ਚੰਡੀਗੜ੍ਹ, 8 ਜਨਵਰੀ – (ਵਿਸ਼ਵ ਵਾਰਤਾ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੁਧਿਆਣਾ ਨਗਰ ਨਿਗਮ (ਐਮ.ਸੀ.) ਚੋਣਾਂ ਲਈਕਾਂਗਰਸ ਦੇ ਓਬਜ਼ਰਵਰ (ਨਿਰੀਖਕ) ਵਜੋਂ ਕੈਬਨਿਟ ਮੰਤਰੀ ਤਿ੍ਰਪਤ ਰਜਿੰਦਰ ਸਿੰਘ ਬਾਜਵਾ ਦੀ ਨਿਯੁਕਤੀ ਨੂੰਪ੍ਰਵਾਨਗੀ ਦੇ ਦਿੱਤੀ ਹੈ।
ਅੱਜ ਇੱਥੇ ਬੁਲਾਰੇ ਨੇ ਦੱਸਿਆ ਕਿ ਬਾਜਵਾ ਦੇ ਨਾਂ ਦੀ ਸਿਫਾਰਿਸ਼ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇਪ੍ਰਧਾਨ ਸੁਨੀਲ ਜਾਖੜ ਨੇ ਕੀਤੀ ਸੀ ਜਿਸ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਵਾਨ ਕਰ ਲਿਆ ਹੈ।
ਬੁਲਾਰੇ ਅਨੁਸਾਰ ਇਸ ਨਿਯੁਕਤੀ ਸਬੰਧੀ ਸੂਚਨਾ ਬਾਜਵਾ ਨੂੰ ਭੇਜ ਦਿੱਤੀ ਹੈ ਜੋ ਕਿ ਕੈਪਟਨ ਅਮਰਿੰਦਰ ਸਿੰਘਸਰਕਾਰ ਵਿੱਚ ਦਿਹਾਤੀ ਵਿਕਾਸ ਤੇ ਪੰਚਾਇਤ, ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਹਨ।
ਇਸੇ ਦੌਰਾਨ ਹੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਸ੍ਰੀ ਬਾਜਵਾ ਦੀ ਅਗਵਾਈ ਵਿੱਚ ਇਕਤਿੰਨ ਮੈਂਬਰੀ ਕਮੇਟੀ ਗਠਿਤ ਕੀਤੀ ਹੈ ਜਿਸ ਦੇ ਮੈਂਬਰਾਂ ਵਿੱਚ ਰਵਨੀਤ ਬਿੱਟੂ ਅਤੇ ਗੁਰਪ੍ਰੀਤ ਗੋਗੀ ਸ਼ਾਮਲ ਹਨ।