ਵਾਰਡ ਦੀਆਂ ਸਮੱਸਿਆਵਾਂ ਲਈ ਸੰਘਰਸ਼ ਕਰਨ ਵਾਲੇ ਕੋਸਲਰ ਦੇ ਰਵੱਈਏ ਤੋਂ ਤੰਕ ਆ ਕੇ ਮੁਲਾਜਮਾਂ ਨੇ ਲਾਇਆ ਧਰਨਾ
ਪ੍ਰਧਾਨਗੀ ਦੀ ਕਸ਼ਮਕਸ਼ ਚ ਅੱਧੀ ਦਰਜਨ ਕੋਸਲਰ, ਪਤੀ ਅਤੇ ਪੁੱਤਰ ਹੋਏ ਧਰਨੇ ਚ ਸ਼ਾਮਿਲ
ਬੁਢਲਾਡਾ 26 ਮਾਰਚ (ਵਿਸ਼ਵ ਵਾਰਤਾ): ਵਾਰਡ ਦੇ ਲੋਕਾਂ ਦੇ ਕੰਮ ਧੰਦਿਆਂ ਲਈ ਕੋਸਲ ਤੱਕ ਪਹੰੁਚ ਕਰਨ ਵਾਲੇ ਕੋਸਲਰ ਦੇ ਰਵੱਈਏ ਤੋਂ ਤੰਗ ਆ ਕੇ ਕੋਸਲ ਮੁਲਾਜਮਾਂ ਵੱਲੋਂ ਤਹਿਸੀਲ ਕੰਪਲੈਕਸ ਦੇ ਮੁੱਖ ਗੇਟ ਤੇ ਧਰਨਾ ਲਾ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੋਕੇ ਤੇ ਬੋਲਦਿਆਂ ਕੋਸਲ ਕਰਮਚਾਰੀ ਯੂਨੀਅਨ ਦੇ ਆਗੂ ਧਰਮਪਾਲ ਕੱਕੜ (ਧੀਰਜ ਕੁਮਾਰ) ਨੇ ਕਿਹਾ ਕਿ ਵਾਰਡ ਨੰਬਰ 14ਦਾ ਕੋਸਲਰ ਲੰਮੇ ਸਮੇਂ ਤੋਂ ਕੋਸਲ ਕਰਮਚਾਰੀਆਂ ਨੂੰ ਤੰਗ ਪ੍ਰੇਸ਼ਾਨ ਕਰਦਾ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਉਸਦੇ ਰਵੱਈਏ ਤੌਂ ਤੰਗ ਆ ਕੇ ਅੱਜ ਧਰਨਾ ਲਾਉਣ ਲਈ ਮਜਬੂਰ ਹੋਣਾ ਪਿਆ। ਧਰਨੇ ਦੀ ਖਬਰ ਸੁਣਦਿਆਂ ਹੀ ਨਗਰ ਕੋਸਲ ਦੀ ਪ੍ਰਧਾਨਗੀ ਦੀ ਕਸ਼ਮਕੱਸ ਦੀ ਚਲਦੀ ਸਿਆਸਤ ਨੂੰ ਮੱਦੇਨਜਰ ਰੱੱਖਦਿਆਂ ਅੱਧੀ ਦਰਜਨ ਦੇ ਕਰੀਬ ਕੋਸਲਰ, ਉਨ੍ਹਾਂ ਦੇ ਪਤੀ ਅਤੇ ਪੁੱਤਰ ਧਰਨੇ ਵਾਲੀ ਥਾਂ ਤੇ ਪੁੱਜ ਕੇ ਮੁਲਾਜਮਾਂ ਨੂੰ ਗੱਲਬਾਤ ਕਰਨ ਲੱਗੇ ਅਤੇ ਇਸ ਵਰਤਾਰੇ ਨੂੰ ਮੰਦਭਾਗਾ ਕਰਾਰ ਦਿੱਤਾ। ਧਰਨੇ ਦੌਰਾਨ ਸਫਾਈ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਰਮੇਸ਼ ਕੁਮਾਰ ਤੋਂ ਇਲਾਵਾ ਠੇਕੇ ਤੇ ਆਧਾਰਤ ਮੁਲਾਜਮ ਹਾਜ਼ਰ ਸਨ। ਦੂਸਰੇ ਪਾਸੇ ਇਸ ਸੰਬੰਧੀ ਵਾਰਡ ਨੰਬਰ 14 ਦੇ ਕੋਸਲਰ ਪੇ੍ਰਮ ਕੁਮਾਰ ਗਰਗ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਕੋਸਲ ਦੇ ਮੁਲਾਜਮ ਲੋਕਾਂ ਦੇ ਕੰਮ ਧੰਦਿਆਂ ਨੂੰ ਕਰਨ ਦੀ ਬਜਾਏ ਖੱਜਲ ਖੁਆਰ ਕਰਦੇ ਹਨ। ਉਨ੍ਹਾਂ ਕਿਹਾ ਕਿ ਵਾਰਡ ਦੇ ਇੱਕ ਵੋਟਰ ਦੇ ਪਰਿਵਾਰ ਦਾ ਮੌਤ ਸਰਟੀਫਿਕੇਟ ਲੈਣ ਲਈ ਸੰਬੰਧਤ ਕਲਰਕ ਕੋਲ ਗਏ ਤਾਂ ਉਨ੍ਹਾਂ ਨੇ ਸਰਟੀਫਿਕੇਟ ਦੇਣ ਤੋਂ ਨਾ ਕਰਦਿਆਂ ਕਿਹਾ ਕਿ ਇਹ ਸਰਟੀਫਿਕੇਟ ਪਰਿਵਾਰ ਨੂੰ ਹੀ ਦਿੱਤਾ ਜਾ ਸਕਦਾ ਹੈ ਪਰੰਤੂ ਉਨਾਂ ਵੱਲੋਂ ਪਰਿਵਾਰ ਨਾਲ ਗੱਲਬਾਤ ਕਰਵਾਉਣ ਤੋਂ ਬਾਅਦ ਵੀ ਇਹ ਸਰਟੀਫਿਕੇਟ ਨਹੀਂ ਦਿੱਤਾ ਗਿਆ ਸਗੋ ਉਨ੍ਹਾਂ ਤੇ ਗਲਤ ਦੁਸ਼ਨਬਾਜ਼ੀ ਲਗਾ ਕੇ ਡਰਾਉਣ ਧਮਕਾਉਣ ਦੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਦੱਸਿਆ ਕਿ ਕੋਸਲ ਦਾ ਦਫਤਰ ਸ਼ਹਿਰ ਤੋਂ ਬਾਹਰ ਹੋਣ ਕਾਰਨ ਅਕਸਰ ਕੰਮ ਧੰਦਿਆਂ ਲਈ ਵਾਰਡ ਦੇ ਲੋਕਾਂ ਦੀਆਂ ਮੁਸ਼ਕਲਾ ਅਤੇ ਸਮੱਸਿਆਵਾ ਲਈ ਕੋਸਲ ਦਫਤਰ ਪਹੁੰਚਦੇ ਹਨ ਜ਼ੋ ਉਨ੍ਹਾਂ ਦੀ ਨੇਤਿਕ ਜਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਕੋਸਲ ਦੇ ਕੁੱਝ ਮੁਲਾਜਮਾ ਦਾ ਰਵੱਈਆ ਵੀ ਤਸੱਲੀਬਖਸ਼ ਨਹੀਂ ਹੈ। ਜਿਨ੍ਹਾਂ ਦੇ ਕੰਮਕਾਜ ਦੇ ਰਵੱਈਏ ਦੀ ਵੀਡੀਓ ਵੀ ਮੇਰੇ ਕੋਲ ਹੈ ਉਹ ਦਿਖਾ ਸਕਦੇ ਹਨ ਕਿ ਕੋਸਲ ਦੇ ਮੁਲਾਜਮ ਲੋਕਾਂ ਅਤੇ ਚੁਣੇ ਹੋਏ ਨੁਮਾਇੰਦੀਆਂ ਨੂੰ ਕਿਸ ਤਰ੍ਹਾਂ ਤੰਗ ਪ੍ਰੇਸ਼ਾਨ ਕਰਦੇ ਹਨ। ਉਨ੍ਹਾਂ ਕਿਹਾ ਕਿ ਕੋਸਲ ਵਿੱਚ ਕੁੱਝ ਮੁਲਾਜਮਾਂ ਦਾ ਰਵੱਈਆ ਲੋਕ ਵਿਰੋਧੀ ਹੈ ਜ਼ੋ ਨਿੰਦਨਯੋਗ ਹੈ। ਉਨ੍ਹਾਂ ਡਿਪਟੀ ਕਮਿਸ਼ਨਰ ਮਾਨਸਾ ਤੋਂ ਮੰਗ ਕੀਤੀ ਹੈ ਕਿ ਮੁਲਾਜਮਾਂ ਦੇ ਰਵੱਈਏ ਪ੍ਰਤੀ ਸੁਧਾਰ ਲਿਆਉਣ ਵਿੱਚ ਕਿਸੇ ਯੋਗ ਅਧਿਕਾਰੀ ਨੂੰ ਨਿਯੁਕਤ ਕਰਕੇ ਲੋਕਾਂ ਦੀਆਂ ਸਮੱਸਿਆਵਾਂ ਅਤੇ ਮੁਸ਼ਕਲਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ।