ਵਰਲਡ ਵੇਟਲਿਫਟਿੰਗ ਚੈਂਪੀਅਨਸ਼ਿਪ ‘ਚ ਮੀਰਾਬਾਈ ਚਾਨੂ ਨੇ ਜਿੱਤਿਆ ਸਿਲਵਰ
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿੱਤੀ ਵਧਾਈ
ਚੰਡੀਗੜ੍ਹ, 7ਦਸੰਬਰ(ਵਿਸ਼ਵ ਵਾਰਤਾ)-ਭਾਰਤ ਦੀ ਸਟਾਰ ਵੇਟਲਿਫਟਰ ਮੀਰਾਬਾਈ ਚਾਨੂ ਕੋਲੰਬੀਆਂ ਵਿਚ ਹੋ ਰਹੇ ਵਰਲਡ ਵੇਟਲਿਫਟਿੰਗ ਚੈਂਪੀਅਨਸ਼ਿਪ 49 ਕਿਲੋ ਵੇਟ ਕੈਟੇਗਿਰੀ ਵਿਚ 200 ਕਿਲੋ ਭਾਰ ਚੁੱਕ ਕੇ ਦੂਜੇ ਸਥਾਨ ‘ਤੇ ਰਹੀ। ਕੂਹਣੀ ਦੀ ਸੱਟ ਦੀ ਵਜ੍ਹਾ ਨਾਲ ਗੋਲਡ ਤੋਂ ਚੂਕ ਗਈ।
ਚਾਨੂ ਸਨੈਚ ਵਿਚ 87 ਕਿਲੋ ਤੇ ਕਲੀਨ ਐਂਡ ਸਨੈਚ ਵਿਚ 113 ਕਿਲੋ ਭਾਰ ਹੀ ਚੁੱਕ ਸਕੀ। ਦੂਜੇ ਪਾਸੇ ਚੀਨ ਦੀ ਜਿਆਂਗ ਹੁਈਹੁਆ ਨੇ 206 ਕਿਲੋ ਵੇਟ ਚੁੱਕ ਕੇ ਗੋਲਡ ਜਿੱਤਿਆ। ਜਿਆਂਗ ਨੇ ਸਨੈਚ ਵਿਚ 83 ਕਿਲੋ ਭਾਰਤ ਤੇ ਕਲੀਨ ਐਂਡ ਜਰਕ ਵਿਚ 113 ਕਿਲੋ ਭਾਰ ਨੂੰ ਚੁੱਕਿਆ। ਇਸ ਦੇ ਨਾਲ ਹੀ ਟੋਕੀਓ ਓਲੰਪਿਕ ਦੀ ਗੋਲਡ ਮੈਡਲਿਸਟ ਹੋਊ ਝਿਹੂਆ ਨੇ 198 ਕਿਲੋ ਭਾਰ ਚੁੱਕ ਕੇ ਕਾਂਸੇ ਦਾ ਤਮਗਾ ਜਿੱਤਿਆ।
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟ ਸਾਂਝੀ ਕਰਦੀਆਂ ਕਿਹਾ ਕਿ ਕੋਲੰਬੀਆ ਵਿੱਚ ਵਿਸ਼ਵ ਚੈਂਪੀਅਨਸ਼ਿਪ ਵਿੱਚ 200kg ਭਾਰ ਚੁੱਕ ਕੇ ਚਾਂਦੀ ਦਾ ਤਗਮਾ ਜਿੱਤਣ ਲਈ ਮੀਰਾਬਾਈ ਚਾਨੂ ਨੂੰ ਵਧਾਈ।ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਹਾਲ ਹੀ ਵਿੱਚ ਸੱਟ ਦੇ ਬਾਵਜੂਦ ਇਹ ਜਿੱਤਣਾ, ਇਹ ਤਗਮਾ ਉਸ ਦੀ ਹਿੰਮਤ, ਦ੍ਰਿੜ ਇਰਾਦੇ ਅਤੇ ਸਖਤ ਮਿਹਨਤ ਦੀ ਉੱਤਮ ਉਦਾਹਰਣ ਹੈ। ਉਨ੍ਹਾਂ ਨੇ ਭਵਿੱਖ ਲਈ ਸ਼ੁਭ ਕਾਮਨਾਵਾਂ ਦਿੱਤੀਆਂ
Congratulations to @mirabai_chanu for bagging the silver medal at the World Championships in Colombia with a total lift of 200kg.
Winning this inspite of a recent wrist injury, this medal is the perfect example of her grit, determination & hardwork.
Best wishes for the future! pic.twitter.com/2TAgsxlacv
— Capt.Amarinder Singh (@capt_amarinder) December 7, 2022
ਦੱਸ ਦੇਈਏ ਕਿ ਚਾਨੂ ਵਰਲਡ ਵੇਟ ਲਿਫਟਿੰਗ ਚੈਂਪੀਅਨਸ਼ਿਪ ਵਿਚ ਗੋਲਡ ਮੈਡਲ ਜਿੱਤ ਚੁੱਕੀ ਹੈ। ਚਾਨੂ ਦੇ ਸਿਲਵਰ ਮੈਡਲ ਜਿੱਤਣ ਦੇ ਬਾਅਦ ਕੋਚ ਵਿਜੇ ਸ਼ਰਮਾ ਨੇ ਕਿਹਾ ਕਿ ਅਸੀਂ ਇਸ ਮੁਕਾਬਲੇ ਨੂੰ ਲੈ ਕੇ ਜ਼ਿਆਦਾ ਚਿੰਤਤ ਨਹੀਂ ਹਾਂ। ਸਾਡਾ ਫੋਕਸ ਉਨ੍ਹਾਂ ਦੀ ਸੱਟ ‘ਤੇ ਹੈ। ਆਉਣ ਵਾਲੇ ਟੂਰਨਾਮੈਂਟ ਵਿਚ ਅਜੇ ਸਮਾਂ ਹੈ। ਚਾਨੂ ਹੌਲੀ-ਹੌਲੀ ਸੱਟ ਤੋਂ ਉਭਰਦੇ ਹੋਏ ਭਾਰ ਨੂੰ ਹੋਰ ਵਧਾਏਗੀ। ਚਾਨੂ ਨੂੰ ਪ੍ਰੈਕਟਿਸ ਦੌਰਾਨ ਸੱਟ ਲੱਗ ਗਈ ਸੀ।