ਲੁਧਿਆਣਾ, 21 ਅਕਤੂਬਰ – ਪੰਜਾਬ ਦੀਆਂ ਸੜਕਾਂ ਉਤੇ ਹਾਦਸੇ ਲਗਾਤਾਰ ਜਾਰੀ ਹਨ| ਅੱਜ ਲੁਧਿਆਣਾ-ਚੰਡੀਗੜ੍ਹ ਸੜਕ ਤੇ ਵਾਪਰੇ ਦਿਲ ਕੰਬਾਊ ਹਾਦਸੇ ਵਿਚ ਪਤੀ-ਪਤਨੀ ਤੋਂ ਇਲਾਵਾ ਉਨ੍ਹਾਂ ਦੀ ਛੋਟੀ ਬੱਚੀ ਦੀ ਮੌਤ ਹੋ ਗਈ| ਪ੍ਰਾਪਤ ਜਾਣਕਾਰੀ ਅਨੁਸਾਰ ਇਹ ਲੋਕ ਕਾਰ ਵਿਚ ਸਵਾਰ ਹੋ ਕੇ ਮੱਥਾ ਟੇਕਣ ਲਈ ਜਾ ਰਹੇ ਸਨ, ਪਰ ਇਨ੍ਹਾਂ ਦੀ ਕਾਰ ਦੀ ਸੰਦਲੀ ਦਰਵਾਜ਼ਾ ਨੇੜੇ ਬੱਸ ਨਾਲ ਟੱਕਰ ਹੋ ਗਈ|
ਹਾਦਸੇ ਵਿਚ ਗੰਭੀਰ ਰੂਪ ਵਿਚ ਜ਼ਖਮੀ ਹੋਏ ਕਾਰ ਸਵਾਰਾਂ ਨੂੰ ਤੁਰੰਤ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿਥੇ ਉਨ੍ਹਾਂ ਦੀ ਮੌਤ ਹੋ ਗਈ| ਇਸ ਸਬੰਧੀ ਪੁਲਿਸ ਨੇ ਮਾਮਲੇ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ|
Judicial Department Promotions-ਹਾਈਕੋਰਟ ਵੱਲੋਂ ਵੱਡੇ ਪੱਧਰ ਤੇ ਕੀਤੇ ਤਬਾਦਲੇ -ਪੜੋ ਕਿੰਨੇ ਜੱਜਾਂ ਨੂੰ ਦਿੱਤੀਆਂ ਤਰੱਕੀਆਂ ਨਾਲ ਹੀ ਨਿਯੁਕਤੀਆਂ
ਚੰਡੀਗੜ੍ਹ 19 ਮਾਰਚ (ਵਿਸ਼ਵ ਵਾਰਤਾ )ਪੰਜਾਬ ਐਂਡ ਹਰਿਆਣਾ ਹਾਈਕੋਰਟ ਵੱਲੋਂ 26 ਜੱਜਾਂ ਨੂੰ ਤਰੱਕੀਆਂ ਦਿੱਤੀਆਂ ਗਈਆਂ ਹਨ ।