ਵਣ ਵਿਭਾਗ ਵੱਲੋਂ ਵਾਤਾਵਰਣ ਜਾਗਰੂਕ ਰੈਲੀ 29 ਅਗਸਤ ਨੂੰ
ਐੱਸ ਏ ਐੱਸ ਨਗਰ, 21 ਅਗਸਤ(ਸਤੀਸ਼ ਕੁਮਾਰ ਪੱਪੀ)- ਵਣ ਤੇ ਜੰਗਲੀ ਜੀਵ ਵਿਭਾਗ, ਐਸ ਏ ਐਸ ਨਗਰ ਵੱਲੋਂ ਵਾਤਾਵਰਣ ਦੀ ਮਹੱਤਤਾ ਪ੍ਰਤੀ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਵੱਖ-ਵੱਖ ਵਾਤਾਵਰਣ ਪ੍ਰੇਮੀਆਂ ਦੇ ਸਹਿਯੋਗ ਨਾਲ 29 ਅਗਸਤ ਨੂੰ ਮੋਹਾਲੀ ਸ਼ਹਿਰ ਵਿੱਚ ਵਾਤਾਵਰਣ ਜਾਗਰੂਕ ਰੈਲੀ-2023 ਕੱਢੀ ਜਾਵੇਗੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮੰਡਲ ਵਣ ਅਫਸਰ ਕਨਵਰਦੀਪ ਸਿੰਘ ਨੇ ਦੱਸਿਆ ਕਿ ਇਹ ਵਾਤਾਵਰਣ ਜਾਗਰੂਕ ਰੈਲੀ-2023 ਰਾਸ਼ਟਰੀ ਖੇਡ ਦਿਵਸ ਨੂੰ ਸਮਰਪਿਤ ਹੋਵੇਗੀ ਜੋ ਕਿ ਮੋਹਾਲੀ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਇਸ ਰੈਲੀ ਵਿੱਚ ਸਾਰੇ ਵਾਤਾਵਰਣ ਪ੍ਰੇਮੀ ਹਿੱਸਾ ਲੈ ਸਕਦੇ ਹਨ। ਇਸ ਰੈਲੀ ਦਾ ਹਿੱਸਾ ਬਣਨ ਲਈ, ਵਾਤਾਵਰਣ ਪ੍ਰੇਮੀ, ਮੁੱਖ ਨੋਡਲ ਅਫਸਰ, ਇੰਜ: ਪਰਮਿੰਦਰ ਪਾਲ (98724-01319), ਸ਼੍ਰੀ ਅਕਾਸ਼ ਵਾਲੀਆ(ਫਿਟ ਫਾਊਂਡੇਸ਼ਨ) (98728-00882), ਸ਼੍ਰੀ ਸੁਮਿਤ ਭਾਰਦਵਾਜ(ਗਰੀਨ ਲੀਵਜ਼ ਸੁਸਾਇਟੀ) (86991-27311) ਨਾਲ ਸੰਪਰਕ ਕਰ ਸਕਦੇ ਹਨ।