ਮੇਰੇ ਪਾਪਾ ਮੈਨੂੰ ਵਕੀਲ ਬਨਾਉਣਾ ਚਾਹੁੰਦੇ ਸਨ-ਅਰਮਾਨੀ

1022
Advertisement

 

ਚੰਡੀਗੜ, : ਮੇਰੇ ਪਾਪਾ ਮੈਨੂੰ ਵਕੀਲ ਬਨਾਉਣਾ ਚਾਹੁੰਦੇ ਸਨ ਪਰ ਮੇਰੀ ਦਿਲਚਸਪੀ ਨਹੀਂ ਸੀ ਉਸ ਖੇਤਰ ਵਿੱਚ। ਮੇਰੀ ਮੰਜਲ ਸੀ ਬਾਲੀਵੁੱਡ ਪੁੱਜਣ ਦੀ ਜਿਸਦੇ ਵੱਲ ਮੈਂ ਵੱਧ ਰਹੀ ਹਾਂ। ਇਹ ਕਹਿਣਾ ਹੈ ਮੰਨੀ ਪ੍ਰਮੰਨੀ ਅਦਾਕਾਰਾ ਅਰਮਾਨੀ ਸਿੰਘ ਦਾ। ਅਰਮਾਨੀ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਪ੍ਰਸਿੱਧ ਅਦਾਕਾਰਾ ਹੈ ਤੇ ਕਈ ਪੰਜਾਬੀ ਵੀਡਿਓ ਐਲਬਮ ਵਿੱਚ ਆਪਣੀ ਅਦਾਕਾਰੀ ਦੇ ਜਲਵੇ ਦਿਖਾ ਚੁੱਕੀ ਹੈ। ਹਾਲ ਹੀ ਨਛੱਤਰ ਗਿਲ ਦੇ ਵੀਡਿਆ ਐਲਬਮ ਸਾਂਗ ਜਾਨ ਵਿੱਚ ਅਰਮਾਨੀ ਦੇ ਕੰਮ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ। ਸੋਸ਼ਲ ਮੀਡੀਆ ਸਮੇਤ ਯੁ ਟਿਊਬ ਤੇ ਫੇਸਬੁੱਕ ‘ਤੇ ਵੀ ਅਰਮਾਨੀ ਦੇ ਕੰਮ ਦੀ ਤਰੀਫ਼ ਕੀਤੀ ਜਾ ਰਹੀ ਹੈ ਤੇ ਦਿਨ ਬ ਦਿਨ ਅਰਮਾਨੀ ਦੇ ਚਾਹੁਣ ਵਾਲਿਆਂ ਦੀ ਗਿਣਤੀ ਵਿੱਚ ਇਜਾਫ਼ਾ ਹੋ ਰਿਹਾ ਹੈ।

ਅਰਮਾਨੀ ਨੇ ਅੱਜ ਆਪਣੇ ਜਨਮਦਿਨ ਤੇ ਵਿਸ਼ੇਸ਼ ਗੱਲਬਾਤ ਵਿੱਚ ਦੱਸਿਆ ਕਿ ਉਹ ਆਪਣੇ ਅਰਮਾਨਾਂ ਨਾਲ ਛੇਤੀ ਹੀ ਪਾਲੀਵੁੱਡ ਵਿੱਚ ਆਪਣੀ ਵਿਸ਼ੇਸ਼ ਥਾਂ ਬਣਾਏਗੀ। ਅਰਮਾਨੀ ਨੇ ਦੱਸਿਆ ਕਿ ਅਕਸਰ ਫ਼ਿਲਮਾਂ ਵਿੱਚ ਦਿਖਾਇਆ ਜਾਂਦਾ ਹੈ ਕਿ ਜਿਥੇ ਆਦਮੀ ਦਾ ਦਿਲ ਲਗੇ ਤੇ ਜਿਥੇ ਉਹ ਕੰਫਰਟੇਬਲ ਮੰਨਦਾ ਹੋਵੇ, ਵਿਅਕਤੀ ਨੂੰ ਉਸ ਫੀਲਫ ਵਿੱਚ ਜਾਣਾ ਚਾਹੀਦਾ। ਮੈਂ ਆਪਣੀ ਜਿੰਦਗੀ ਵਿੱਚ ਬੇਹੱਦ ਕੁਛ ਕੀਤਾ ਹੈ ਹੁਣ ਮੰਜਲ ਤੱਕ ਪੁੱਜਣਾ ਹੀ ਬਾਕੀ ਹੈ। ਮੈਂ ਆਪਣੀ ਦਿਲ ਦੀ ਸੁਣੀ ਤੇ ਮੇਰਾ ਸੁਪਨਾ ਵੀ ਫ਼ਿਲਮ ਇੰਡਸਟਰੀ ਵਿੱਚ ਆਪਣੀ ਥਾਂ ਬਨਾਉਣਾ ਹੈ। ਉਹ ਛੇਤੀ ਹੀ ਆਪਣੀ ਮਿਹਨਤ ਤੇ ਦਰਸ਼ਕਾਂ ਦੇ ਮਿਲ ਰਹੇ ਪਿਆਰ ਨਾਲ ਉਹ ਇਸ ਮੁਕਾਮ ਨੂੰ ਹਾਸਲ ਕਰੇਗੀ।

