ਮਾਨਸਾ, 7 ਜੁਲਾਈ( ਵਿਸ਼ਵ ਵਾਰਤਾ)-ਸਿਵਲ ਹਸਪਤਾਲ ਮਾਨਸਾ ਦੇ ਰਿਸ਼ਵਤ ਮਾਮਲੇ ਚ ਮਾਨਸਾ ਅਦਾਲਤ ਵਲੋ ਡਾਕਟਰ ਦੁਆਰਾ ਲਾਈ ਅਗਾਉ ਜਮਾਨਤ ਦੀ ਅਰਜੀ ਵੀ ਰੱਦ ਕਰ ਦਿੱਤੀ ਗਈ ਹੈ।ਇਸ ਤੋਂ ਪਹਿਲਾਂ ਹਸਪਤਾਲ ਦੇ ਐਸ ਐਮ À ਦੀ ਅਰਜੀ ਨੂੰ ਵੀ ਅਦਾਲਤ ਵਲੋ ਰਦ ਕੀਤਾ ਜਾ ਚੁੱਕਿਆ ਹੈ। ਲਾਜਮੀ ਹੈ ਕਿ ਇਸ ਨੂੰ ਲੈ ਕੇ ਹੁਣ ਵਿਜੀਲੈਂਸ ਦਾ ਸਿਕੰਜਾ ਉਨ੍ਹਾਂ ਤੇ ਹੋਰ ਕੱਸਿਆ ਜਾਵੇਗਾ।
ਵੇਰਵਿਆਂ ਅਨੁਸਾਰ ਇਸ ਮਾਮਲੇ ਸਬੰਧੀ ਡਾ.ਸਾਹਿਲ ਕੁਮਾਰ ਵੱਲੋਂ ਐਡੀਸ਼ਨਲ ਜ਼ਿਲ੍ਹਾ ਤੇ ਸੈਸ਼ਨ ਜੱਜ ਦੀ ਅਦਾਲਤ ਵਿੱਚ ਬਤੌਰ ਐਡਵੋਕੇਟ ਬਿਮਲਜੀਤ ਸਿੰਘ ਪੇਸ਼ ਹੋਏ ਅਤੇ ਦੋਨਾਂ ਧਿਰਾਂ ਦੀਆਂ ਅਪੀਲਾਂ-ਦਲੀਲਾਂ ਸੁਣਨ ਤੋਂ ਬਾਅਦ ਇਸ ਜ਼ਮਾਨਤ ਨੂੰ ਰੱਦ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਹਸਪਤਾਲ ਦੇ ਐਸਐਮਓ ਅਸ਼ੋਕ ਕੁਮਾਰ ਦੀ ਜ਼ਮਾਨਤ ਮਾਨਸਾ ਦੀ ਇੱਕ ਅਦਾਲਤ ਵੱਲੋਂ ਖਾਰਜ ਕੀਤੀ ਜਾ ਚੁੱਕੀ ਹੈ।
ਇਸ ਹੀ ਤਰ੍ਹਾਂ ਹਸਪਤਾਲ ਦੇ ਤਿੰਨ ਸਰਕਾਰੀ ਮੁਲਾਜ਼ਮਾਂ ਦਰਸ਼ਨ ਸਿੰਘ,ਤੇਜਿੰਦਰਪਾਲ ਸ਼ਰਮਾ,ਵਿਜੈ ਕੁਮਾਰ ਅਤੇ ਅਨਿਲ ਕੁਮਾਰ, ਗੁਰਵਿੰਦਰ ਸਿੰਘ ਲਾਲੀ ਤੇ ਇਕ ਹੋਰ ਵਿਅਕਤੀ ਨੂੰ ਹਸਪਤਾਲ ਰਿਸ਼ਵਤ ਕਾਂਡ ਮਾਮਲੇ ਵਿੱਚ ਜੇਲ੍ਹ ਭੇਜਿਆ ਜਾ ਚੁੱਕਿਆ ਹੈ।
Punjab: ਖੇਡਾਂ ਅਤੇ ਖਿਡਾਰੀਆਂ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਉੱਦਮ ਕਾਬਿਲੇਤਾਰੀਫ – ਤਰੁਨਪ੍ਰੀਤ ਸਿੰਘ ਸੌਂਦ
Punjab: ਖੇਡਾਂ ਅਤੇ ਖਿਡਾਰੀਆਂ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਉੱਦਮ ਕਾਬਿਲੇਤਾਰੀਫ - ਤਰੁਨਪ੍ਰੀਤ ਸਿੰਘ...