ਵਨਡੇ ਵਿਸ਼ਵ ਕੱਪ ਵਿੱਚ ਅੱਜ ਦੂਜਾ ਮੈਚ ਦੱਖਣੀ ਅਫਰੀਕਾ ਅਤੇ ਸ਼੍ਰੀਲੰਕਾ ਵਿਚਾਲੇ
ਚੰਡੀਗੜ੍ਹ,7ਅਕਤੂਬਰ(ਵਿਸ਼ਵ ਵਾਰਤਾ)- ਵਨਡੇ ਵਿਸ਼ਵ ਕੱਪ 2023 ‘ਚ ਅੱਜ ਦੋ ਮੈਚ ਹੋਣਗੇ। ਪਹਿਲਾ ਮੈਚ ਅਫ਼ਗਾਨਿਸਤਾਨ ਅਤੇ ਬੰਗਲਾਦੇਸ਼ ਵਿਚਾਲੇ ਧਰਮਸ਼ਾਲਾ, ਹਿਮਾਚਲ ਪ੍ਰਦੇਸ਼ ਵਿੱਚ ਸਵੇਰੇ 10.30 ਵਜੇ ਤੋਂ ਖੇਡਿਆ ਜਾਵੇਗਾ।
ਦੂਜਾ ਮੈਚ ਦੱਖਣੀ ਅਫਰੀਕਾ ਅਤੇ ਸ਼੍ਰੀਲੰਕਾ ਵਿਚਾਲੇ ਨਵੀਂ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ‘ਚ ਦੁਪਹਿਰ 2 ਵਜੇ ਸ਼ੁਰੂ ਹੋਵੇਗਾ। ਟਾਸ ਅੱਧਾ ਘੰਟਾ ਪਹਿਲਾਂ ਯਾਨੀ ਦੁਪਹਿਰ 1.30 ਵਜੇ ਹੋਵੇਗਾ।
ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ 11
ਦੱਖਣੀ ਅਫ਼ਰੀਕਾ: ਟੇਂਬਾ ਬਾਵੁਮਾ (ਕਪਤਾਨ), ਕੁਇੰਟਨ ਡੀ ਕਾਕ (ਵਿਕਟਕੀਪਰ), ਏਡਨ ਮਾਰਕਰਮ, ਰਾਸੀ ਵੈਨ ਡੇਰ ਡੁਸੇਨ, ਹੇਨਰਿਕ ਕਲਾਸੇਨ, ਡੇਵਿਡ ਮਿਲਰ, ਮਾਰਕੋ ਜੈਨਸਨ, ਕੇਸ਼ਵ ਮਹਾਰਾਜ, ਕਾਗਿਸੋ ਰਬਾਦਾ, ਤਬਰੇਜ਼ ਸ਼ਮਸੀ ਅਤੇ ਲੁੰਗੀ ਨਗਿਡੀ।
ਸ਼੍ਰੀਲੰਕਾ: ਦਾਸੁਨ ਸ਼ਨਾਕਾ (ਕਪਤਾਨ), ਕੁਸਲ ਪਰੇਰਾ, ਪਥੁਮ ਨਿਸਾਂਕਾ, ਕੁਸਲ ਮੈਂਡਿਸ (ਵਿਕਟਕੀਪਰ, ਸਾਦਿਰਾ ਸਮਰਾਵਿਕਰਮਾ, ਚਰਿਥ ਅਸਾਲੰਕਾ, ਧਨੰਜੈ ਡੀ ਸਿਲਵਾ, ਦੁਨਿਥ ਵੇਲਾਜ, ਮਹਿਸ਼ ਟੇਕਸ਼ਾਨਾ, ਕਸੁਨ ਰਜਿਥਾ ਅਤੇ ਮੈਥਿਸ਼ ਪਥੀਰਾਨਾ।