Advertisement
ਸਿਰਸਾ, 31 ਅਗਸਤ : ਸਾਧਵੀ ਬਲਾਤਕਾਰ ਮਾਮਲੇ ਵਿਚ ਗੁਰਮੀਤ ਰਾਮ ਰਹੀਮ ਨੂੰ ਹੋਈ 20 ਸਾਲਾਂ ਦੀ ਕੈਦ ਤੋਂ ਬਾਅਦ ਹੁਣ ਡੇਰਾ ਸਿਰਸਾ ਦੇ ਨਵੇਂ ਮੁਖੀ ਨੂੰ ਲੈ ਕੇ ਦੌੜ ਤੇਜ਼ ਹੋ ਗਈ ਹੈ| ਇਸ ਦੌਰਾਨ ਗੁਰਮੀਤ ਰਾਮ ਰਹੀਮ ਦੇ ਪਰਿਵਾਰ ਦੀ ਇਸ ਸਬੰਧ ਵਿਚ ਇਕ ਬੈਠਕ ਹੋਈ| ਸੂਤਰਾਂ ਨੇ ਦਾਅਵਾ ਕੀਤਾ ਹੈ ਕਿ ਇਸ ਬੈਠਕ ਵਿਚ ਰਾਮ ਰਹੀਮ ਦੇ ਬੇਟੇ ਜਸਮੀਤ ਨੂੰ ਡੇਰੇ ਦਾ ਨਵਾਂ ਮੁਖੀ ਬਣਾਏ ਜਾਣ ਉਤੇ ਸਹਿਮਤੀ ਬਣੀ ਹੈ। ਹੁਣ ਰਾਮ ਰਹੀਮ ਦੀ ਮਨਜੂਰੀ ਮਿਲਣ ਦੇ ਬਾਅਦ ਹੀ ਜਸਮੀਤ ਦੇ ਮੁਖੀ ਬਨਣ ‘ਤੇ ਮੋਹਰ ਲੱਗੇਗੀ।
ਜਾਣਕਾਰੀ ਅਨੁਸਾਰ ਇਸ ਬੈਠਕ ਵਿੱਚ ਕੇਵਲ ਰਾਮ ਰਹੀਮ ਦੇ ਪਰਿਵਾਰ ਦੇ ਲੋਕ ਹੀ ਸ਼ਾਮਿਲ ਹੋਏ ਸਨ ਜਿਸ ਵਿੱਚ ਮਾਂ ਨਸੀਬ ਕੌਰ, ਪਤਨੀ ਹਰਜੀਤ ਕੌਰ ਅਤੇ ਪੁੱਤਰ ਜਸਮੀਤ ਸ਼ਾਮਿਲ ਸਨ। ਇਸ ਬੈਠਕ ਵਿੱਚ ਰਾਮ ਰਹੀਮ ਦੁਆਰਾ ਗੋਦ ਲਈ ਗਈ ਬੇਟੀ ਨੂੰ ਸ਼ਾਮਿਲ ਨਹੀਂ ਕੀਤਾ ਗਿਆ ਸੀ।
Advertisement