ਰੈਡ ਕਰਾਸ ਨੇ ਲੱਖਾਂ ਲੋਕਾਂ ਨੂੰ ਸਮੇਂ ਸਿਰ ਸਹਾਇਤਾ ਦੇ ਕੇ ਜਾਨ ਬਚਾਈ: ਰਾਣਾ ਕੇ.ਪੀ.

782
Advertisement


ਚੰਡੀਗੜ੍ਹ, 16 ਅਗਸਤ (ਵਿਸ਼ਵ ਵਾਰਤਾ) : ਭਾਰਤੀ ਰੈੱਡ ਕਰਾਸ ਸੋਸਾਇਟੀ ਦੇ ਵਾਈਸ ਚੇਅਰਮੈਨ ਸ਼੍ਰੀ ਅਵਿਨਾਸ਼ ਰਾਏ ਖੰਨਾ, ਦੇ ਯਤਨਾਂ ਸਦਕੇ ਭਾਰਤੀ ਰੈੱਡ ਕਰਾਸ ਸੋਸਾਇਟੀ ਦੀ ਪੰਜਾਬ ਰਾਜ ਸ਼ਾਖਾ ਵੱਲੋਂ  ਰੈੱਡ ਕਰਾਸ ਭਵਨ, ਸੈਕਟਰ 16ਏ, ਚੰਡੀਗੜ੍ਹ ਵਿਖੇ ਪੰਜਾਬ ਵਿਧਾਨ ਸਭਾ ਸਕੱਤਰੇਤ ਦੇ ਸਟਾਫ ਨੂੰ ਫਸਟ ਏਡ ਟ੍ਰੇਨਿੰਗ ਦੇਣ ਦੇ ਪ੍ਰੋਗਰਾਮ ਕਰਵਾਇਆ ਗਿਆ ।
ਇਸ ਪ੍ਰੋਗਰਾਮ ਦਾ ਉਦਘਾਟਨ ਕਰਨ ਉਪਰੰਤ ਰਾਣਾ ਕੇ. ਪੀ. ਸਿੰਘ, ਮਾਨਯੋਗ, ਸਪੀਕਰ, ਪੰਜਾਬ ਵਿਧਾਨ ਸਭਾ ਨੇ ਹਾਜਰ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ
ਰੈਡ ਕਰਾਸ ਵੱਲੋਂ ਦੁਨੀਆ ਭਰ ਵਿੱਚ ਸ਼ਲਾਘਾਯੋਗ ਕੰਮ ਕੀਤਾ ਜਾ ਰਿਹਾ ਹੈ ਅਤੇ ਲੱਖਾਂ ਲੋਕਾਂ ਨੂੰ ਸਮੇਂ ਸਿਰ ਸਹਾਇਤਾ ਦੇ ਕੇ ਉਨ੍ਹਾਂ ਦੀ ਜਾਨ ਬਚਾਈ ਜਾ ਰਹੀ ਹੈ ।
ਸ਼੍ਰੀ ਰਾਣਾ ਨੇ ਕਿਹਾ ਕਿ ਰੈਡ ਕਰਾਸ ਦੀ ਮੂਲ ਭਾਵਨਾ ਕਿ ਬਿਪਤਾ ਵਿੱਚ ਇਨਸਾਨ ਦੀ ਮਦਦ ਕਰਨ ਦਾ ਭਾਰਤੀ ਇਤਿਹਾਸ ਵਿੱਚ ਮੁੱਢ ਤੋਂ ਹੀ ਚਲਨ ਰਿਹਾ ਹੈ ਜਿਸ ਦਾ ਸਬੂਤ ਰਮਾਇਣ, ਮਹਾਭਾਰਤ, ਦੇ ਯੁਗ ਵਿੱਚ ਵੀ ਮਿਲਦਾ ਹੈ ਅਤੇ ਇਸ ਭਾਵਨਾ ਨੂੰ ਭਾਈ ਘਨ੍ਹਈਆ ਜੀ ਨੇ ਸਿਖਰ ਤੇ ਪਹੁੰਚਾ ਦਿੱਤਾ ਸੀ।