ਵਨਡੇ ਵਿਸ਼ਵ ਕੱਪ 2023 – ਅੱਜ ਭਾਰਤ ਦਾ ਸਾਹਮਣਾ ਇੰਗਲੈਂਡ ਨਾਲ
ਜਾਣੋ, ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ 11
ਚੰਡੀਗੜ੍ਹ,29ਅਕਤੂਬਰ(ਵਿਸ਼ਵ ਵਾਰਤਾ)-ਵਨਡੇ ਵਿਸ਼ਵ ਕੱਪ 2023 ‘ਚ ਅੱਜ ਐਤਵਾਰ ਨੂੰ ਭਾਰਤ ਦਾ ਸਾਹਮਣਾ ਮੌਜੂਦਾ ਚੈਂਪੀਅਨ ਇੰਗਲੈਂਡ ਨਾਲ ਹੋਵੇਗਾ। ਇਹ ਮੈਚ ਦੁਪਹਿਰ 2 ਵਜੇ ਭਾਰਤ ਰਤਨ ਸ਼੍ਰੀ ਅਟਲ ਬਿਹਾਰੀ ਵਾਜਪਾਈ ਏਕਾਨਾ ਕ੍ਰਿਕਟ ਸਟੇਡੀਅਮ, ਲਖਨਊ ਵਿਖੇ ਹੋਵੇਗਾ। ਟਾਸ ਅੱਧਾ ਘੰਟਾ ਪਹਿਲਾਂ ਯਾਨੀ ਦੁਪਹਿਰ 1:30 ਵਜੇ ਹੋਵੇਗਾ।
ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ-11
ਭਾਰਤ: ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਕੇਐਲ ਰਾਹੁਲ (ਵਿਕਟਕੀਪਰ), ਸੂਰਿਆਕੁਮਾਰ ਯਾਦਵ, ਰਵਿੰਦਰ ਜਡੇਜਾ, ਕੁਲਦੀਪ ਯਾਦਵ, ਜਸਪ੍ਰੀਤ ਬੁਮਰਾਹ, ਮੁਹੰਮਦ ਸ਼ਮੀ ਅਤੇ ਮੁਹੰਮਦ ਸਿਰਾਜ।
ਇੰਗਲੈਂਡ: ਜੋਸ ਬਟਲਰ (ਕਪਤਾਨ ਅਤੇ ਵਿਕਟਕੀਪਰ), ਜੌਨੀ ਬੇਅਰਸਟੋ, ਡੇਵਿਡ ਮਲਾਨ, ਜੋ ਰੂਟ, ਬੇਨ ਸਟੋਕਸ, ਲਿਆਮ ਲਿਵਿੰਗਸਟਨ/ਹੈਰੀ ਬਰੂਕ, ਮੋਇਨ ਅਲੀ, ਕ੍ਰਿਸ ਵੋਕਸ,ਸੈਮ ਕੁਰਾਨ, ਆਦਿਲ ਰਾਸ਼ਿਦ ਅਤੇ ਮਾਰਕ ਵੁੱਡ।