ਰਾਜਸਥਾਨ ‘ਚ ‘ਭਾਰਤ ਜੋੜੋ’ ਯਾਤਰਾ ਦਾ ਦੂਜਾ ਦਿਨ
ਰਾਹੁਲ ਨੇ ਭਾਜਪਾ ਦਫ਼ਤਰ ‘ਚ ਖੜ੍ਹੇ ਲੋਕਾਂ ਨੂੰ ਕੀਤਾ ਫਲਾਇੰਗ ਕਿੱਸ ; ਜਾਣੋ ਲੋਕਾਂ ਨੇ ਦਿੱਤੀ ਕਿਵੇਂ ਦੀ ਪ੍ਰਤੀਕਿਰਿਆ
ਤੁਸੀਂ ਵੀ ਦੇਖੋ ਵੀਡੀਓ
ਚੰਡੀਗੜ੍ਹ, 6ਦਸੰਬਰ(ਵਿਸ਼ਵ ਵਾਰਤਾ)-ਰਾਜਸਥਾਨ ‘ਚ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦਾ ਅੱਜ ਦੂਜਾ ਦਿਨ ਹੈ। ਝਾਲਾਵਾੜ ਸਪੋਰਟਸ ਕੰਪਲੈਕਸ ਤੋਂ ਸਵੇਰੇ 6 ਵਜੇ ਸ਼ੁਰੂ ਹੋਈ ਇਸ ਯਾਤਰਾ ਨੇ ਸਵੇਰੇ 9 ਵਜੇ ਤੱਕ 9 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ। ਇਸ ਦੌਰਾਨ ਰਾਹੁਲ ਰਾਜਸਥਾਨ ਦੇ ਸੱਭਿਆਚਾਰਕ ਰੰਗਾਂ ਨਾਲ ਵੀ ਮਸਤੀ ਕਰਦੇ ਨਜ਼ਰ ਆਏ। ਦੂਜੇ ਪਾਸੇ ਜਦੋਂ ਜ਼ਿਲ੍ਹਾ ਭਾਜਪਾ ਦਫ਼ਤਰ ਦੇ ਸਾਹਮਣੇ ਭਾਰਤ ਜੋੜੋ ਯਾਤਰਾ ਨਿਕਲੀ ਤਾਂ ਰਾਹੁਲ ਦੀ ਪ੍ਰਤੀਕਿਰਿਆ ਦੇਖ ਕੇ ਹਰ ਕੋਈ ਹੱਸ ਪਿਆ। ਦਰਅਸਲ, ਯਾਤਰਾ ਨੂੰ ਦੇਖਣ ਲਈ ਸਵੇਰ ਤੋਂ ਹੀ ਭਾਜਪਾ ਦਫ਼ਤਰ ‘ਚ ਬਹੁਤ ਸਾਰੇ ਲੋਕ ਇਕੱਠੇ ਹੋ ਗਏ ਸਨ। ਰਾਹੁਲ ਦੀ ਨਜ਼ਰ ਜਦੋਂ ਉਨ੍ਹਾਂ ‘ਤੇ ਪਈ ਤਾਂ ਉਨ੍ਹਾਂ ਨੇ ਫਲਾਇੰਗ ਕਿੱਸ ਦੇ ਕੇ ਲੋਕਾਂ ਦਾ ਸਵਾਗਤ ਕੀਤਾ।
ਦੱਸ ਦੱਈਏ ਕਿ ਭਾਰਤ ਜੋੜੋ ਯਾਤਰਾ ਅੱਜ ਬਾਅਦ ਦੁਪਹਿਰ ਝਾਲਾਵਾੜ ਤੋਂ ਕੋਟਾ ਜ਼ਿਲ੍ਹੇ ਵਿੱਚ ਦਾਖ਼ਲ ਹੋਵੇਗੀ। ਅੱਜ ਕਰੀਬ 23 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ ਜਾਵੇਗਾ। ਇਹ ਯਾਤਰਾ ਅਗਲੇ ਚਾਰ ਦਿਨਾਂ ਤੱਕ ਕੋਟਾ ਜ਼ਿਲ੍ਹੇ ਵਿੱਚ ਰਹੇਗੀ।
ਜ਼ਿਕਰਯੋਗ ਹੈ ਕਿ ਰਾਜਸਥਾਨ ਵਿੱਚ ਯਾਤਰਾ ਦੀ ਐਂਟਰੀ ਦੇ ਦਿਨ ਹੀ ਰਾਜਸਥਾਨ ਕਾਂਗਰਸ ਨੂੰ ਨਵਾਂ ਇੰਚਾਰਜ ਮਿਲ ਗਿਆ। ਮਾਕਨ ਦੇ ਅਸਤੀਫੇ ਤੋਂ ਬਾਅਦ ਪਾਰਟੀ ਵੱਲੋਂ ਪੰਜਾਬ ਦੇ ਸੀਨੀਅਰ ਆਗੂ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਰੰਧਾਵਾ ਨੂੰ ਕਾਂਗਰਸ ਸਟੀਅਰਿੰਗ ਕਮੇਟੀ ਦਾ ਮੈਂਬਰ ਵੀ ਨਾਮਜ਼ਦ ਕੀਤਾ ਗਿਆ ਹੈ।