ਉਨ੍ਹਾਂ ਕਿਹਾ ਫਸਟ ਏਡ ਸਬੰਧੀ ਵਿਧਾਨ ਸਭਾ ਦੇ ਮੁਲਜਮਾਂ ਅਤੇ ਅਧਿਕਾਰੀਆਂ ਦੇ ਅਗਲੇ ਬੈਚ ਵਿੱਚ ਉਹ ਖੁਦ ਵੀ ਇਹ ਟ੍ਰੇਨਿੰਗ ਹਾਂਸਲ ਕਰਨਗੇ। ਇਸ ਮੌਕੇ ਉਨ੍ਹਾਂ ਸੁਝਾਅ ਦਿੱਤਾ ਕਿ ਇਸ ਮੁਹਿੰਮ ਨੂੰ ਹੋਰ ਤੇਜ ਕਰਨ ਲਈ ਬਾਰ ਐਸੋਸ਼ੀਏਸ਼ਨ ਅਤੇ ਹੋਰ ਸੰਸਥਾਵਾਂ ਨੂੰ ਸ਼ਾਮਲ ਕੀਤਾ ਜਾਣਾ ਚਾਹੀਂਦਾ ਹੈ।ਉਨ੍ਹਾਂ ਕਿਹਾ ਕਿ ਇਸ ਟਰੇਨਿੰਗ ਨਾਲ ਪੰਜਾਬ ਵਿਧਾਨ ਸਭਾ ਦੇ ਇਤਿਹਾਸ ਵਿੱਚ ਇਕ ਹੋਰ ਸੁਨਿਹਰਾ ਪੰਨਾ ਜੁੜ ਜਾਵੇਗਾ ਕਿਉਕਿ ਇਹ ਟ੍ਰੇਨਿੰਗ ਪ੍ਰਾਪਤ ਕਰਨ ਵਾਲੀ ਪੰਜਾਬ ਵਿਧਾਨ ਸਭਾ ਦੇਸ਼ ਦੀ ਪਹਿਲੀ ਸੰਸਥਾ ਬਣ ਜਾਵੇਗੀ।
ਇਸ ਟਰੇਨਿੰਗ ਦੀ ਮਹਤੱਤਾ ‘ਤੇ ਚਾਨਣਾ ਪਾÀੁਂਦਿਆਂ ਸ਼੍ਰੀ ਰਾਣਾ ਨੇ ਕਿਹਾ ਕਿ ਜਿਵੇ ਜਿਵੇ ਇਨਸਾਨੀ ਜੀਵਨ ਦੀ ਰਫਤਾਰ ਆਧੂਨਿਕ ਸਾਧਨਾਂ ਕਾਰਨ ਤੇਜ ਹੋ ਰਹੀ ਹੈ ਉਵੇ ਹੀ ਜ਼ਿੰਦਗੀ ਲਈ ਖਤਰੇ ਵੀ ਵਧ ਗਏ ਹਨ।ਇਸ ਲਈ ਸਾਨੂੰ ਸਾਰਿਆਂ ਨੂੰ ਫਸਟ ਏਡ ਟਰੇਨਿੰਗ ਜਰੂਰ ਕਰਨੀ ਚਾਹੀਂਦੀ ਹੈ।ਉਨ੍ਹਾਂ ਕਿਹਾ ਕਿ ਉਹ ਪੰਜਾਬ ਵਿਧਾਨ ਸਭਾ ਦੇ ਮੈਂਬਰ ਸਾਹਿਬਾਨ ਨੂੰ ਵੀ ਇਹ ਟਰੇਨਿੰਗ ਕਰਨ ਲਈ ਪ੍ਰੇਰਿਤ ਕਰਨਗੇ।
ਇਸ ਮੌਕੇ ਬੋਲਦਿਆਂ ਸ਼੍ਰੀ ਅਵਿਨਾਸ਼ ਰਾਏ ਖੰਨਾ, ਵਾਈਸ ਚੇਅਰਮੈਨ, ਭਾਰਤੀ ਰੈੱਡ ਕਰਾਸ ਸੋਸਾਇਟੀ ਵਲੋਂ ਪੰਜਾਬ ਰੈੱਡ ਕਰਾਸ ਅਤੇ ਵਿਧਾਨ ਸਭਾ ਸਕੱਤਰੇਤ ਦੇ ਸਟਾਫ ਨੂੰ ਵਧਾਈ ਦਿੱਤੀ ਗਈ । ਉਨ੍ਹਾਂ ਕਿਹਾ ਪੰਜਾਬ ਵਿਧਾਨ ਸਭਾ ਦੇਸ਼ ਦੀ ਪਹਿਲੀ ਅਜਿਹੀ ਸਰਕਾਰੀ ਸੰਸਥਾ ਬਨਣ ਜਾ ਰਹੀ ਹੈ ਜਿਸ ਦੇ ਸਾਰੇ ਮੁਲਾਜਮ ਅਤੇ ਅਧਿਕਾਰੀ ਫਸਟ ਏਡ ਸਬੰਧੀ ਟਰੇਨਿੰਗ ਕਰਨ ਜਾ ਰਹੇ ਉਨ੍ਹਾਂ ਕਿਹਾ ਕਿ ਅਜਿਹੇ ਪ੍ਰੋਗਰਾਮ ਪੰਜਾਬ ਦੇ ਬਾਕੀ ਵਿਭਾਗਾਂ ਵਿਚ ਵੀ ਜਲਦੀ ਸ਼ੁਰੂ ਕੀਤੇ ਜਾਣੇ ਚਾਹੀਦੇ ਹਨ ਕਿਉਕਿ ਫਸਟ ਏਡ ਟ੍ਰੇਨਿੰਗ ਕਿਸੇ ਵੀ ਸਮੇ ਕਿਸੇ ਦੀ ਜਾਨ ਬਚਾ ਸਕਦੀ ਹੈ ਅਤੇ ਅਜਿਹੀ ਟ੍ਰੇਨਿੰਗ ਦਾ ਸਾਡੇ ਜੀਵਨ ਵਿਚ ਬਹੁਤ ਮਹੱਤਵ ਹੈ।
ਇਸ ਮੌਕੇ ਬੋਲਦਿਆਂ ਸ਼੍ਰੀ ਐਸ. ਐਸ. ਚੰਨੀ, ਆਈ.ਏ.ਐਸ.(ਰਿਟਾ) ਚੀਫ ਇਨਫਰਮੇਸ਼ਨ ਕਮਿਸ਼ਨਰ, ਪੰਜਾਬ ਨੇ ਸੰਬੋਧਨ ਕਰਦਿਆਂ ਕਿਹਾ ਕਿ ਫਸਟ ਏਡ ਸਬੰਧੀ ਟ੍ਰੇਨਿੰਗ ਪ੍ਰਾਪਤ ਮਨੁੱਖ ਆਪਣੇ ਲਈ ਅਤੇ ਦੂਸਰਿਆਂ ਦੀ ਜਿੰਦਗੀ ਬਚਾਉਣ ਵਿਚ ਸਹਾਈ ਸਿੱਧ ਹੋ ਸਕਦਾ ਹੈ।
ਸ਼੍ਰੀ ਸੀ.ਐਸ. ਤਲਵਾੜ, ਆਈ.ਏ.ਐਸ. (ਰਿਟਾ.), ਸਕੱਤਰ, ਪੰਜਾਬ ਰੈੱਡ ਕਰਾਸ ਨੇ ਕਿਹਾ ਕਿ ਰੈੱਡ ਕਰਾਸ ਵਲੋਂ ਭਾਵੇ ਹੋਰ ਵੀ ਲੋਕ ਭਲਾਈ ਗਤੀਵਿਧੀਆਂ ਚਲਾਈਆ ਜਾ ਰਹੀਆਂ ਹਨ ਪ੍ਰੰਤੂ ਫਸਟ ਏਡ ਦੀ ਟ੍ਰੇਨਿੰਗ ਦਾ ਆਪਣਾ ਅਲੱਗ ਹੀ ਮਹੱਤਵ ਹੈ ਕਿਉਂਕਿ ਇਸ ਨਾਲ ਕਿਸੇ ਦੀ ਵੱਡਮੁੱਲੀ ਜਾਨ ਬਚਾਈ ਜਾ ਸਕਦੀ ਹੈ।

Advertisement

LEAVE A REPLY

Please enter your comment!
Please enter your name here