Advertisement
ਚੰਡੀਗੜ੍ਹ, 28 ਮਾਰਚ (ਵਿਸ਼ਵ ਵਾਰਤਾ)- ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਅੱਜ ਇੱਥੇ ਰਾਜ ਦੇ ਲੋਕਾਂ ਨੂੰ ਮਹਾਂਵੀਰ ਜੈਯੰਤੀ ਦੇ ਪਵਿੱਤਰ ਮੌਕੇ ਵਧਾਈ ਦਿਤੀ ਹੈ।
ਇਕ ਸੰਦੇਸ਼ ਵਿਚ ਰਾਣਾ ਕੇ.ਪੀ. ਸਿੰਘ ਨੇ ਸਮਾਜ ਦੇ ਵੱਖ ਵੱਖ ਵਰਗਾਂ ਨੂੰ ਭਗਵਾਨ ਮਹਾਂਵੀਰ ਜਿਹਨਾਂ ਨੇ ਹਮੇਸ਼ਾਂ ਹੀ ਮੁਕਤੀ ਪ੍ਰਾਪਤ ਕਰਨ ਲਈ ਸਾਦਾ ਜੀਵਨ ਅਤੇ ਉਚ ਵਿਚਾਰਾਂ ਦੇ ਸਿਧਾਂਤਾਂ ਦੀ ਵਕਾਲਤ ਕੀਤੀ, ਦੀ ਵਿਚਾਰਧਾਰਾ ਅਤੇ ਸਿਖਿਆਵਾਂ ‘ਤੇ ਚਲਣ ਲਈ ਕਿਹਾ। ਉਨ੍ਹਾਂ ਕਿਹਾ ਕਿ ਭਗਵਾਨ ਮਹਾਂਵੀਰ ਵਲੋਂ ਸਰਵ ਵਿਆਪੀ ਭਾਈਚਾਰੇ, ਸੰਪਰਦਾਇਕ ਸਦਭਾਵਨਾ ਅਤੇ ਅਮਨ ਲਈ ਦਿਤੇ ਗਏ ਸੰਦੇਸ਼ ਅੱਜ ਦੇ ਭੋਤਿਕਵਾਦ ਸਮਾਜ ਵਿਚ ਵੀ ਸਾਰਥਕ ਹਨ।
ਰਾਣਾ ਕੇ.ਪੀ. ਸਿੰਘ ਨੇ ਲੋਕਾਂ ਨੂੰ ਇਸ ਪਵਿੱਤਰ ਮੌਕੇ ਨੂੰ ਨਸਲ, ਜਾਤ-ਪਾਤ, ਰੰਗ-ਭੇਦ ਤੋਂ ਉਪਰ ਉਠ ਕੇ ਇਕ ਜੁੱਟ ਹੋ ਕੇ ਮਨਾਉਣ ਦਾ ਸੱਦਾ ਦਿੱਤਾ ਤਾਂ ਜੋ ਸਮਾਜ ਵਿਚ ਨਿਰਪੱਖਤਾ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ।
Advertisement