ਚੰਡੀਗੜ੍ਹ, 12 ਅਕਤੂਬਰ (ਵਿਸ਼ਵ ਵਾਰਤਾ) – ਹਰਿਆਣਾ ਪੁਲਿਸ ਗੁਰਮੀਤ ਰਾਮ ਰਹੀਮ ਦੀ ਰਾਜਦਾਰ ਹਨੀਪ੍ਰੀਤ ਇੰਸਾ ਨੂੰ ਰਾਜਸਥਾਨ ਤੋਂ ਵਾਪਸ ਪੰਚਕੂਲਾ ਲੈ ਆਈ ਹੈ| ਪੁਲਿਸ ਹਨੀਪ੍ਰੀਤ ਨੂੰ ਲੈ ਕੇ ਬੁੱਧਵਾਰ ਸ਼ਾਮ ਰਾਜਸਥਾਨ ਦੇ ਸ੍ਰੀਗੰਗਾਨਗਰ ਅਤੇ ਹਨੂਮਾਨਗੜ੍ਹ ਪਹੁੰਚੀ ਸੀ| ਪੁਲਿਸ ਸੂਤਰਾਂ ਨੇ ਦੱਸਿਆ ਕਿ ਹਨੀਪ੍ਰੀਤ ਇੰਸਾ ਦੋਨਾਂ ਜਿਲ੍ਹਿਆਂ ਵਿਚ ਉਨ੍ਹਾਂ ਥਾਵਾਂ ਤੇ ਲੈ ਜਾਈ ਗਈ ਜਿਥੇ ਫਰਾਰੀ ਦੇ ਦੌਰਾਨ ਉਹ ਰੁਕੀ ਸੀ|
ਹਰਿਆਣਾ ਪੁਲਿਸ ਹਨੀਪ੍ਰੀਤ ਨੂੰ ਸਭ ਤੋਂ ਪਹਿਲਾਂ ਸ੍ਰੀਗੰਗਾਨਗਰ ਅਤੇ ਗੁਰੂਸਰ ਮੋਡੀਆ ਲੈ ਗਈ| ਹਨੂਮਾਨਗੜ੍ਹ ਦੇ ਗੁਰੂਸਰ ਮੋਡੀਆ ਵਿਚ ਰਾਮ ਰਹੀਮ ਦਾ ਪੂਸ਼ਤੈਨੀ ਮਕਾਨ ਹੈ| ਹਨੀਪ੍ਰੀਤ ਦੀ ਨਿਸ਼ਾਨਦੇਹੀ ਤੇ ਸ੍ਰੀਗੰਗਾਨਗਰ ਅਤੇ ਗੁਰੂਸਰ ਮੋਡੀਆ ਵਿਚ ਕਈ ਅਹਿਮ ਸੁਰਾਗ ਮਿਲੇ ਹਨ| ਹਾਲਾਂਕਿ ਪੁਲਿਸ ਕੁਝ ਵੀ ਦੱਸਣ ਤੋਂ ਇਨਕਾਰ ਕਰ ਰਹੀ ਹੈ|
ਜਾਣਕਾਰੀ ਅਨੁਸਾਰ ਪੰਚਕੂਲਾ ਪੁਲਿਸ 7 ਗੱਡੀਆਂ ਵਿਚ ਹਥਿਆਰਬੰਦ ਫੋਰਸ ਨਾਲ ਹਨੀਪ੍ਰੀਤ ਨੂੰ ਲੈ ਕੇ ਸ੍ਰੀਗੰਗਾਨਗਰ ਦੇ ਪਿੰਡ ਲਾਧੂਵਾਲਾ ਦੇ ਨੇੜੇ ਗਿੱਲਾਂ ਦੀ ਢਾਣੀ ਪਹੁੰਚੀ ਸੀ| ਫਰਾਰੀ ਦੌਰਾਨ ਹਨੀਪ੍ਰੀਤ ਇਥੇ ਦੋ ਦਿਨ ਠਹਿਰੀ ਸੀ| ਇਸ ਤੋਂ ਬਾਅਦ ਉਸ ਨੂੰ ਡੇਰਾ ਸੱਚਾ ਸੌਦਾ ਦੇ ਸੀਨੀਅਰ ਸੈਕੰਡਰੀ ਗਰਲਸ ਸਕੂਲ ਦੇ ਹੋਸਟਲ ਅਤੇ ਹਸਪਤਾਲ ਲੈ ਜਾਇਆ ਗਿਆ| ਹਨੀਪ੍ਰੀਤ ਇਥੇ ਤਿੰਨ ਦਿਨ ਰੁਕੀ ਸੀ|
Judicial Department Promotions-ਹਾਈਕੋਰਟ ਵੱਲੋਂ ਵੱਡੇ ਪੱਧਰ ਤੇ ਕੀਤੇ ਤਬਾਦਲੇ -ਪੜੋ ਕਿੰਨੇ ਜੱਜਾਂ ਨੂੰ ਦਿੱਤੀਆਂ ਤਰੱਕੀਆਂ ਨਾਲ ਹੀ ਨਿਯੁਕਤੀਆਂ
ਚੰਡੀਗੜ੍ਹ 19 ਮਾਰਚ (ਵਿਸ਼ਵ ਵਾਰਤਾ )ਪੰਜਾਬ ਐਂਡ ਹਰਿਆਣਾ ਹਾਈਕੋਰਟ ਵੱਲੋਂ 26 ਜੱਜਾਂ ਨੂੰ ਤਰੱਕੀਆਂ ਦਿੱਤੀਆਂ ਗਈਆਂ ਹਨ ।