ਵਨਡੇ ਵਿਸ਼ਵ ਕੱਪ 2023- ਸ੍ਰੀਲੰਕਾ ਬਨਾਮ ਪਾਕਿਸਤਾਨ

0
99

ਵਨਡੇ ਵਿਸ਼ਵ ਕੱਪ 2023- ਸ੍ਰੀਲੰਕਾ ਬਨਾਮ ਪਾਕਿਸਤਾਨ

ਸ੍ਰੀਲੰਕਾ ਨੇ ਪਾਕਿਸਤਾਨ ਲਈ ਸੈੱਟ ਕੀਤਾ ਟਾਰਗੇਟ

ਪਾਕਿਸਤਾਨੀ ਗੇਂਦਬਾਜ਼ ਹਸਨ ਅਲੀ ਨੇ ਲਈਆਂ 4 ਵਿਕਟਾਂ

ਚੰਡੀਗੜ੍ਹ, 10ਅਕਤੂਬਰ(ਵਿਸ਼ਵ ਵਾਰਤਾ)- ਵਿਸ਼ਵ ਕੱਪ 2023 ਦੇ 8ਵੇਂ ਮੈਚ ‘ਚ ਸ਼੍ਰੀਲੰਕਾ ਦੀ ਟੀਮ ਨੇ ਪਾਕਿਸਤਾਨ ਨੂੰ ਜਿੱਤ ਲਈ 345 ਦੌੜਾਂ ਦਾ ਟੀਚਾ ਦਿੱਤਾ ਹੈ। ਹੈਦਰਾਬਾਦ ਦੇ ਰਾਜੀਵ ਗਾਂਧੀ ਸਟੇਡੀਅਮ ‘ਚ ਖੇਡੇ ਜਾ ਰਹੇ ਇਸ ਮੈਚ ‘ਚ ਸ਼੍ਰੀਲੰਕਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 50 ਓਵਰਾਂ ‘ਚ 9 ਵਿਕਟਾਂ ‘ਤੇ 344 ਦੌੜਾਂ ਬਣਾਈਆਂ।

ਪਾਕਿਸਤਾਨ ਲਈ ਤੇਜ਼ ਗੇਂਦਬਾਜ਼ ਹਸਨ ਅਲੀ ਨੇ 4 ਵਿਕਟਾਂ ਲਈਆਂ। ਜਦਕਿ ਹੈਰਿਸ ਰਾਊਫ ਨੇ ਦੋ ਵਿਕਟਾਂ ਹਾਸਲ ਕੀਤੀਆਂ। ਸ਼ਾਹੀਨ ਸ਼ਾਹ ਅਫਰੀਦੀ, ਮੁਹੰਮਦ ਨਵਾਜ਼ ਅਤੇ ਸ਼ਾਦਾਬ ਖਾਨ ਨੂੰ ਇਕ-ਇਕ ਵਿਕਟ ਮਿਲੀ।