ਵਪਾਰੀਆਂ ਨੇ ਨਕਲੀ ਬੀ.ਟੀ. ਕਾਟਨ ਦੇ ਸੁੱਟੇ 137 ਪੈਕੇਟਾਂ ਨੂੰ ਕਿਸਾਨ ਜਥੇਬੰਦੀ ਨੇ ਪੁਲੀਸ ਦੇ ਕਬਜੇ ਵਿਚ ਕਰਵਾਇਆ

210
Advertisement


ਮਾਨਸਾ, 9 ਮਾਰਚ (ਵਿਸ਼ਵ ਵਾਰਤਾ)- ਮਾਲਵਾ ਖੇਤਰ ਵਿਚ ਨਰਮੇ ਦੀ ਬਿਜਾਈ ਦੇ ਸੀਜਨ ਤੋਂ ਤਕਰੀਬਨ ਇਕ ਮਹੀਨਾ ਪਹਿਲਾਂ ਨੇੜਲੇ ਪਿੰਡ ਖੋਖਰ ਕਲਾਂ ਤੋਂ ਸੁੱਟੇ ਹੋਏ 137 ਬੀ.ਟੀ. ਕਾਟਨ ਦੇ ਪੈਕੇਟ ਮਿਲੇ ਹਨ| ਪੁਲੀਸ ਨੇ ਇਨ੍ਹਾਂ ਪੈਕੇਟਾਂ ਨੂੰ ਆਪਣੇ ਕਬਜੇ ਵਿਚ ਲੈਕੇ ਵਿਭਾਗੀ ਜਾਂਚ ਆਰੰਭ ਦਿੱਤੀ ਹੈ| ਸਮਝਿਆ ਜਾਂਦਾ ਹੈ ਕਿ ਇਨ੍ਹਾਂ ਪੈਕੇਟਾਂ ਨੂੰ ਕਿਸੇ ਵਪਾਰੀ ਵੱਲੋਂ ਸੁੱਟਿਆ ਗਿਆ ਹੈ| ਪੈਕੇਟਾਂ ਨੂੰ ਖਾਲੀ ਥਾਂ *ਤੇ ਚੋਰੀਓ ਸੁੱਟੇ ਜਾਣ ਦਾ ਮਾਮਲਾ ਪੁਲੀਸ ਦੇ ਧਿਆਨ ਵਿਚ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ੦ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਵੱਲੋਂ ਲਿਆਂਦਾ ਗਿਆ ਹੈ| ਇਸ ਇਤਲਾਹ *ਤੇ ਭਾਵੇਂ ਪੁਲੀਸ ਨੇ ਫੌਰੀ ਕਾਰਵਾਈ ਆਰੰਭ ਦਿੱਤੀ ਹੈ, ਪਰ ਖੇਤੀਬਾੜੀ ਮਹਿਕਮੇ ਦਾ ਕੋਈ ਵੀ ਅਧਿਕਾਰੀ ਅਤੇ ਕਰਮਚਾਰੀ ਪੈਕੇਟਾਂ ਵਾਲੀ ਥਾਂ ਉਤੇ ਨਹੀਂ ਪੁੱਜਿਆ, ਹਾਲਾਂਕਿ ਕਿਸਾਨ ਆਗੂ ਵੱਲੋਂ ਇਸ ਸੰਬੰਧੀ ਸੂਚਨਾ ੦ਿਲ੍ਹੇ ਦੇ ਡਿਪਟੀ ਕਮ੍ਹਿਨਰ ਧਰਮ ਪਾਲ ਗੁਪਤਾ ਦੇ ਧਿਆਨ ਵਿਚ ਫੋਨ ਰਾਹੀਂ ਲਿਆਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ|