ਅਰਮਾਨੀ ਨੇ ਦੱਸਿਆ ਕਿ ਸਿੰਗਰ ਗੁਰਨਾਮ ਭੁੱਲਰ ਦੇ ਗੀਤ ‘ਸਾਹਾਂ ਤੋ ਪਿਆਰਿਆ’ ਜਿਸਨੂੰ ਡਾਇਰੇਕਟਰ ਵੀਰੇਂਦਰ ਨੇ ਡਾਇਰੇਕਟ ਕੀਤਾ ਸੀ ਉਨਾਂ ਦਾ ਪਹਿਲਾ ਵੀਡਿਓ ਐਲਬਮ ਸੀ ਜੋ ਕਿ ਕਾਫੀ ਹਿਟ ਹੋਇਆ ਸੀ, ਜਿਸ ਨਾਲ ਉਨਾਂ ਨੂੰ ਦਰਸ਼ਕਾਂ ਦਾ ਕਾਫੀ ਪਿਆਰ ਮਿਲਿਆ। ਅਰਮਾਨੀ ਨੇ ਦੱਸਿਆ ਕਿ ਉਥੇ ਨਛਤਰ ਗਿਲ ਦੇ ਵੀਡਿਓ ਐਲਬਮ ਜਾਨ ਵਿੱਚ ਵੀ ਕੀਤੇ ਗਏ ਉਨਾਂ ਦੇ ਕੰਮ ਨੂੰ ਲੋਕਾਂ ਨੇ ਪਸੰਦ ਕੀਤਾ ਜਿਸ ਨਾਲ ਉਹ ਕਾਫੀ ਖੁਸ਼ ਹਨ। ਪੰਜਾਬੀ ਇੰਡਸਟਰੀ ਵਿੱਚ ਅਰਮਾਨੀ ਨੇ ਕਈ ਪੰਜਾਬੀ ਸਿੰਘ, ਨਛੱਤਰ ਗਿਲ, ਦਿਲਪ੍ਰੀਤ, ਕੁਵਰ ਵਿਰਕ, ਦੀਪ ਮਨੀ, ਏਕੇ ਤੇ ਅਮਰ ਸਜਾਲਪੁਰਿਆ ਦੇ ਨਾਲ ਕੰਮ ਕਰ ਚੁੱਕੀ ਹੈ। ਪਾਲੀਵੁੱਡ ਵਿੱਚ ਉਹ ਦਲਜੀਤ ਦੋਸਾਂਜ ਦੇ ਕੰਮ ਨਾਲ ਕਾਫੀ ਪ੍ਰਭਾਵਿਤ ਹੈ। ਛੇਤੀ ਹੀ ਉਨਾਂ ਦੀ ਪੰਜਾਬੀ ਫ਼ਿਲਮ ਯਾਰਾਂ ਦਾ ਸਵੈਗ ਰਿਲੀਜ਼ ਹੋਵੇਗੀ ਜਿਸ ਵਿੱਚ ਉਹ ਲੀਡ ਰੋਲ ਵਿੱਚ ਹੈ। ਇਸ ਫਿਲਮ ਵਿੱਚ ਉਨਾਂ ਨਾਲ ਸਾਰਾ ਗੁਰਪਾਲ ਮੰਨ ਪ੍ਰਮੰਨੇ ਅਦਾਕਾਰਾ ਬੀਐਨ ਸ਼ਰਮਾ ਵੀ ਕੰਮ ਕਰ ਰਹੀ ਹੈ।

Advertisement

LEAVE A REPLY

Please enter your comment!
Please enter your name here