ਨਵੀਂ ਦਿੱਲੀ, 23 ਨਵੰਬਰ -ਰਾਸ਼ਟਰਪਤੀ ਭਵਨ ਅੱਜ (23 ਨਵੰਬਰ) ਤੋਂ ਲੋਕਾਂ ਦੇ ਦੇਖਣ ਲਈ ਗਜ਼ਟਿਡ ਛੁੱਟੀਆਂ ਤੋਂ ਇਲਾਵਾ ਹਫ਼ਤੇ `ਚ ਚਾਰ ਦਿਨਾਂ – ਵੀਰਵਾਰ, ਸ਼ੁੱਕਰਵਾਰ, ਸ਼ਨੀਵਾਰ ਅਤੇ ਐਤਵਾਰ ਲਈ – ਸਵੇਰੇ 9ਵਜੇ ਤੋਂ ਸ਼ਾਮ 4 ਵਜੇ ਤੱਕ ਖੁਲ੍ਹੇਗਾ।
ਯਾਤਰੀਆਂ ਦੇ ਅੰਦਰ ਅਤੇ ਬਾਹਰ ਜਾਣ ਦੇ ਪ੍ਰਬੰਧ ਰਾਸ਼ਟਰਪਤੀ ਭਵਨ ਦੇ ਗੇਟ ਨੰ: 2 (ਰਾਜਪਥ); ਗੇਟ ਨੰ: 37 (ਹੁਕਮੀ ਮਾਈ ਮਾਰਗ); ਅਤੇ ਗੇਟ ਨੰ: 38 (ਚਰਚ ਰੋਡ) ਰਾਹੀਂ ਕੀਤੇ ਜਾਣਗੇ।
ਦਰਸ਼ਕ ਵੈੱਬਸਾਈਟ http://rashtrapatisachivalaya.gov.in/rbtour. ਤੋਂ ਔਨਲਾਈਨ ਬੁੱਕ ਕੀਤੇ ਜਾ ਸਕਦੇ ਹਨ। ਇਸ ਦੇ ਲਈ ਮਾਮੂਲੀ ਰਜਿਸਟਰੇਸ਼ਨ ਖਰਚਾ 50/- ਰੁਪਏ (8 ਸਾਲ ਤੋਂ ਘੱਟ ਉਮਰ ਦੇ ਬੱਚੇ ਇਸ ਖਰਚੇ ਤੋਂ ਬਾਹਰ ਹੋਣਗੇ)ਪ੍ਰਤੀ ਵਿਅਕਤੀ ਹੈ। ਯਾਤਰਾ ਸਮੇਂ ਭਾਰਤੀ ਨਾਗਰਿਕਾਂ ਕੋਲ ਕੋਈ ਵੀ ਪ੍ਰਮਾਣਿਤ ਫੋਟੋ ਪਹਿਚਾਣ ਪੱਤਰ ਹੋਣਾ ਜ਼ਰੂਰੀ ਹੈ ਜਦੋਂ ਕਿ ਵਿਦੇਸ਼ੀਆਂ ਕੋਲ ਉਨ੍ਹਾਂ ਦਾ ਅਸਲੀ ਪਾਸਪੋਰਟ ਹੋਣਾ ਜ਼ਰੂਰੀ ਹੈ।
ਯਾਤਰੀਆਂ ਦੇ ਪ੍ਰਬੰਧਨ ਸੈੱਲ ਦੇ ਸੰਪਰਕ ਵੇਰਵੇ ਜਿਨ੍ਹਾਂ ਦੀ ਹੋਰ ਸਹਾਇਤਾ ਲਈ ਲੋ ਪੈ ਸਕਦੀ ਹੈ: ਟੈਲੀਫੋਨ ਨੰ: 011- 23013287, 23015321 ਐਕਸਟੈਂਸ਼ਨ 4662; ਫੈਕਸ ਨੰ: 011- 23015246; ਈਮੇਲ : Email: [email protected]