ਵਨਡੇ ਵਿਸ਼ਵ ਕੱਪ 2023 – ਅੱਜ ਭਾਰਤ ਤੇ ਸ਼੍ਰੀਲੰਕਾ ਹੋਣਗੇ ਆਹਮੋ-ਸਾਹਮਣੇ

0
33

ਵਨਡੇ ਵਿਸ਼ਵ ਕੱਪ 2023

ਅੱਜ ਭਾਰਤ ਤੇ ਸ਼੍ਰੀਲੰਕਾ ਹੋਣਗੇ ਆਹਮੋ-ਸਾਹਮਣੇ

ਅੱਜ ਸੈਮੀਫਾਈਨਲ ਲਈ ਕੁਆਲੀਫਾਈ ਕਰ ਸਕਦੀ ਹੈ ਟੀਮ ਇੰਡੀਆ

ਜਾਣੋ ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ 11

ਚੰਡੀਗੜ੍ਹ, 2 ਨਵੰਬਰ(ਵਿਸ਼ਵ ਵਾਰਤਾ)- ਅੱਜ ਵਨਡੇ ਵਿਸ਼ਵ ਕੱਪ ਵਿੱਚ ਭਾਰਤੀ ਟੀਮ ਦਾ ਸਾਹਮਣਾ ਸ਼੍ਰੀਲੰਕਾ ਨਾਲ ਹੋਵੇਗਾ। ਇਹ ਮੈਚ ਦੁਪਹਿਰ 2 ਵਜੇ ਤੋਂ ਮੁੰਬਈ ਦੇ ਵਾਨਖੇੜੇ ਸਟੇਡੀਅਮ ‘ਚ ਖੇਡਿਆ ਜਾਵੇਗਾ। ਟਾਸ ਮੈਚ ਤੋਂ ਅੱਧਾ ਘੰਟਾ ਪਹਿਲਾਂ ਯਾਨੀ ਦੁਪਹਿਰ 1:30 ਵਜੇ ਹੋਵੇਗਾ। ਜ਼ਿਕਰਯੋਗ ਹੈ ਕਿ ਸ਼੍ਰੀਲੰਕਾ ਨੂੰ ਭਾਰਤ ਨੇ 2011 ‘ਚ ਇਸੇ ਮੈਦਾਨ ‘ਤੇ ਹਰਾ ਕੇ ਵਨਡੇ ਵਿਸ਼ਵ ਕੱਪ ਜਿੱਤਿਆ ਸੀ।

ਦੱਸ ਦਈਏ ਕਿ ਭਾਰਤ ਪਹਿਲੇ 6 ਮੈਚ ਜਿੱਤ ਕੇ 12 ਅੰਕਾਂ ਨਾਲ ਅੰਕ ਸੂਚੀ ਵਿਚ ਦੂਜੇ ਸਥਾਨ ‘ਤੇ ਹੈ। ਅੱਜ ਸ਼੍ਰੀਲੰਕਾ ਨੂੰ ਹਰਾ ਕੇ ਟੀਮ ਇੰਡੀਆ ਸੈਮੀਫਾਈਨਲ ਲਈ ਕੁਆਲੀਫਾਈ ਕਰ ਸਕਦੀ ਹੈ ਅਤੇ ਫਿਰ ਤੋਂ ਟੇਬਲ ਟਾਪਰ ਬਣ ਸਕਦੀ ਹੈ। ਜਦਕਿ ਸ਼੍ਰੀਲੰਕਾ 6 ਮੈਚਾਂ ‘ਚ 2 ਜਿੱਤਾਂ ਅਤੇ 4 ਹਾਰਾਂ ਨਾਲ 4 ਅੰਕਾਂ ਨਾਲ ਅੰਕ ਸੂਚੀ ‘ਚ 7ਵੇਂ ਨੰਬਰ ‘ਤੇ ਹੈ। ਇਕ ਹੋਰ ਹਾਰ ਨਾਲ ਸ਼੍ਰੀਲੰਕਾ ਦੀਆਂ ਸੈਮੀਫਾਈਨਲ ‘ਚ ਪਹੁੰਚਣ ਦੀਆਂ ਉਮੀਦਾਂ ਲਗਭਗ ਖਤਮ ਹੋ ਜਾਣਗੀਆਂ। 

ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ-11
ਭਾਰਤ: ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਕੇਐਲ ਰਾਹੁਲ (ਵਿਕਟਕੀਪਰ), ਸੂਰਿਆਕੁਮਾਰ ਯਾਦਵ, ਰਵਿੰਦਰ ਜਡੇਜਾ, ਕੁਲਦੀਪ ਯਾਦਵ, ਜਸਪ੍ਰੀਤ ਬੁਮਰਾਹ, ਮੁਹੰਮਦ ਸ਼ਮੀ ਅਤੇ ਮੁਹੰਮਦ ਸਿਰਾਜ।

ਸ਼੍ਰੀਲੰਕਾ: ਕੁਸਲ ਮੈਂਡਿਸ (ਕਪਤਾਨ ਅਤੇ ਵਿਕਟਕੀਪਰ), ਪਥੁਮ ਨਿਸਾਂਕਾ, ਦਿਮੁਥ ਕਰੁਣਾਰਤਨੇ, ਸਦਿਰਾ ਸਮਰਾਵਿਕਰਮਾ, ਚਰਿਥ ਅਸਾਲੰਕਾ, ਧਨੰਜੈ ਡੀ ਸਿਲਵਾ, ਐਂਜੇਲੋ ਮੈਥਿਊਜ਼, ਮਹਿਸ਼ ਤੀਕਸ਼ਾਨਾ, ਕਸੁਨ ਰਜਿਥਾ, ਦੁਸ਼ਮੰਥਾ ਚਮੀਰਾ ਅਤੇ ਦਿਲਸ਼ਾਨ ਮਦੁਸਨ।