ਚੰਡੀਗੜ, 4 ਅਕਤੂਬਰ (ਵਿਸ਼ਵ ਵਾਰਤਾ) : ਗਾਂਧੀ ਜੈਅੰਤੀ ਮੌਕੇ ਲਾਏ ਗਏ ਮੈਗਾ ਕੈਂਪਾਂ ਦੀ ਸਫ਼ਲਤਾ ਤੋਂ ਉਤਸ਼ਾਹਤ ਹੁੰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਦਾਇਤ ਕੀਤੀ ਕਿ ਹਰੇਕ ਮਹੀਨੇ ਅਜਿਹੇ ਕੈਂਪ ਲਾਏ ਜਾਇਆ ਕਰਨਗੇ ਤਾਂ ਕਿ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਤਹਿਤ ਵੱਧ ਤੋਂ ਵੱਧ ਲਾਭਪਾਤਰੀਆਂ ਤੱਕ ਪਹੁੰਚ ਕੀਤੀ ਜਾ ਸਕੇ।
ਸੂਬਾ ਸਰਕਾਰ ਵੱਲੋਂ 2 ਅਕਤੂਬਰ ਨੂੰ ਲਾਏ ਮੈਗਾ ਕੈਂਪਾਂ ਵਿੱਚ 2.36 ਲੱਖ ਲਾਭਪਾਤਰੀ ਪਹੁੰਚੇ ਅਤੇ 1.22 ਲੱਖ ਲਾਭਪਾਤਰੀਆਂ ਨੂੰ ਸਹਾਇਤਾ ਮੁਹੱਈਆ ਕਰਵਾਈ ਗਈ। ਇਨ•ਾਂ ਸਮੇਤ ਹੁਣ ਤੱਕ ਇਸ ਸਕੀਮ ਤਹਿਤ 7,55,268 ਲਾਭਪਾਤਰੀਆਂ ਨੂੰ ਲਾਭ ਦਿੱਤਾ ਜਾ ਚੁੱਕਾ ਹੈ। ਇਹ ਸਕੀਮ ਪਿਛਲੇ ਵਰ•ੇ ਆਰੰਭ ਕੀਤੀ ਗਈ ਸੀ।
ਬੁੱਧਵਾਰ ਨੂੰ ਹੋਈ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਇਸ ਉਪਰਾਲੇ ਦੀ ਕਾਫੀ ਸ਼ਲਾਘਾ ਹੋਈ। ਕੈਪਟਨ ਅਮਰਿੰਦਰ ਸਿੰਘ ਨੇ ਵੀ ਇਸ ਪ੍ਰੋਗਰਾਮ ਦੀ ਪ੍ਰਸੰਸਾ ਕਰਦਿਆਂ ਸਮਾਜ ਦੇ ਹੇਠਲੇ ਤਬਕਿਆਂ ਦੀ ਭਲਾਈ ਲਈ ਇਸ ਨੂੰ ਮਹੱਤਵਪੂਰਨ ਕਦਮ ਦੱਸਿਆ।
ਮੁੱਖ ਮੰਤਰੀ ਨੇ ਨਿਯਮਤ ਤੌਰ ‘ਤੇ ਅਜਿਹੇ ਕੈਂਪ ਲਾਉਣ ਲਈ ਲੋੜੀਂਦੀਆਂ ਹਦਾਇਤਾਂ ਜਾਰੀ ਕੀਤੀਆਂ। ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਜ਼ਿਲਿ•ਆਂ ਨਾਲ ਸਬੰਧਤ ਮੰਤਰੀਆਂ ਨੂੰ ਜ਼ਿਲ•ਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਹਰੇਕ ਮਹੀਨੇ ਅਜਿਹੇ ਕੈਂਪ ਲਾਉਣ ਲਈ ਆਖਿਆ।
2 ਅਕਤੂਬਰ ਨੂੰ ਲਾਏ ਕੈਂਪਾਂ ਦੀ ਸਫ਼ਲਤਾ ਬਾਰੇ ਵਿਸਥਾਰ ਵਿੱਚ ਦੱਸਦਿਆਂ ਬੁਲਾਰੇ ਨੇ ਕਿਹਾ ਕਿ ਇਸ ਸਕੀਮ ਅਧੀਨ ਹਾਸਲ ਹੋਈਆਂ ਕੁੱਲ ਅਰਜ਼ੀਆਂ ਵਿੱਚੋਂ 61 ਫੀਸਦੀ 10 ਮੁੱਖ ਸਕੀਮਾਂ ਨਾਲ ਸਬੰਧਤ ਹਨ ਅਤੇ ਇਨ•ਾਂ ਕੈਂਪਾਂ ਵਿੱਚ ਕੁੱਲ ਲਾਭਪਾਤਰੀਆਂ ਵਿੱਚੋਂ 81 ਫੀਸਦੀ ਲਾਭਪਾਤਰੀ ਇਨ•ਾਂ ਸਕੀਮਾਂ ਨਾਲ ਹੀ ਸਬੰਧਤ ਸਨ। ਇਨ•ਾਂ ਸਕੀਮਾਂ ਤਹਿਤ ਪ੍ਰਾਪਤ ਹੋਈਆਂ ਕੁੱਲ ਅਰਜ਼ੀਆਂ ਦੀ ਗਿਣਤੀ 2,36,920 ਹੈ ਜਦਕਿ ਇਨ•ਾਂ 10 ਪ੍ਰੋਗਰਾਮਾਂ ਲਈ ਕੁੱਲ 1,22,478 ਲਾਭਪਾਤਰੀਆਂ ਨੂੰ ਸਹਾਇਤਾ ਮੁੱਹਈਆ ਕਰਵਾਈ ਗਈ।
