ਚੰਡੀਗੜ੍ਹ/ਮੋਹਾਲੀ, 10 ਜਨਵਰੀ (ਵਿਸ਼ਵ ਵਾਰਤਾ) : ਮੋਹਾਲੀ ਦੇ ਸੈਕਟਰ 69 ਵਿਚ ਨਵੰਬਰ 2017 ਵਿਚ ਇੱਕ 17 ਸਾਲ ਦੀ ਲੜਕੀ ਦੀ ਲਾਸ਼ ਮਿਲੀ ਸੀ| ਅੱਜ ਮੋਹਾਲੀ ਪੁਲਿਸ ਨੇ ਲੜਕੀ ਦੀ ਹੱਤਿਆ ਅਤੇ ਰੇਪ ਦੇ ਮਾਮਲੇ ਵਿਚ ਤਿੰਨ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦੋਂ ਕਿ ਇੱਕ ਦੋਸ਼ੀ ਫਰਾਰ ਹੈ| ਪੁਲਿਸ ਦੇ ਅਨੁਸਾਰ ਮ੍ਰਿਤਕ ਦੀ ਪਹਿਚਾਣ ਜਯੋਤੀ ਦੇ ਰੂਪ ਵਿਚ ਹੋਈ ਸੀ ਅਤੇ ਉਸ ਨੂੰ ਬਹੁਤ ਦਰਦਨਾਕ ਤਰੀਕੇ ਨਾਲ ਮਾਰਿਆ ਗਿਆ ਸੀ| ਆਰੋਪੀਆਂ ਨੇ ਆਪਣਾ ਜ਼ੁਰਮ ਕਬੂਲ ਕਰ ਲਿਆ ਹੈ| ਇਸ ਕਤਲ ਦੇ ਪਿੱਛੇ ਫਿਲਹਾਲ ਪੁਰਾਣੀ ਰੰਜਿਸ ਦੱਸੀ ਜਾ ਰਹੀ ਹੈ|
ਪੁਲਿਸ ਨੇ ਦੱਸਿਆ ਕਿ ਕਤਲ ਤੋਂ ਪਹਿਲਾਂ 17 ਸਾਲ ਦੀ ਮ੍ਰਿਤਕ ਲੜਕੀ ਨਾਲ ਬਲਾਤਕਾਰ ਕੀਤਾ ਗਿਆ ਸੀ, ਜਿਸ ਦੀ ਪੁਸ਼ਟੀ ਪਹਿਲਾਂ ਹੀ ਡਾਕਟਰਾਂ ਨੇ ਪੋਸਟ ਮਾਰਟਮ ਰਿਪੋਰਟ ਵਿਚ ਕਰ ਦਿੱਤੀ ਸੀ| ਮ੍ਰਿਤਕ ਲੜਕੀ ਮੂਲ ਰੂਪ ਨਾਲ ਯੂਪੀ ਦੇ ਸਾਂਬਲਾ ਦੀ ਰਹਿਣ ਵਾਲੀ ਸੀ| ਉਹ ਆਪਣੇ ਮਾਂ ਬਾਪ ਨਾਲ ਪਿੰਡ ਮਟੌਰ ਵਿਚ ਰਹਿੰਦੀ ਸੀ ਅਤੇ ਮੋਹਾਲੀ ਦੇ ਸੈਕਟਰ 69 ਦੀਆਂ ਕੋਠੀਆਂ ਵਿਚ ਕੰਮ ਕਰਦੀ ਸੀ|
ਲੜਕੀ 9 ਨਵੰਬਰ ਤੋਂ ਘਰ ਤੋਂ ਗਾਇਬ ਸੀ ਅਤੇ 12 ਨਵੰਬਰ ਨੂੰ ਲੜਕੀ ਦੇ ਪਿਤਾ ਨੇ ਪੁਲਿਸ ਵਿਚ ਲੜਕੀ ਦੇ ਗਾਇਬ ਹੋਣ ਦੀ ਸਿਕਾਇਤ ਦਰਜ ਕਰਾਈ ਸੀ| ਇਸ ਤੋਂ ਬਾਅਦ ਉਸ ਦੀ ਲਾਸ਼ ਸੈਕਟਰ 69 ਵਿਚ ਮਿਲੀ ਸੀ| ਪੁਲਿਸ ਅਨੁਸਾਰ ਉਸ ਦੇ ਪੇਟ ਵਿਚ ਕਈ ਵਾਰੀ ਵਾਰ ਕੀਤੇ ਗਏ ਸਨ| ਪੁਲਿਸ ਨੇ ਪਹਿਲਾਂ 363 ਅਤੇ 366 ਤਹਿਤ ਕੇਸ ਦਰਜ ਕੀਤਾ ਹੋਇਆ ਸੀ, ਪਰ ਬਾਅਦ ਵਿਚ ਆਈਪੀਸੀ ਦੀ ਧਾਰਾ 302 ਅਤੇ 34 ਵੀ ਜੋੜ ਦਿੱਤੀ ਗਈ ਸੀ|
