌਥੇ ਸੈਸ਼ਨ ਦੇ ਪਹਿਲੇ ਦਿਨ ਪਿਛਲੇ ਸੈਸ਼ਨ ਤੋਂ ਮੌਜੂਦਾ ਸੈਸ਼ਨ ਦੌਰਾਨ ਵਿਛੜੀਆਂ ਸਖਸ਼ੀਅਤਾਂ ਨੂੰ ਸਪੀਕਰ ਵਿਧਾਨ ਸਭਾ ਰਾਣਾ ਕੇ.ਪੀ ਸਿੰਘ ਨੇ ਸ਼ਰਧਾਂਜਲੀ ਭੇਂਟ ਕੀਤੀ|
ਇਨ੍ਹਾਂ ਵਿਚ ਸਰਬ ਸ੍ਰੀ ਸ. ਅਜੀਤ ਸਿੰਘ ਕੋਹਾੜ ਮੌਜੂਦਾ ਵਿਧਾਇਕ ਤੇ ਸਾਬਕਾ ਮੰਤਰੀ, ਸਰਦੂਲ ਸਿੰਘ ਬੰਡਾਲਾ ਸਾਬਕਾ ਮੰਤਰੀ, ਮਨਜੀਤ ਸਿੰਘ ਕਲਕੱਤਾ ਸਾਬਕਾ ਮੰਤਰੀ ਅਤੇ ਸਾਬਕਾ ਵਿਧਾਇਕ, ਸਤਨਾਮ ਸਿੰਘ ਕੈਂਥ ਸਾਬਕਾ ਮੈਂਬਰ ਪਾਰਲੀਮੈਂਟ ਅਤੇ ਸਾਬਕਾ ਵਿਧਾਇਕ ਅਤੇ ਬਹਾਦਰ ਸਿੰਘ ਸਾਬਕਾ ਮੈਂਬਰ ਪਾਰਲੀਮੈਂਟ ਲੋਕ ਸਭਾ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ|
ਇਸ ਤੋਂ ਇਲਾਵਾ ਜੰਗਬੀਰ ਸਿੰਘ, ਹਰਦਿਆਲ ਸਿੰਘ, ਕਰਮ ਸਿੰਘ, ਸ਼ਾਮ ਲਾਲ, ਕਰਤਾਰ ਸਿੰਘ ਅਤੇ ਦਲੀਪ ਸਿੰਘ (ਸਾਰੇ ਸੁਤੰਤਰਤਾ ਸੈਨਾਨੀ) ਤੋਂ ਇਲਾਵਾ ਮਾਰਟੀਅਰ ਨਾਇਕ ਅਮਰਸੀਰ ਸਿੰਘ, ਸ਼ਸ਼ੀ ਕਪੂਰ ਅਭਿਨੇਤਾ, ਸ੍ਰੀ ਪਿਆਰੇ ਲਾਲ ਵਡਾਲੀ ਪ੍ਰਸਿੱਧ ਸੂਫੀ ਗਾਇਕ, ਸੁਖਚੈਨ ਸਿੰਘ ਚੀਮਾ ਦਰੋਣਾਚਾਰਿਆ ਐਵਾਰਡ ਜੇਤੂ, ਸਾਬਰ ਕੋਟੀ ਗਾਇਕ ਅਤੇ ਪ੍ਰੋ. ਰਾਜਪਾਲ ਨੂੰ ਵੀ ਵਿਧਾਨ ਸਭਾ ਵਿਚ ਸ਼ਰਧਾਂਜਲੀ ਭੇਂਟ ਕੀਤੀ ਗਈ|
Latest News: ਮਰਹੂਮ ਸਾਹਿਬ ਕਾਸ਼ੀ ਰਾਮ ਦੇ ਪਰਿਵਾਰਕ ਮੈਂਬਰਾਂ ਵੱਲੋਂ ਜਸਵੀਰ ਸਿੰਘ ਗੜ੍ਹੀ ਦਾ ਸਨਮਾਨ
Latest News: ਮਰਹੂਮ ਸਾਹਿਬ ਕਾਸ਼ੀ ਰਾਮ ਦੇ ਪਰਿਵਾਰਕ ਮੈਂਬਰਾਂ ਵੱਲੋਂ ਜਸਵੀਰ ਸਿੰਘ ਗੜ੍ਹੀ ਦਾ ਸਨਮਾਨ ਚੰਡੀਗੜ੍ਹ, 17 ਅਪ੍ਰੈਲ (ਵਿਸ਼ਵ...