ਟਿਕਟ ਮਿਲਣ ਦੇ ਬਾਵਜ਼ੂਦ ਵੀ ‘ਆਮ ਆਦਮੀ ਪਾਰਟੀ’ ਤੋਂ ਅਸਤੀਫਾ ਦੇਣ ਵਾਲੇ ਆਸ਼ੂ ਬਾਂਗੜ ਦਾ ਵੱਡਾ ਬਿਆਨ
ਰਾਘਵ ਚੱਢਾ ਵੱਲੋਂ ਆਮ ਆਦਮੀ ਪਾਰਟੀ ਨੂੰ ਕੰਪਨੀ ਵਾਂਗੂ ਚਲਾਇਆ ਜਾ ਰਿਹਾ ਹੈ – ਆਸ਼ੂ ਬਾਂਗੜ
ਪੜ੍ਹੋ,ਪੰਜਾਬ ਦੀ ਲੀਡਰਸ਼ਿਪ ਨੂੰ ਪਾਸੇ ਕੀਤੇ ਜਾਣ ਤੋਂ ਇਲਾਵਾ ਹੋਰ ਕਿਹੜੇ ਇਲਜ਼ਾਮ ਲਗਾਏ
ਚੰਡੀਗੜ੍ਹ,17ਜਨਵਰੀ(ਵਿਸ਼ਵ ਵਾਰਤਾ)- ਫ਼ਿਰੋਜਪੁਰ ਦਿਹਾਤੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਆਸ਼ੂ ਬਾਂਗੜ ਨੇ ਅੱਜ ਆਮ ਆਦਮੀ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ। ਉਹਨਾਂ ਨੇ ਅਸਤੀਫਾ ਦੇਣ ਦੀ ਮੁੱਖ ਵਜ੍ਹਾ ਦਿੱਲੀ ਦੇ ਆਗੂਆਂ ਵੱਲੋਂ ਪੰਜਾਬ ਦੀ ਲੀਡਰਸ਼ਿਪ ਨੂੰ ਪਾਸੇ ਕੀਤੇ ਜਾਣ ਅਤੇ ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਸਾਰਾ ਕੰਮ ਰਾਘਵ ਚੱਢਾ ਕਰਦੇ ਹਨ,ਉਹਨਾਂ ਵੱਲੋਂ ਪਾਰਟੀ ਨੂੰ ਕੰਪਨੀ ਵਾਂਗੂ ਚਲਾਇਆ ਜਾ ਰਿਹਾ ਹੈ। ਉਨ੍ਹਾਂ ਵੱਲੋਂ ਦਿੱਤੇ ਅਸਤੀਫੇ ਦੀ ਕਾਪੀ ਨਾਲ ਦਿੱਤੀ ਗਈ ਹੈ।