ਐਸਐਸਪੀ ਕੁਲਦੀਪ ਚਾਹਲ ਨੇ ਦੱਸਿਆ ਕਿ ਲੜਕੀ ਦਾ ਕਤਲ ਪਰਿਵਾਰ ਦੀ ਆਪਸੀ ਰੰਜਿਸ ਤਹਿਤ ਕੀਤਾ ਗਿਆ ਸੀ| ਪੁਲਿਸ ਨੇ ਦੋਸ਼ੀ ਮੱਖਣ ਸਿੰਘ ਨਿਵਾਸੀ ਬਿਹਾਰ, 2 ਮਹਿਲਾਵਾਂ ਸ਼ੀਲਾ ਨਿਵਾਸੀ ਯੂਪੀ ਅਤੇ ਪੂਜਾ ਨਿਵਾਸੀ ਯੂਪੀ ਨੂੰ ਗ੍ਰਿਫਤਾਰ ਕੀਤਾ ਹੈ| ਜਦੋਂ ਕਿ ਚੌਥੀ ਦੋਸ਼ੀ ਰਾਹੁਲ ਨਿਵਾਸੀ ਬਿਹਾਰ ਹਾਲੇ ਫਰਾਰ ਹੈ| ਜਿਸ ਲਈ ਛਾਪੇਮਾਰੀ ਜਾਰੀ ਹੈ|
ਪੁਲਿਸ ਅਨੁਸਾਰ ਵਾਰਦਾਤ ਵਾਲੀ ਸ਼ਾਮ ਨੂੰ ਜਦੋਂ ਲੜਕੀ ਕੰਮ ਖਤਮ ਕਰਕੇ ਘਰ ਵਾਪਸ ਪਰਤ ਰਹੀ ਸੀ ਤਦ ਜੰਗਲ ਵਿਚ ਦੋਵੇਂ ਮਹਿਲਾਵਾਂ ਨੇ ਉਸ ਨੂੰ ਰੋਕ ਲਿਆ ਅਤੇ ਫਿਰ ਪਹਿਲਾਂ ਆਰੋਪੀ ਮੱਖਣ ਸਿੰਘ ਅਤੇ ਰਾਹੁਲ ਨੇ ਰੇਪ ਕੀਤਾ, ਫਿਰ ਬੁਰੀ ਤਰ੍ਹਾਂ ਉਸ ਨੂੰ ਕੱਟ ਦਿੱਤਾ| ਇਹ ਸਭ ਆਰੋਪੀ ਮਹਿਲਾਵਾਂ ਦੇ ਸਾਹਮਣੇ ਹੀ ਹੋਇਆ| ਦੱਸਿਆ ਜਾ ਰਿਹਾ ਹੈ ਕਿ ਇੱਕ ਸਾਲ ਪਹਿਲਾਂ ਸ਼ੀਲਾ ਦੇ ਪਤੀ ਦੀ ਇੱਕ ਹਾਦਸੇ ਵਿਚ ਮੌਤ ਹੋ ਚੁੱਕੀ ਹੈ ਤਅੇ ਉਹ ਇਸ ਲਈ ਜੋਤੀ ਦੇ ਪਰਿਵਾਰ ਨੂੰ ਦੋਸੀ ਮੰਨਦੀ ਹੈ|
Punjab ਸਰਕਾਰ ਵੱਲੋਂ ਤਿਉਹਾਰਾਂ ਦੇ ਸੀਜ਼ਨ ਦੌਰਾਨ ਪਟਾਕਿਆਂ ਦੀ ਵਿਕਰੀ ਅਤੇ ਵਰਤੋਂ ਸਬੰਧੀ ਹਦਾਇਤਾਂ ਜਾਰੀ
Punjab ਸਰਕਾਰ ਵੱਲੋਂ ਤਿਉਹਾਰਾਂ ਦੇ ਸੀਜ਼ਨ ਦੌਰਾਨ ਪਟਾਕਿਆਂ ਦੀ ਵਿਕਰੀ ਅਤੇ ਵਰਤੋਂ ਸਬੰਧੀ ਹਦਾਇਤਾਂ ਜਾਰੀ ਚੰਡੀਗੜ੍ਹ, 14 ਅਕਤੂਬਰ (ਵਿਸ਼ਵ ਵਾਰਤਾ):-...