ਵਨਡੇ ਵਿਸ਼ਵ ਕੱਪ 2023- ਭਾਰਤ ਤੇ ਸ਼੍ਰੀਲੰਕਾ ਵਿਚਾਲੇ ਮੁਕਾਬਲਾ ਜਾਰੀ
ਭਾਰਤੀ ਟੀਮ ਨੇ ਸ਼੍ਰੀਲੰਕਾ ਨੂੰ ਦਿੱਤਾ 358 ਦੌੜਾਂ ਦਾ ਟੀਚਾ
ਸ਼੍ਰੀਲੰਕਾ ਨੇ ਕੀਤੀ ਖਰਾਬ ਸ਼ੁਰੂਆਤ
4 ਖਿਡਾਰੀ 3 ਦੌੜਾਂ ਤੇ ਹੀ ਆਊਟ
ਚੰਡੀਗੜ੍ਹ,2ਨਵੰਬਰ(ਵਿਸ਼ਵ ਵਾਰਤਾ) ਟੀਮ ਇੰਡੀਆ ਨੇ ਵਿਸ਼ਵ ਕੱਪ ‘ਚ ਜਿੱਤ ਲਈ ਸ਼੍ਰੀਲੰਕਾ ਨੂੰ 358 ਦੌੜਾਂ ਦਾ ਟੀਚਾ ਦਿੱਤਾ ਹੈ। ਟੀਮ ਨੇ ਅੱਜ ਵਾਨਖੇੜੇ ਸਟੇਡੀਅਮ ‘ਚ ਟਾਸ ਹਾਰ ਕੇ ਬੱਲੇਬਾਜ਼ੀ ਕੀਤੀ ਅਤੇ 50 ਓਵਰਾਂ ‘ਚ 7 ਵਿਕਟਾਂ ‘ਤੇ 357 ਦੌੜਾਂ ਬਣਾਈਆਂ। ਜਵਾਬ ‘ਚ ਸ਼੍ਰੀਲੰਕਾ ਨੇ 3.1 ਓਵਰਾਂ ‘ਚ 4 ਵਿਕਟਾਂ ‘ਤੇ 3 ਦੌੜਾਂ ਬਣਾ ਲਈਆਂ ਹਨ।
ਮੁਹੰਮਦ ਸਿਰਾਜ ਨੇ ਆਪਣੇ ਪਹਿਲੇ ਓਵਰ ਵਿੱਚ ਦੋ ਵਿਕਟਾਂ ਲਈਆਂ। ਦੱਸ ਦਈਏ ਭਾਰਤ ਵੱਲੋਂ ਸ਼ੁਭਮਨ ਗਿੱਲ ਨੇ 92 ਗੇਂਦਾਂ ‘ਤੇ 92 ਦੌੜਾਂ, ਵਿਰਾਟ ਕੋਹਲੀ ਨੇ 94 ਗੇਂਦਾਂ ‘ਤੇ 88 ਦੌੜਾਂ ਅਤੇ ਸ਼੍ਰੇਅਸ ਅਈਅਰ ਨੇ 56 ਗੇਂਦਾਂ ‘ਤੇ 82 ਦੌੜਾਂ ਬਣਾਈਆਂ। ਸ਼੍ਰੀਲੰਕਾ ਵਲੋਂ ਦਿਲਸ਼ਾਨ ਮਦੁਸ਼ੰਕਾ ਨੇ 5 ਵਿਕਟਾਂ ਲਈਆਂ। ਜਦਕਿ ਦੁਸ਼ਮੰਥਾ ਚਮੀਰਾ ਨੂੰ ਇਕ ਵਿਕਟ ਮਿਲੀ।