ਵਨਡੇ ਵਿਸ਼ਵ ਕੱਪ 2023 ਵਿੱਚ ਅੱਜ ਹੋਣਗੇ 2 ਮੁਕਾਬਲੇ
ਪਹਿਲਾ ਮੁਕਾਬਲਾ ਅਫਗਾਨਿਸਤਾਨ ਅਤੇ ਬੰਗਲਾਦੇਸ਼ ਵਿਚਾਲੇ
ਜਾਣੋ, ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ 11
ਚੰਡੀਗੜ੍ਹ,7ਅਕਤੂਬਰ(ਵਿਸ਼ਵ ਵਾਰਤਾ)- ਵਨਡੇ ਵਿਸ਼ਵ ਕੱਪ 2023 ‘ਚ ਅੱਜ ਯਾਨੀ ਸ਼ਨੀਵਾਰ ਨੂੰ ਦੋ ਮੈਚ ਹੋਣਗੇ। ਪਹਿਲਾ ਮੈਚ ਅਫਗਾਨਿਸਤਾਨ ਅਤੇ ਬੰਗਲਾਦੇਸ਼ ਵਿਚਾਲੇ ਧਰਮਸ਼ਾਲਾ ਦੇ ਹਿਮਾਚਲ ਪ੍ਰਦੇਸ਼ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ (HPCA) ‘ਚ ਖੇਡਿਆ ਜਾਵੇਗਾ। ਇਹ ਮੈਚ ਸਵੇਰੇ 10:30 ਵਜੇ ਸ਼ੁਰੂ ਹੋਵੇਗਾ। ਟਾਸ 30 ਮਿੰਟ ਪਹਿਲਾਂ ਯਾਨੀ 10:00 ਵਜੇ ਹੋਵੇਗਾ।
ਦੂਜਾ ਮੈਚ ਦੱਖਣੀ ਅਫਰੀਕਾ ਅਤੇ ਸ਼੍ਰੀਲੰਕਾ ਵਿਚਾਲੇ ਦੁਪਹਿਰ 2 ਵਜੇ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ‘ਚ ਖੇਡਿਆ ਜਾਵੇਗਾ।
ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ-11
ਬੰਗਲਾਦੇਸ਼: ਸ਼ਾਕਿਬ ਅਲ ਹਸਨ (ਕਪਤਾਨ), ਤਨਜ਼ੀਦ ਹਸਨ ਤਮੀਮ, ਲਿਟਨ ਦਾਸ, ਨਜ਼ਮੁਲ ਹੁਸੈਨ ਸ਼ਾਂਤੋ, ਤੌਹੀਦ ਹਿਰਦੌਏ/ਮਹਮੂਦੁੱਲਾ ਰਿਆਦ, ਮੁਸ਼ਫਿਕਰ ਰਹੀਮ (ਵਿਕਟਕੀਪਰ), ਮੇਹਦੀ ਹਸਨ ਮਿਰਾਜ, ਨਸੁਮ ਅਹਿਮਦ, ਤਸਕੀਨ ਅਹਿਮਦ, ਸ਼ਰੀਫੁਲ ਇਸਲਾਮ/ਮੁਸਤਫਿਜ਼ੁਰ ਰਹਿਮਾਨ ਅਤੇ ਹਸਨ ਮਹਿਮੂਦ
ਅਫਗਾਨਿਸਤਾਨ: ਹਸ਼ਮਤੁੱਲਾ ਸ਼ਹੀਦੀ (ਕਪਤਾਨ), ਰਹਿਮਾਨਉੱਲ੍ਹਾ ਗੁਰਬਾਜ਼ (ਵਿਕਟਕੀਪਰ), ਇਬਰਾਹਿਮ ਜ਼ਦਰਾਨ, ਰਹਿਮਤ ਸ਼ਾਹ, ਮੁਹੰਮਦ ਨਬੀ, ਨਜੀਬੁੱਲਾ ਜ਼ਦਰਾਨ, ਅਜ਼ਮਤੁੱਲਾ ਉਮਰਜ਼ਈ, ਰਾਸ਼ਿਦ ਖਾਨ, ਮੁਜੀਬ ਉਰ ਰਹਿਮਾਨ, ਫਜ਼ਲਹਕ ਫਾਰੂਕੀ ਅਤੇ ਨਵੀਨ-ਉਲ-ਹੱਕ।