ਚੰਡੀਗੜ, 21 ਮਾਰਚ (ਵਿਸ਼ਵ ਵਾਰਤਾ)- ਪੰਜਾਬ ਮੰਤਰੀ ਮੰਡਲ ਨੇ ਅੱਜ 31 ਮਾਰਚ, 2017 ਲਈ ਕੰਪਟਰੋਲਰ ਅਤੇ ਆਡੀਟਰ ਜਨਰਲ (ਕੈਗ) ਦੀਆਂ ਲੇਖਾ ਰਿਪੋਰਟਾਂ, ਵਿੱਤੀ ਲੇਖੇ ਅਤੇ ਨਮਿੱਤਣ ਲੇਖੇ ਪੰਜਾਬ ਵਿਧਾਨ ਸਭਾ ਦੇ ਸਦਨ ਵਿੱਚ ਪੇਸ਼ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ।
ਇਹ ਫੈਸਲਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਅੱਜ ਸ਼ਾਮ ਇੱਥੇ ਪੰਜਾਬ ਵਿਧਾਨ ਸਭਾ ਵਿੱਚ ਹੋਈ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਲਿਆ ਗਿਆ।
ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਭਾਰਤੀ ਸੰਵਿਧਾਨ ਦੀ ਧਾਰਾ 151 ਦੀ ਉਪਧਾਰਾ-2 ਦੇ ਉਪਬੰਧਾਂ ਅਨੁਸਾਰ ਉਪਰੋਕਤ ਦਸਤਾਵੇਜ਼ ਅਤੇ ਰਿਪੋਰਟਾਂ ਚਾਲੂ ਬਜਟ ਇਜਲਾਸ ਦੌਰਾਨ ਪੇਸ਼ ਕਰਨੇ ਲੋੜੀਂਦੇ ਹਨ।
ਕੈਗ ਨੇ ਸਾਲ 2016-17 ਲਈ ਸੂਬੇ ਦੇ ਵਿੱਤ, ਸਰਕਾਰੀ ਖੇਤਰਾਂ (ਸਮਾਜਿਕ, ਜਨਰਲ ਅਤੇ ਆਰਥਿਕ ਖੇਤਰਾਂ) ਅਤੇ ਗੈਰ-ਸਰਕਾਰੀ ਖੇਤਰਾਂ (ਸਮਾਜਿਕ, ਜਨਰਲ ਅਤੇ ਆਰਥਿਕ ਖੇਤਰਾਂ) ਅਤੇ ਮਾਲੀਆ ਖੇਤਰ ਦੀਆਂ ਰਿਪੋਰਟਾਂ ਸਮੇਤ ਇਸ ਦੀਆਂ ਤਸਦੀਕਸ਼ੁਦਾ ਕਾਪੀਆਂ ਤੋਂ ਇਲਾਵਾ ਸਾਲ 2016-17 ਲਈ ਵਿੱਤੀ ਲੇਖੇ (ਭਾਗ-1 ਅਤੇ ਭਾਗ-2) ਅਤੇ ਸੂਬਾ ਸਰਕਾਰ ਦੇ ਨਮਿੱਤਣ ਲੇਖੇ ਦੀਆਂ ਰਿਪੋਰਟਾਂ ਸਦਨ ਵਿੱਚ ਪੇਸ਼ ਕੀਤੀਆਂ ਜਾਣਗੀਆਂ।
ਪੰਜਾਬ ਸਰਕਾਰ ਦੇ ਕਾਰਜ ਸੰਚਾਲਨ ਨਿਯਮਾਂਵਲੀ-1992 ਦੇ ਨਿਯਮ 11 ਅਤੇ ਇਸ ਦੀ ਅਨੁਸੂਚੀ ਦੇ ਇੰਦਰਾਜ 14 ਦੇ ਉਪਬੰਧਾਂ ਅਨੁਸਾਰ ਸੂਬੇ ਦੇ ਵਿੱਤ ਦੇ ਸਾਲਾਨਾ ਵਿੱਤੀ ਲੇਖਿਆਂ ਨੂੰ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਪੇਸ਼ ਕਰਨਾ ਹੁੰਦਾ ਹੈ।
Sangrur News :ਆਜ਼ਾਦ ਕੌਂਸਲਰ ਪਰਮਿੰਦਰ ਪਿੰਕੀ ‘ਆਪ’ ਵਿੱਚ ਸ਼ਾਮਲ, ਅਮਨ ਅਰੋੜਾ ਨੇ ਕੀਤਾ ਸਵਾਗਤ
ਆਜ਼ਾਦ ਕੌਂਸਲਰ ਪਰਮਿੰਦਰ ਪਿੰਕੀ 'ਆਪ' ਵਿੱਚ ਸ਼ਾਮਲ, ਅਮਨ ਅਰੋੜਾ ਨੇ ਕੀਤਾ ਸਵਾਗਤ ਸੰਗਰੂਰ, 26 ਅਪ੍ਰੈਲ( ਵਿਸ਼ਵ ਵਾਰਤਾ)-ਸੰਗਰੂਰ ਨਗਰ ਕੌਂਸਲ...