ਰੂਸੀ ਫੌਜ ਨੇ ਯੂਕਰੇਨ ਦੇ ਪ੍ਰਮਾਣੂ ਪਾਵਰ ਪਲਾਂਟ ਤੇ ਕੀਤਾ ਕਬਜ਼ਾ
ਪੰਜ ਮੰਜ਼ਿਲਾ ਸਿਖਲਾਈ ਸਹੂਲਤ ਨੂੰ ਲਾਈ ਅੱਗ
ਚੰਡੀਗੜ੍ਹ,4 ਮਾਰਚ(ਵਿਸ਼ਵ ਵਾਰਤਾ)- ਯੂਕਰੇਨ ਦੀ ਇੱਕ ਸਥਾਨਕ ਅਥਾਰਟੀ ਨੇ ਅੱਜ ਦੱਸਿਆ ਹੈ ਕਿ ਰੂਸੀ ਫੌਜੀ ਬਲਾਂ ਨੇ ਯੂਕਰੇਨ ਦੇ ਦੱਖਣ-ਪੂਰਬ ਵਿੱਚ ਜ਼ਪੋਰਿਝਜ਼ੀਆ ਪ੍ਰਮਾਣੂ ਪਾਵਰ ਪਲਾਂਟ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਯੂਕਰੇਨ ਨੇ ਕਿਹਾ ਹੈ ਕਿ ਰੂਸੀ ਬਲਾਂ ਨੇ ਸ਼ੁੱਕਰਵਾਰ ਤੜਕੇ ਪਲਾਂਟ ‘ਤੇ ਹਮਲਾ ਕੀਤਾ, ਜਿਸ ਨੇ ਨਾਲ ਲੱਗਦੀ ਪੰਜ ਮੰਜ਼ਿਲਾ ਸਿਖਲਾਈ ਸਹੂਲਤ ਨੂੰ ਅੱਗ ਲਗਾ ਦਿੱਤੀ।