ਰੂਸ ‘ਚ ਗੈਸ ਸਟੇਸ਼ਨ ‘ਚ ਧਮਾਕੇ ਕਾਰਨ 25 ਦੀ ਮੌਤ,60 ਤੋਂ ਵੱਧ ਜ਼ਖਮੀ
ਚੰਡੀਗੜ੍ਹ,15ਅਗਸਤ(ਵਿਸ਼ਵ ਵਾਰਤਾ)-ਰੂਸ ਦੇ ਮਖਾਚਕਾਲਾ ਸ਼ਹਿਰ ਵਿੱਚ ਮੰਗਲਵਾਰ ਨੂੰ ਇੱਕ ਗੈਸ ਸਟੇਸ਼ਨ ਵਿੱਚ ਧਮਾਕਾ ਹੋਣ ਦੀ ਸੂਚਨਾ ਮਿਲੀ ਹੈ। ਇਸ ਹਾਦਸੇ ‘ਚ 25 ਲੋਕਾਂ ਦੀ ਮੌਤ ਹੋ ਗਈ। ਹੁਣ ਤੱਕ 66 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੋਮਵਾਰ ਰਾਤ ਨੂੰ ਸ਼ਹਿਰ ‘ਚ ਨੈਸ਼ਨਲ ਹਾਈਵੇਅ ‘ਤੇ ਇਕ ਕਾਰ ਰਿਪੇਅਰਿੰਗ ਦੀ ਦੁਕਾਨ ‘ਚ ਕਿਸੇ ਕਾਰਨ ਅੱਗ ਲੱਗ ਗਈ, ਜੋ ਬਾਅਦ ‘ਚ ਗੈਸ ਸਟੇਸ਼ਨ ਤੱਕ ਫੈਲ ਗਈ। ਮਿਲੀ ਜਾਣਕਾਰੀ ਮੁਤਾਬਕ ਅੱਗ ਲੱਗਣ ਦੀ ਸੂਚਨਾ ਮਿਲਣ ਤੋਂ ਬਾਅਦ ਫਾਇਰਫਾਈਟਰਜ਼ ਨੂੰ ਤੁਰੰਤ ਘਟਨਾ ਵਾਲੀ ਥਾਂ ‘ਤੇ ਪਹੁੰਚੇ ਅਤੇ ਕਰੀਬ ਸਾਢੇ ਤਿੰਨ ਘੰਟੇ ਦੀ ਜੱਦੋ-ਜਹਿਦ ਤੋਂ ਬਾਅਦ ਉਨ੍ਹਾਂ ਅੱਗ ‘ਤੇ ਕਾਬੂ ਪਾਇਆ।