ਰਾਜਕੋਟ, 5 ਅਕਤੂਬਰ – ਰਾਜਕੋਟ ਟੈਸਟ ਦੇ ਦੂਸਰੇ ਦਿਨ ਟੀਮ ਇੰਡੀਆ ਨੇ ਵੈਸਟ ਇੰਡੀਜ਼ ਖਿਲਾਫ 649/9 ਦੌੜਾਂ ਉਤੇ ਆਪਣੀ ਪਹਿਲੀ ਪਾਰੀ ਐਲਾਨ ਦਿੱਤੀ।
ਭਾਰਤ ਵੱਲੋਂ ਵਿਰਾਟ ਕੋਹਲੀ ਨੇ ਜਿੱਥੇ 24ਵਾਂ ਟੈਸਟ ਸੈਂਕੜਾ ਜੜਿਆ ਉਥੇ ਰਵਿੰਦਰ ਜਡੇਜਾ ਵੀ ਪਿੱਛੇ ਨਾ ਰਿਹਾ ਅਤੇ ਉਸ ਨੇ ਵੀ ਪਹਿਲਾ ਟੈਸਟ ਸੈਂਕੜਾ ਠੋਕ ਦਿੱਤਾ। ਇਸ ਤੋਂ ਇਲਾਵਾ ਰਿਸ਼ਭ ਪੰਤ 92 ਦੌੜਾਂ ਉਤੇ ਆਊਟ ਹੋ ਗਿਆ।