Advertisement
ਪੰਚਕੂਲਾ, 16 ਸਤੰਬਰ – ਡੇਰਾ ਸਿਰਸਾ ਦੇ ਮੈਂਬਰ ਰਣਜੀਤ ਅਤੇ ਪੱਤਰਕਾਰ ਛੱਤਰਪਤੀ ਕਤਲ ਕੇਸ ਵਿਚ ਪੰਚਕੂਲਾ ਦੀ ਸੀ.ਬੀ.ਆਈ ਅਦਾਲਤ ਵਿਚ ਰਾਮ ਰਹੀਮ ਖਿਲਾਫ ਸੁਣਵਾਈ ਸ਼ੁਰੂ ਹੋ ਗਈ ਹੈ| ਪੰਚਕੂਲਾ ਵਿਚ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ| ਇਸ ਦੌਰਾਨ ਰਾਮ ਰਹੀਮ ਦੇ ਸਾਬਕਾ ਡਰਾਈਵਰ ਖੱਟਾ ਸਿੰਘ ਨੇ ਕਿਹਾ ਹੈ ਕਿ ਉਹ ਡੇਰਾ ਸਿਰਸਾ ਪ੍ਰਮੁੱਖ ਖਿਲਾਫ ਬਿਆਨ ਦੇਣਗੇ|
ਖੱਟਾ ਸਿੰਘ ਨੇ ਕਿਹਾ ਕਿ ਸਾਲ 2012 ਵਿਚ ਡਰ ਕਾਰਨ ਉਹ ਪਿੱਛੇ ਹਟ ਗਏ ਸਨ ਕਿਉਂਕਿ ਉਸ ਦੇ ਗੁੰਡੇ ਮੇਰੇ ਬੇਟੇ ਨੂੰ ਮਰਵਾ ਸਕਦੇ ਸਨ, ਪਰ ਹੁਣ ਅਜਿਹੀ ਕੋਈ ਗੱਲ ਨਹੀਂ ਹੈ| ਉਨ੍ਹਾਂ ਕਿਹਾ ਕਿ ਬਾਬੇ ਦਾ ਸਾਰਾ ਸੱਚ ਮੈਂ ਅਦਾਲਤ ਵਿਚ ਦੱਸਾਂਗਾ| ਉਨ੍ਹਾਂ ਕਿਹਾ ਕਿ ਮੈਂ ਅਦਾਲਤ ਵਿਚ ਬਿਆਨ ਦੇਣ ਲਈ ਅਰਜੀ ਦਿੱਤੀ ਹੈ|
Advertisement