ਮੋਹਾਲੀ, 28 ਸਤੰਬਰ (ਵਿਸ਼ਵ ਵਾਰਤਾ) : ਮੋਹਾਲੀ ਦੇ ਫੇਜ਼ 3ਬੀ1 ਵਿਖੇ ਸਥਿਤ ਪ੍ਰਾਇਮਰੀ ਹੈਲਥ ਸੈਂਟਰ ‘ਚ ਅੱਜ ਡੇਂਗੂ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਡਾ. ਪਰਮਿੰਦਰ ਸਿੰਘ ਭੱਟੀ ਅਤੇ ਡਾ. ਅਮਰਜੀਤ ਕੌਰ ਵੱਲੋਂ ਡੇਂਗੂ ਤੋਂ ਬਚਾਅ ਲਈ ਜਾਣਕਾਰੀ ਦਿੱਤੀ ਗਈ।
ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਡੇਂਗੂ ਬੁਖਾਰ ਮੱਛਰ ਦੇ ਕੱਟਣ ਨਾਲ ਹੁੰਦਾ ਹੈ। ਇਹ ਮੱਛਰ ਦਿਨ ਵੇਲੇ ਕੱਟਦਾ ਹੈ। ਜਿਸ ਤੋਂ ਬਚਣ ਲਈ ਸਾਨੂੰ ਸਭ ਨੂੰ ਇਸ ਤਰ੍ਹਾਂ ਦੇ ਕੱਪੜੇ ਪਹਿਨਣੇ ਚਾਹੀਦੇ ਹਨ ਜਿੰਨਾਂ ਨਾਲ ਪੂਰਾ ਸਰੀਰ ਢੱਕਿਆ ਰਹੇ। ਕਿਤੇ ਵੀ ਪਾਣੀ ਨਹੀਂ ਖੜਨ ਦੇਣਾ ਚਾਹੀਦਾ। ਕਿਉਂਕਿ ਇਹ ਮੱਛਰ ਖੜ੍ਹੇ ਪਾਣੀ ਵਿਚ ਅੰਡੇ ਦਿੰਦਾ ਹੈ ਜੋ ਕਿ ਬਾਅਦ ਵਿੱਚ ਲਾਰਵਾ ਬਣਕੇ ਪੂਰਾ ਮੱਛਰ ਬਣਦਾ ਹੈ। ਉਹਨਾਂ ਕਿਹਾ ਕਿ ਘਰਾਂ ਵਿੱਚ ਕੂਲਰਾਂ ਦਾ ਪਾਣੀ ਹਰ ਹਫਤੇ ਬਦਲਣਾ ਚਾਹੀਦਾ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਅਸ਼ੀਮਾ, ਡਾ. ਨੀਰਜ ਏ.ਐੱਮ.ਓ ਅਤੇ ਡਾ. ਕਮਲ ਭੱਟੀ ਵੀ ਹਾਜ਼ਰ ਸਨ।
Sangrur News :ਆਜ਼ਾਦ ਕੌਂਸਲਰ ਪਰਮਿੰਦਰ ਪਿੰਕੀ ‘ਆਪ’ ਵਿੱਚ ਸ਼ਾਮਲ, ਅਮਨ ਅਰੋੜਾ ਨੇ ਕੀਤਾ ਸਵਾਗਤ
ਆਜ਼ਾਦ ਕੌਂਸਲਰ ਪਰਮਿੰਦਰ ਪਿੰਕੀ 'ਆਪ' ਵਿੱਚ ਸ਼ਾਮਲ, ਅਮਨ ਅਰੋੜਾ ਨੇ ਕੀਤਾ ਸਵਾਗਤ ਸੰਗਰੂਰ, 26 ਅਪ੍ਰੈਲ( ਵਿਸ਼ਵ ਵਾਰਤਾ)-ਸੰਗਰੂਰ ਨਗਰ ਕੌਂਸਲ...