ਬ੍ਹੇੱਕ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਖੇਤੀਬਾੜੀ ਮਹਿਕਮੇ ਦੇ ਅਧਿਕਾਰੀਆਂ ਨੂੰ ਨਕਲੀ ਬੀਜਾਂ ਬਾਰੇ ਲਗਾਮ ਕਸਣ ਦੀਆਂ ਸਖਤ ਹਦਾਇਤਾਂ ਦਿੱਤੀਆਂ ਹੋਈਆਂ ਹਨ, ਪਰ ਅੱਜ ਇਨ੍ਹਾਂ ਪੈਕੇਟਾਂ ਦੇ ਸੁੰਨੀ ਜਗ੍ਹਾਂ ਤੋਂ ਮਿਲ ਜਾਣ ਨਾਲ ਮਹਿਕਮੇ ਦੇ ਕਿਸੇ ਅਧਿਕਾਰੀ ਵੱਲੋਂ ਫੌਰੀ ਮੌਕੇ *ਤੇ ਨਾ ਪੁੱਜ ਸਕਣ ਤੋਂ ਮਹਿਕਮੇ ਦੀ ਸੁਸਤੀ ਜਾਹਿਰ ਹੁੰਦੀ ਹੈ|
ਕਿਸਾਨ ਜਥੇਬੰਦੀ ਨੇ ਇਸ ਸੁਸਤੀ ਖਿਲਾਫ ਕਾਰਵਾਈ ਕਰਨ ਲਈ ਡਿਪਟੀ ਕਮ੍ਹਿਨਰ ਤੋਂ ਬਕਾਇਦਾ ਮੰਗ ਕੀਤੀ ਗਈ ਹੈ|
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ੦ਿਲ੍ਹਾ ਮਾਨਸਾ ਦੇ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਜਦੋਂ ਉਨ੍ਹਾਂ ਦੇ ਮਾਮਲਾ ਧਿਆਨ ਵਿੱਚ ਆਇਆ ਤਾਂ ਉਹ ਆਪਣੇ ਸਾਥੀਆਂ ਨੂੰ ਨਾਲ ਲੈਕੇ ਮੌਕੇ *ਤੇ ਪੁੱਜੇ| ਉਨ੍ਹਾਂ ਕਿਹਾ ਕਿ ਖੋਖਰ ਕਲਾਂ ਦੇ ਨ੦ਦੀਕ ਸੜਕ ਅਤੇ ਰੇਲਵੇ ਲਾਇਨ ਦੇ ਵਿਚਕਾਰ ਬਣੇ ਖਤਾਨਾ ਵਿੱਚ ਇਹ ਬੀ.ਟੀ. ਕਾਟਨ ਬੀ੦ ਦੇ ਪੈਕੇਟ ਪਏ ਸਨ, ਜਿਸ ਵਿੱਚ 90 ਪੈਕੇਟ ਕੋਹਿਨੂਰ, 40 ਪੈਕੇਟ ਅਲਗਾਰ ਦੇ ਸਨ| ਇਸੇ ਤਰ੍ਹਾਂ 7 ਪੈਕੇਟ ਐਕਸਨ 6488 ਦੇ ੍ਹਾਮਿਲ ਸਨ, ਜਿੰਨ੍ਹਾਂ ਉੱਤੇ ਨਾ ਕੋਈ ਬੈਚ ਨੰਬਰ ਅਤੇ ਨਾ ਹੀ ਕੋਈ ਮਿਤੀ ਵਗੈਰਾ ਪਾਈ ਮਿਲੀ ਹੈ|
ਕਿਸਾਨ ਆਗੂ ਨੇ ਕਿਹਾ ਕਿ ਫੋਨ ਰਾਹੀਂ ਇਹ ਮਾਮਲਾ ਡਿਪਟੀ ਕਮ੍ਹਿਨਰ ਦੇ ਧਿਆਨ ਵਿਚ ਮਾਮਲਾ ਲਿਆਉਣ ਤੋਂ ਬਾਅਦ ਜਦੋਂ ਕੋਈ ਖੇਤੀ ਅਧਿਕਾਰੀ ਨਾ ਪੁੱਜਿਆ ਤਾਂ ਮਾਨਸਾ ਦੇ ਤੁਰੰਤ ਧਿਆਨ ਵਿੱਚ ਲਿਆ ਦਿੱਤਾ ਸੀ, ਪਰ ਡੇਢ ਘੰਟਾ ਉਡੀਕ ਕਰਨ ਦੇ ਬਾਵਜੂਦ, ਨਾ ਕੋਈ ਖੇਤੀਬਾੜੀ ਮਹਿਕਮੇ ਦਾ ਅਫਸਰ ਆਇਆ ਅਤੇ ਨਾ ਹੀ ਕੋਈ ਹੋਰ ਸਿਵਲ ਅਧਿਕਾਰੀ ਮੌਕੇ *ਤੇ ਪੁੱਜਿਆ| ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਇਹ ਮਾਮਲਾ ਪੁਲੀਸ ਦੇ ਧਿਆਨ ਵਿੱਚ ਲਿਆਂਦਾ ਗਿਆ ਅਤੇ ਰਮਦਿੱਤੇਵਾਲਾ ਚੌਕੀ ਇੰਚਾਰਜ ਰਣਜੀਤ ਸਿੰਘ ਮੁਲਾਜਮਾਂ ਸਮੇਤ ਮੌਕੇ *ਤੇ ਪਹੁੰਚੇ, ਜਿੰਨ੍ਹਾਂ ਨੇ ਗਿਣਤੀ ਕਰਕੇ ਬੀਜਾਂ ਵਾਲੇ ਪੈਕੇਟ ਦੋ ਗੱਟਿਆਂ ਵਿਚ ਪਾਕੇ ਆਪਣੇ ਕਬਜੇ ਵਿੱਚ ਲੈਂਦਿਆਂ ਚੌਂਕੀ ਵਿੱਚ ਲੈ ਗਏ|
ਕਿਸਾਨ ਆਗੂ ਨੇ ਡਿਪਟੀ ਕਮ੍ਹਿਨਰ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਪੂਰੀ ਤਰ੍ਹਾਂ ਪੜਤਾਲ ਕਰਕੇ ਦ੍ਹੋੀਆਂ ਖਿਲਾਫ ਕਾਰਵਾਈ ਕੀਤੀ ਜਾਵੇ ਅਤੇ ਨਰਮੇ ਦੀ ਬਿਜਾਈ ਦੇ ਸੀ੦ਨ ਤੋਂ ਪਹਿਲਾਂ ਸਾਰੇ ਬੀਜਾਂ ਦੀ ਚੈਕਿੰਗ ਕਰਵਾਈ ਜਾਵੇ ਅਤੇ ਨਕਲੀ ਬੀਜਾਂ ਦੀ ਵਿੱਕਰੀ ਨੂੰ ਸਖਤਾਈ ਨਾਲ ਰੋਕਿਆ ਜਾਵੇ|
ਉਧਰ ਜਦੋਂ ਖੇਤੀਬਾੜੀ ਮਹਿਕਮੇ ਦੇ ੦ਿਲ੍ਹਾ ਮੁੱਖ ਅਫਸਰ ਡਾ. ਪਰਮਜੀਤ ਸਿੰਘ ਬਰਾੜ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਪੁਲੀਸ ਤੋਂ ਖੇਤੀ ਵਿਭਾਗ ਨੇ ਇਨ੍ਹਾਂ ਪੈਕੇਟਾਂ ਨੂੰ ਆਪਣੇ ਕਬਜੇ ਵਿਚ ਲੈ ਲਿਆ ਹੈ ਅਤੇ ਇਸ ਦੀ ਜਾਣਕਾਰੀ ਮਹਿਕਮੇ ਦੇ ਡਾਇਰੈਕਟਰ ਅਤੇ ਡਿਪਟੀ ਕਮ੍ਹਿਨਰ ਲਿਖਤੀ ਰੂਪ ਵਿਚ ਭੇਜੀ ਗਈ ਹੈ| ਉਨ੍ਹਾਂ ਕਿਹਾ ਕਿ ਅਜਿਹੇ ਪੈਕੇਟਾਂ ਨੂੰ ਸੁੱਟਣ ਵਾਲਿਆਂ ਦੀ ਛੇਤੀ ਸੂਹ ਲਾ ਲਈ ਜਾਵੇਗੀ|

ਫੋਟੋ ਕੈਪ੍ਹਨ: ਕਿਸਾਨ ਯੂਨੀਅਨ ਦੇ ੦ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ, ਪੁਲੀਸ ਅਧਿਕਾਰੀਆਂ ਨੂੰ ਸੁੰਨੀ ਥਾਂ *ਤੇ ਸੁੱਟੇ ਬੀ.ਟੀ.ਕਾਟਨ ਦੇ ਪੈਕੇਟ ਵਿਖਾਉਂਦੇ ਹੋਏ|

Advertisement

LEAVE A REPLY

Please enter your comment!
Please enter your name here