ਵਨਡੇ ਵਿਸ਼ਵ ਕੱਪ 2023 – ਅੱਜ ਦਾ ਮੁਕਾਬਲਾ ਭਾਰਤ ਤੇ ਆਸਟ੍ਰੇਲੀਆ ਵਿਚਾਲੇ
ਜਾਣੋ, ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ 11
ਚੰਡੀਗੜ੍ਹ,8ਅਕਤੂਬਰ(ਵਿਸ਼ਵ ਵਾਰਤਾ)- ਅੱਜ ਭਾਰਤੀ ਕ੍ਰਿਕਟ ਟੀਮ ਵਨਡੇ ਵਿਸ਼ਵ ਕੱਪ 2023 ਵਿੱਚ ਆਪਣਾ ਪਹਿਲਾ ਮੈਚ ਖੇਡੇਗੀ। ਆਸਟ੍ਰੇਲੀਆ ਦੇ ਖਿਲਾਫ ਇਹ ਮੈਚ ਚੇਨਈ ਦੇ ਐੱਮਏ ਚਿਦੰਬਰਮ ਸਟੇਡੀਅਮ ‘ਚ ਦੁਪਹਿਰ 2 ਵਜੇ ਸ਼ੁਰੂ ਹੋਵੇਗਾ। ਟਾਸ ਇਸ ਤੋਂ ਅੱਧਾ ਘੰਟਾ ਪਹਿਲਾਂ ਯਾਨੀ ਦੁਪਹਿਰ 1.30 ਵਜੇ ਹੋਵੇਗਾ।
ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ 11
ਭਾਰਤ: ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ/ਈਸ਼ਾਨ ਕਿਸ਼ਨ (ਵਿਕਟਕੀਪਰ), ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਕੇਐਲ ਰਾਹੁਲ, ਹਾਰਦਿਕ ਪੰਡਯਾ, ਰਵਿੰਦਰ ਜਡੇਜਾ, ਰਵੀਚੰਦਰਨ ਅਸ਼ਵਿਨ/ਸ਼ਾਰਦੁਲ ਠਾਕੁਰ, ਕੁਲਦੀਪ ਯਾਦਵ, ਮੁਹੰਮਦ ਸਿਰਾਜ ਅਤੇ ਜਸਪ੍ਰੀਤ ਬੁਮਰਾਹ।
ਆਸਟਰੇਲੀਆ: ਪੈਟ ਕਮਿੰਸ (ਕਪਤਾਨ), ਡੇਵਿਡ ਵਾਰਨਰ, ਮਿਸ਼ੇਲ ਮਾਰਸ਼, ਸਟੀਵ ਸਮਿਥ, ਮਾਰਨਸ ਲੈਬੂਸ਼ੇਨ, ਗਲੇਨ ਮੈਕਸਵੈੱਲ, ਅਲੈਕਸ ਕੈਰੀ (ਵਿਕਟਕੀਪਰ), ਕੈਮਰਨ ਗ੍ਰੀਨ/ਮਾਰਕਸ ਸਟੋਇਨਿਸ, ਐਡਮ ਜ਼ੈਂਪਾ, ਮਿਸ਼ੇਲ ਸਟਾਰਕ ਅਤੇ ਜੋਸ਼ ਹੇਜ਼ਲਵੁੱਡ।