ਐੱਸ.ਏ.ਐੱਸ ਨਗਰ 18 ਅਗਸਤ, 2023( ਵਿਸ਼ਵ ਵਾਰਤਾ )-ਸ੍ਰੀਮਤੀ ਆਸ਼ਿਕਾ ਜੈਨ, ਡਿਪਟੀ ਕਮਿਸ਼ਨਰ, ਐਸ.ਏ.ਐਸ.ਨਗਰ ਦੀ ਅਗਵਾਈ ਹੇਠ ਸ੍ਰੀਮਤੀ ਹਰਜੋਤ ਕੌਰ,ਸਹਾਇਕ ਕਮਿਸ਼ਨਰ (ਜ) ਵੱਲੋਂ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜਮਾਲੂਦੀਨ ਨਾਮ ਦੇ ਲੋੜਵੰਦ ਵਿਅਕਤੀ ਜੋ ਕਿ ਦੋਵੇਂ ਲੱਤਾਂ ਤੋਂ ਦੀਵਿਆਂਗ ਹੈ, ਨੂੰ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਟਰਾਈ ਸਾਇਕਲ ਮੁਹੱਈਆ ਕਰਵਾਇਆ ਗਿਆ।
ਇਸ ਮੌਕੇ ਸਹਾਇਕ ਕਮਿਸ਼ਨਰ ਨੇ ਦੱਸਿਆ ਕਿ ਜਮਾਲੂਦੀਨ ਬਹੁਤ ਹੀ ਗਰੀਬ ਵਿਅਕਤੀ ਹੈ, ਜਿਸ ਦੀਆਂ ਦੋਵੇਂ ਲੱਤਾ ਕੰਮ ਨਹੀਂ ਕਰਦੀਆਂ ਅਤੇ ਪਿੰਡ ਝੰਜੇੜੀ ਵਿਖੇ ਕਾਲਜ ਦੇ ਸਾਹਮਣੇ ਝੌਂਪੜੀ ਬਣਾ ਕੇ ਰਹਿ ਰਿਹਾ ਹੈ। ਉਨ੍ਹਾਂ ਦੱਸਿਆ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਇੱਕ ਰਾਹਤ ਦੇਣ ਵਾਲੀ ਸੰਸਥਾ ਹੈ, ਜੋ ਕਿ ਮੁਸੀਬਤ ਵਿੱਚ ਮਨੁੱਖਤਾ ਦੀ ਸੇਵਾ ਕਰਦੀ ਹੈ।
ਉਨ੍ਹਾਂ ਦੱਸਿਆ ਕਿ ਜਿਲ੍ਹਾ ਰੈਡ ਕਰਾਸ ਸੁਸਾਇਟੀ ਵੱਲੋਂ ਆਰਟੀਫਿਸ਼ੀਅਲ ਅੰਗ ਮੈਨੂਫੈਕਚਰਿੰਗ ਕਾਰਪੋਰੇਸ਼ਨ ਆਫ ਇੰਡੀਆ, ਕੁਰਾਲੀ ਦੇ ਸਹਿਯੋਗ ਨਾਲ ਦਿਵਿਆਂਗ ਅਤੇ ਅੰਗਹੀਣ ਵਿਅਕਤੀਆਂ ਦੀ ਭਲਾਈ ਲਈ ਉਨ੍ਹਾਂ ਨੂੰ ਨਕਲੀ ਅੰਗ, ਟ੍ਰਾਈ ਸਾਈਕਲ, ਸੁਨਣ ਵਾਲੀਆਂ ਮਸ਼ੀਨਾਂ, ਵੀਹਲ ਚੇਅਰ ਆਦਿ ਮੁਫਤ ਮੁਹੱਈਆ ਕਰਵਾਏ ਜਾਂਦੇ ਹਨ। ਰੈਡ ਕਰਾਸ ਸ਼ਾਖਾ ਗਰੀਬ ਤੇ ਲੋੜਵੰਦਾਂ ਦੀ ਮਦਦ ਲਈ ਹਰ ਸਮੇਂ ਤੱਤਪਰ ਰਹਿੰਦੀ ਹੈ। ਇਸ ਲਈ ਮੋਹਾਲੀ ਜਿਲੇ ਦੀ ਆਮ ਜਨਤਾ ਨੂੰ ਅਪੀਲ ਕੀਤੀ ਜਾਦੀ ਹੈ ਕਿ ਜੇਕਰ ਤੁਹਾਡੇ ਪਿੰਡ ਜਾਂ ਸ਼ਹਿਰ ਵਿੱਚ ਕੋਈ ਅਜਿਹਾ ਵਿਅਕਤੀ ਹੈ ਜੋ ਕਿ ਦਿਵਿਆਂਗ ਹੈ ਜਾਂ ਉਸ ਨੂੰ ਕੰਨਾਂ ਤੋਂ ਘੱਟ ਸੁਣਦਾ ਹੈ ਅਤੇ ਉਸਦੀ ਆਮਦਨ ਦਾ ਕੋਈ ਪੱਕਾ ਸਾਧਨ ਨਹੀਂ ਹੈ ਤਾਂ ਉਹ ਜ਼ਿਲ੍ਹਾ ਰੈਡ ਕਰਾਸ ਦੇ ਦਫਤਰ ਵਿਖੇ ਜਾਂ ਟੈਲੀਫੋਨ ਨੰ: 0172-2219526 ਤੇ ਸੰਪਰਕ ਕਰ ਸਕਦਾ ਹੈ।
MOHALI ਦੇ SSP ਦਾ ਅਚਾਨਕ ਤਬਾਦਲਾ – ਇਸ IPS ਅਧਿਕਾਰੀ ਨੇ ਸੰਭਾਲੀ ਮੋਹਾਲੀ ਦੀ ਕਮਾਂਡ
MOHALI ਦੇ SSP ਦਾ ਅਚਾਨਕ ਤਬਾਦਲਾ - ਇਸ IPS ਅਧਿਕਾਰੀ ਨੇ ਸੰਭਾਲੀ MOHALI ਦੀ ਕਮਾਂਡ