Advertisement
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮਦਿਨ ਨੂੰ ਲੈ ਕੇ ਸੂਰਤ ‘ਚ 68 ਮੀਟਰ ਲੰਬਾ ਅਤੇ 680 ਕਿਲੋ ਦਾ ਕੇਕ ਕਟਿਆ ਗਿਆ। ਸੂਰਤ ਦੀ ਇਕ ਬੇਕਰੀ ‘ਚ ਪੀ.ਐੱਮ. ਮੋਦੀ ਦੇ ਜਨਮਦਿਨ ਮੌਕੇ ਖਾਸ ਤੌਰ ‘ਤੇ ਇਹ ਕੇਕ ਬਣਾਇਆ ਗਿਆ ਸੀ। ਇਸ ਕੇਕ ‘ਤੇ ਪੀ.ਐੱਮ. ਦੇ ਵੱਖ-ਵੱਖ ਸਲੋਗਨ ਦੀ ਥੀਮ ਵੀ ਸ਼ਾਮਲ ਕੀਤੀ ਗਈ। ‘ਬੇਟੀ ਬਚਾਓ, ਬੇਟੀ ਪੜ੍ਹਾਓ’, ‘ਡਿਜ਼ੀਟਲ ਇੰਡੀਆ’, ਵਰਗੀ ਥੀਮ ਨੂੰ ਇਸ ਕੇਕ ‘ਤੇ ਦਰਸਾਇਆ ਗਿਆ ਸੀ। ਪੀ.ਐੱਮ. ਮੋਦੀ ਆਪਣੇ ਗੁਜਰਾਤ ਦੌਰੇ ਦੌਰਾਨ ਵਡੋਦਰਾ ਜਾਣਗੇ। ਪੀ.ਐੱਮ. ਮੋਦੀ ਦੇ ਸਵਾਗਤ ਲਈ ਇੱਥੇ ਲੋਕ ਕਾਫ਼ੀ ਉਤਸ਼ਾਹਤ ਹਨ। ਪੀ.ਐੱਮ. ਮੋਦੀ ਦੇ ਦੌਰੇ ਤੋਂ ਪਹਿਲਾਂ ਲੋਕਾਂ ਨੇ ਰਾਤ ਭਰ ਨੱਚੇ ਅਤੇ ਕੇਕ ਕੱਟ ਕੇ ਪੀ.ਐੱਮ. ਮੋਦੀ ਦਾ ਜਨਮਦਿਨ ਮਨਾਇਆ। ਇਸ ਦੌਰਾਨ ਲੋਕਾਂ ਨੇ ਪਟਾਕੇ ਵੀ ਚਲਾਏ। ਪੀ.ਐੱਮ. ਮੋਦੀ ਜਨਮਦਿਨ ਮਨਾਉਣ ਲਈ ਲੋਕਾਂ ‘ਚ ਕਾਫ਼ੀ ਉਤਸ਼ਾਹ ਦਿੱਸ ਰਿਹਾ ਸੀ।
Advertisement