ਬਰਨਾਲਾ 30 ਮਾਰਚ ( ਸਿੰਗਲਾ)-ਇੱਥੇ ਕਾਤਰੋਂ ਰੋਡ ਸ਼ੇਰਪੁਰ ‘ਤੇ ਰਹਿੰਦੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਡਾ. ਕੇਸਰ ਸਿੰਘ ਦੀਪ (64) ਦੀ ਅੱਜ ਉਨ੍ਹਾਂ ਦੇ ਆਪਣੇ ਰਿਵਾਲਵਰ ਤੋਂ ਗੋਲੀ ਚੱਲਣ ਨਾਲ ਮੌਤ ਹੋ ਗਈ। ਥਾਣਾ ਸ਼ੇਰਪੁਰ ਵਿਖੇ ਉਨ੍ਹਾਂ ਦੇ ਪੁੱਤ ਅਮਰਦੀਪ ਸਿੰਘ ਵੱਲੋਂ ਦਰਜ ਕਰਵਾਏ ਬਿਆਨਾਂ ਅਨੁਸਾਰ ਅੱਜ ਸਵੇਰੇ 6.30 ਵਜੇ ਉਨ੍ਹਾਂ ਦੇ ਪਿਤਾ ਘਰ ‘ਚ ਆਪਣਾ ਰਿਵਾਲਵਰ ਸਾਫ਼ ਕਰ ਰਹੇ ਸਨ ਤਾਂ ਅਚਾਨਕ ਸਿਰ ‘ਚ ਗੋਲੀ ਵੱਜਣ ਕਾਰਨ ਉਹ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਤੁਰੰਤ ਸਿਵਲ ਹਸਪਤਾਲ ਧੂਰੀ ਵਿਖੇ ਇਲਾਜ ਲਈ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਨ੍ਹਾਂ ਨੂੰ ਮਿ੍ਤਕ ਐਲਾਨ ਦਿੱਤਾ। ਸ਼ੇਰਪੁਰ ਪੁਲਿਸ ਨੇ 174 ਦੀ ਕਾਰਵਾਈ ਅਮਲ ‘ਚ ਲਿਆਉਂਦਿਆਂ ਪੋਸਟ ਮਾਰਟਮ ਉਪਰੰਤ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ।
Punjab: ਪੰਜਾਬ ਦੀ ਸਿਆਸਤ ਨਾਲ ਜੁੜੀ ਵੱਡੀ ਖਬਰ
Punjab: ਪੰਜਾਬ ਦੀ ਸਿਆਸਤ ਨਾਲ ਜੁੜੀ ਵੱਡੀ ਖਬਰ ਜਲਦ ਸ਼੍ਰੋਮਣੀ ਅਕਾਲੀ ਦਲ ਦਾ ਹਿੱਸਾ ਬਣਨਗੇ ਐਚ.ਐਸ. ਫੂਲਕਾ ਚੰਡੀਗੜ੍ਹ, 7 ਦਸੰਬਰ:...