ਵਨਡੇ ਵਿਸ਼ਵ ਕੱਪ 2023 ਪਹਿਲਾ ਸੈਮੀਫਾਈਨਲ -ਭਾਰਤ ਬਨਾਮ ਨਿਊਜ਼ੀਲੈਂਡ

0
73

ਵਨਡੇ ਵਿਸ਼ਵ ਕੱਪ 2023 ਪਹਿਲਾ ਸੈਮੀਫਾਈਨਲ -ਭਾਰਤ ਬਨਾਮ ਨਿਊਜ਼ੀਲੈਂਡ

ਭਾਰਤ ਦਾ 12 ਸਾਲਾਂ ਦਾ ਇੰਤਜ਼ਾਰ ਹੋਇਆ ਖਤਮ

ਭਾਰਤ ਨੇ ਨਿਊਜ਼ੀਲੈਂਡ ਨੂੰ ਹਰਾ ਕੇ ਵਨਡੇ ਵਿਸ਼ਵ ਕੱਪ ਦੇ ਫਾਈਨਲ ਚ ਕੀਤਾ ਪ੍ਰਵੇਸ਼

ਮੁਹੰਮਦ ਸ਼ੰਮੀ ਨੇ ਲਈਆਂ 7 ਵਿਕਟਾਂ

ਵਿਰਾਟ ਤੇ ਅਈਅਰ ਨੇ ਜੜੇ ਸੈਂਕੜੇ

ਚੰਡੀਗੜ੍ਹ,15ਨਵੰਬਰ(ਵਿਸ਼ਵ ਵਾਰਤਾ) ਭਾਰਤ ਨੇ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ ਖੇਡੇ ਗਏ ਸੈਮੀਫਾਈਨਲ ਵਿੱਚ ਨਿਊਜ਼ੀਲੈਂਡ ਨੂੰ 70 ਦੌੜਾਂ ਨਾਲ ਹਰਾ ਕੇ ਵਿਸ਼ਵ ਕੱਪ ਦੇ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ ਹੈ। ਦੱਸਣਯੋਗ ਹੈ ਕਿ ਭਾਰਤੀ ਟੀਮ ਚੌਥੀ ਵਾਰ ਫਾਈਨਲ ਵਿੱਚ ਪਹੁੰਚੀ ਹੈ। ਇਸ ਤੋਂ ਪਹਿਲਾਂ ਟੀਮ 1983, 2003 ਅਤੇ 2011 ਵਿੱਚ ਇਸ ਟੂਰਨਾਮੈਂਟ ਦੇ ਫਾਈਨਲ ਵਿੱਚ ਪਹੁੰਚੀ ਸੀ। ਅੱਜ ਹੋਏ ਮੁਕਾਬਲੇ ਵਿੱਚ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 50 ਓਵਰਾਂ ‘ਚ 4 ਵਿਕਟਾਂ ‘ਤੇ 397 ਦੌੜਾਂ ਬਣਾਈਆਂ। ਵਿਰਾਟ ਕੋਹਲੀ ਨੇ ਆਪਣੇ ਕਰੀਅਰ ਦਾ 50ਵਾਂ ਵਨਡੇ ਸੈਂਕੜਾ ਲਗਾਇਆ ਅਤੇ 117 ਦੌੜਾਂ ਦੀ ਪਾਰੀ ਖੇਡੀ। ਸ਼੍ਰੇਅਸ ਅਈਅਰ ਨੇ 105 ਦੌੜਾਂ ਬਣਾਈਆਂ। ਜਵਾਬ ‘ਚ ਨਿਊਜ਼ੀਲੈਂਡ ਦੀ ਟੀਮ 48.5 ਓਵਰਾਂ ‘ਚ 327 ਦੌੜਾਂ ‘ਤੇ ਆਲ ਆਊਟ ਹੋ ਗਈ। ਡੇਰਿਲ ਮਿਸ਼ੇਲ ਨੇ 134 ਦੌੜਾਂ ਬਣਾਈਆਂ।

 

ਭਾਰਤੀ ਗੇਂਦਬਾਜ਼ ਮੁਹੰਮਦ ਸ਼ੰਮੀ ਨੇ 7 ਵਿਕਟਾਂ ਲਈਆਂ। ਉਹ ਆਪਣੀ ਸ਼ਾਨਦਾਰ ਗੇਂਦਬਾਜ਼ੀ ਲਈ ਮੈਨ ਆਫ ਦਾ ਮੈਚ ਵੀ ਰਹੇ। ਸ਼ੰਮੀ ਦੀ ਇਸ ਉਪਲਬਧੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਉਹਨਾਂ ਦੀ ਤਾਰੀਫ਼ ਕੀਤੀ ਹੈ। 

https://x.com/narendramodi/status/1724835978970349721?s=20