ਇਸੇ ਤਰ•ਾਂ ਬੁਢਾਪਾ/ਵਿਧਵਾ/ਅਪਾਹਜ/ਆਸ਼ਰਿਤ ਬੱਚੇ ਸਬੰਧੀ ਪੈਨਸ਼ਨ ਲਈ 24,155 ਲਾਭਪਾਤਰੀਆਂ ਨੂੰ ਸਹਾਇਤਾ ਮੁਹੱਈਆ ਕਰਵਾਈ ਗਈ ਜਦਕਿ ਐਸ.ਬੀ.ਐਮ. ਆਈ.ਐਚ.ਐਚ.ਐਲ. ਟਾਇਲਟ ਪ੍ਰੋਗਰਾਮ ਤਹਿਤ 17,279 ਵਿਅਕਤੀਆਂ ਦੀ ਮਦਦ ਕੀਤੀ ਗਈ। ਇਸੇ ਤਰ•ਾਂ ਮਗਨਰੇਗਾ ਤਹਿਤ 14,323, ਪੀਣ ਵਾਲੇ ਪਾਣੀ ਦੇ ਕੁਨੈਕਸ਼ਨ ਤਹਿਤ 12,572 ਅਤੇ ਹੋਰ ਕੰਮਾਂ ਲਈ 9903 ਵਿਅਕਤੀਆਂ ਨੂੰ ਸਹਾਇਤਾ ਮੁਹੱਈਆ ਕਰਵਾਈ ਗਈ ਜਿਨ•ਾਂ ਨੇ ਇਨ•ਾਂ ਕੈਂਪਾਂ ਲਈ ਅਰਜ਼ੀਆਂ ਦਿੱਤੀਆਂ ਸਨ। ਇਸੇ ਤਰ•ਾਂ ਉਜਾਲਾ ਐਲ.ਈ.ਡੀ. ਪ੍ਰੋਗਰਾਮ ਵਿੱਚ 6515 ਅਤੇ ਮੁਫਤ ਬਿਜਲੀ ਯੂਨਿਟਾਂ ਲਈ 4403 ਲਾਭਾਪਾਤਰੀ ਸ਼ਾਮਲ ਸਨ। ਘਰ-ਘਰ ਰੁਜ਼ਗਾਰ ਮੁਹਿੰਮ ਤਹਿਤ ਲਗਪਗ 4041 ਲਾਭਪਾਤਰੀਆਂ, ਆਟਾ-ਦਾਲ ਸਕੀਮ ਤਹਿਤ 3202 ਅਤੇ ਉਜਵਲ ਯੋਜਨਾ ਤਹਿਤ 3096 ਲਾਭਪਾਤਰੀਆਂ ਨੂੰ ਮਦਦ ਦਿੱਤੀ ਗਈ।
ਬੁਲਾਰੇ ਨੇ ਦੱਸਿਆ ਕਿ 2 ਅਕਤੂਬਰ ਨੂੰ ਸੂਬਾ ਭਰ ਵਿੱਚ ਸਬ-ਡਵੀਜ਼ਨਲ ਪੱਧਰ ‘ਤੇ 90 ਮੈਗਾ ਕੈਂਪ ਲਾਏ ਗਏ ਤਾਂ ਕਿ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਤਹਿਤ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਭਲਾਈ ਸਕੀਮ ਦਾ ਲਾਭ ਲੈਣ ਤੋਂ ਕੋਈ ਵੀ ਯੋਗ ਲਾਭਪਾਤਰੀ ਵਾਂਝਾ ਨਾ ਰਹੇ। ਇਸ ਸਕੀਮ ਅਧੀਨ ਯੋਗਤਾ ਦੇ ਮਾਪਦੰਡ ਅਨੁਸਾਰ ਲਾਭਾਪਾਤਰੀ ਦੀ ਸਾਲਾਨਾ ਆਮਦਨ ਘੱਟੋ-ਘੱਟ 60,000 ਰੁਪਏ ਜਾਂ ਢਾਈ ਏਕੜ ਤੋਂ ਘੱਟ ਜ਼ਮੀਨ ਹੋਣੀ ਚਾਹੀਦੀ ਹੈ।
’ਯੁੱਧ ਨਸ਼ਿਆਂ ਵਿਰੁੱਧ’ ਦਾ 50ਵਾਂ ਦਿਨ: PUNJAB ਨੂੰ ਨਸ਼ਾ-ਮੁਕਤ ਬਣਾਉਣ ਲਈ AAP ਸਰਕਾਰ ਦੀ ਮੁਹਿੰਮ ਲਗਾਤਾਰ ਜਾਰੀ
’ਯੁੱਧ ਨਸ਼ਿਆਂ ਵਿਰੁੱਧ’ ਦਾ 50ਵਾਂ ਦਿਨ: PUNJAB ਨੂੰ ਨਸ਼ਾ-ਮੁਕਤ ਬਣਾਉਣ ਲਈ AAP ਸਰਕਾਰ ਦੀ ਮੁਹਿੰਮ ਲਗਾਤਾਰ ਜਾਰੀ ਪੰਜਾਬ ਪੁਲਿਸ...