ਚੰਡੀਗੜ, 2 ਮਾਰਚ (ਵਿਸ਼ਵ ਵਾਰਤਾ) – ਰਾਜਿੰਦਰ ਸਿੰਘ ਬਡਹੇੜੀ ਨੇ ਅੱਜ ਪ੍ਰੋ: ਰਾਜਪਾਲ ਸਿੰਘ ਦੇ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਹ ਅਸਹਿ ਸਦਮਾ ਹੈ, ਵਿਛੋੜਾ ਪੰਜਾਬੀ ਭਾਸ਼ਾ ਮਾਂ ਬੋਲੀ,ਵਿਰਾਸਤ ਅਤੇ ਪੰਜਾਬੀ ਸੱਭਿਆਚਾਰ ਨੂੰ ਪਿਆਰ ਕਰਨ ਵਾਲੇ ਲੋਕਾਂ ਲਈ ਵੱਡਾ ਘਾਟਾ ਹੈ ।ਵਾਹਿਗੁਰੂ ਕਿਰਪਾ ਕਰੇ ਰਾਜਪਾਲ ਸਿੰਘ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਅਤੇ ਪਰਿਵਾਰ ਨੂੰ ਇਹ ਅਸਹਿ ਸਦਮਾ ਸਹਿਣ ਦਾ ਬਲ ਬਖਸ਼ੇ । ਰਾਜਪਾਲ ਨੂੰ ਪਿਛਲੇ ਸਮੇਂ ਵਿੱਚ ਕਾਫੀ ਦੁੱਖ ਸਹਿਣ ਕਰਨਾ ਪਿਆ ਜਦੋਂ ਉਹਨਾਂਦੀ ਇੱਕੋ ਇੱਕ ਭੈਣ ਪਰਵਿੰਦਰ ਕੌਰ ਅਤੇ ਭਣਵੱਈਆ ਬਲਬੀਰ ਸਿੰਘ ਵਿਛੜ ਗਏ ਉਹਨਾਂ ਦੀਆਂ ਤਿੰਨ ਪੁੱਤਰੀਆਂ ਦੀਆਂ ਜ਼ਿੰਮੇਵਾਰੀਆਂ ਨੂੰ ਆਪਣੀਆਂ ਪੁੱਤਰੀਆਂ ਵਾਂਗ ਨਿਭਾਇਆ।
Punjab Government ਦਾ ਇੱਕ ਹੋਰ ਲੋਕ-ਪੱਖੀ ਕਦਮ- ਹੁਣ ਸਰਕਾਰੀ ਅਧਿਕਾਰੀ ਰਹਿਣਗੇ 24×7 ਉਪਲਬਧ
Punjab Government ਦਾ ਇੱਕ ਹੋਰ ਲੋਕ-ਪੱਖੀ ਕਦਮ- ਹੁਣ ਸਰਕਾਰੀ ਅਧਿਕਾਰੀ ਰਹਿਣਗੇ 24x7 ਉਪਲਬਧ ਮਾਨ ਸਰਕਾਰ ਆਮ ਲੋਕਾਂ ਦੀ ਸਰਕਾਰ, ਦਲੇਰਾਨਾ...