ਲੋਕ ਸਭਾ ‘ਚ ਬੇਭਰੋਸਗੀ ਮਤੇ ਦਾ ਦੂਜਾ ਦਿਨ
ਚੰਡੀਗੜ੍ਹ,9ਅਗਸਤ(ਵਿਸ਼ਵ ਵਾਰਤਾ)- ਸੰਸਦ ਦੇ ਮਾਨਸੂਨ ਸੈਸ਼ਨ ‘ਚ ਬੇਭਰੋਸਗੀ ਮਤੇ ‘ਤੇ ਚਰਚਾ ਦਾ ਅੱਜ ਦੂਜਾ ਦਿਨ ਹੈ। ਬਹਿਸ 8 ਅਗਸਤ ਨੂੰ ਸ਼ੁਰੂ ਹੋਈ ਸੀ। ਕਾਂਗਰਸ ਵੱਲੋਂ ਗੌਰਵ ਗੋਗੋਈ ਨੇ ਕਿਹਾ ਕਿ ਮਤਾ ਲਿਆਉਣ ਦਾ ਮਕਸਦ ਪੀਐਮ ਦੀ ਚੁੱਪ ਤੋੜਨਾ ਹੈ।ਜਾਣਕਾਰੀ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ 10 ਅਗਸਤ ਨੂੰ ਬੇਭਰੋਸਗੀ ਮਤੇ ‘ਤੇ ਬਹਿਸ ਦਾ ਜਵਾਬ ਦੇ ਸਕਦੇ ਹਨ।