ਰਾਜਪਾਲ ਵੱਲੋਂ ਪੰਜਾਬ ਰਾਜਭਵਨ ’ਚ ਟਮਾਟਰ ਨਾ ਵਰਤਣ ਦੇ ਹੁਕਮ
ਚੰਡੀਗੜ੍ਹ, 4ਅਗਸਤ(ਵਿਸ਼ਵ ਵਾਰਤਾ) ਪੂਰੇ ਖੇਤਰ ਵਿੱਚ ਟਮਾਟਰਾਂ ਦੀਆਂ ਕੀਮਤਾਂ ਵਿੱਚ ਚਿੰਤਾਜਨਕ ਵਾਧੇ ਦੇ ਚਲਦਿਆਂ ਪੰਜਾਬ ਦੇ ਰਾਜਪਾਲ ਅਤੇ ਯੂਟੀ ਚੰਡੀਗੜ੍ਹ ਦੇ ਪ੍ਰਸ਼ਾਸਕ ਨੇ ਵਿਅਕਤੀਗਤ ਪੱਧਰ ਉਤੇ ਇਸ ਸਥਿਤੀ ਨਾਲ ਨਜਿੱਠਣ ਲਈ ਇਕ ਸ਼ਲਾਘਾਯੋਗ ਕਦਮ ਚੁੱਕਿਆ ਹੈ।
ਰਾਜਪਾਲ ਨੇ ਵਧਦੀਆਂ ਕੀਮਤਾਂ ਦੇ ਪ੍ਰਭਾਵ ਦਾ ਸਾਹਮਣਾ ਕਰ ਰਹੇ ਸੂਬੇ ਦੇ ਨਾਗਰਿਕਾਂ ਨਾਲ ਇਕਜੁੱਟਤਾ ਦਿਖਾਉਂਦੇ ਹੋਏ ਰਾਜ ਭਵਨ ਵਿੱਚ ਟਮਾਟਰ ਦੀ ਵਰਤੋਂ ਨੂੰ ਅਸਥਾਈ ਤੌਰ ਉਤੇ ਰੋਕਣ ਦਾ ਹੁਕਮ ਜਾਰੀ ਕੀਤਾ ਹੈ।
ਗਵਰਨਰ ਨੇ ਕਿਹਾ ਕਿਸੇ ਵਸਤੂ ਦੀ ਖਪਤ ਰੋਕਣ ਜਾਂ ਘੱਟ ਕਰਨ ਨਾਲ ਉਸਦੀ ਕੀਮਤ ਉਤੇ ਅਸਰ ਪੈਣਾ ਤੈਅ ਹੈ, ਮੰਗ ਘੱਟ ਹੋਣ ਨਾਲ ਕੀਮਤਾਂ ਆਪਣੇ ਆਪ ਘੱਟ ਹੋ ਜਾਣਗੀਆਂ। ਮੈਨੂੰ ਉਮੀਦ ਹੈ ਕਿ ਲੋਕ ਫਿਲਹਾਲ ਆਪਣੇ ਘਰਾਂ ਵਿੱਚ ਟਮਾਟਰ ਦੇ ਹੋਰ ਵਿਕਲਪ ਦੀ ਵਰਤੋਂ ਕਰਨਗੇ ਅਤੇ ਟਮਾਟਰ ਦੀਆਂ ਕੀਮਤਾਂ ਵਿੱਚ ਵਾਧੇ ਨੂੰ ਘੱਟ ਕਰਨ ਵਿੱਚ ਮਦਦ ਕਰਨਗੇ।