ਚੰਡੀਗੜ ਟਾਇਮ ਟੇਬਲ 1 ਅਤੇ 2, ਡੀ ਜੇ ਵੱਜਦਾ, ਚੱਕਵੇਂ ਸੂਟ ਅਤੇ ਪਲਾਜ਼ੋ ਜਿਹੇ ਗੀਤਾਂ ਨਾਲ ਆਪਣੇ ਚਾਹੁਣ ਵਾਲਿਆਂ ਨੂੰ ਨੱਚਣ ਤੇ ਮਜਬੂਰ ਕਰਨ ਵਾਲੇ ਗਾਇਕ ਕੁਲਵਿੰਦਰ ਬਿੱਲਾ 2018 ਵਿੱਚ ਆਪਣਾ ਗੀਤ ਮੇਰੇ ਯਾਰ ਲੈ ਕੇ ਆ ਰਹੇ ਹਨ।
ਗਾਣੇ ਦੀ ਵੀਡੀਓ ਚ ਕੁਲਵਿੰਦਰ ਬਿੱਲਾ ਦੇ ਨਾਲ ਮਸ਼ਹੂਰ ਅਦਾਕਾਰਾ ਯੁਵਿਕਾ ਚੌਧਰੀ ਵੀ ਨਜ਼ਰ ਆਏ ਹਨ। ਮੇਰੇ ਯਾਰ ਦੀ ਵੀਡੀਓ ਨੂੰ ਡਾਇਰੈਕਟ ਕੀਤਾ ਹੈ ਪੰਜਾਬ ਦੇ ਪ੍ਰਸਿੱਧ ਵੀਡੀਓ ਡਾਇਰੈਕਟਰ ਅਰਵਿੰਦਰ ਖੇਰਾ ਨੇ ਅਤੇ ਇਸ ਗੀਤ ਦੇ ਬੋਲ ਲਿਖੇ ਹਨ ਅੰਗਰੇਜ਼ੀ ਵਾਲੀ ਮੈਡਮ ਅਤੇ ਪਲਾਜ਼ੋ ਜਿਹੇ ਗੀਤਾਂ ਤੋਂ ਚਰਚਾ ਚ ਆਉਣ ਵਾਲੇ ਗਾਇਕ-ਗੀਤਕਾਰ ਸ਼ਿਵਜੋਤ ਨੇ।
ਮੇਰੇ ਯਾਰ ਗਾਣੇ ਦੇ ਬਾਰੇ ਵਿੱਚ ਦੱਸਦੇ ਹੋਏ ਕੁਲਵਿੰਦਰ ਬਿੱਲਾ ਨੇ ਕਿਹਾ, ‘ਇਹ ਗੀਤ ਮੇਰੇ ਵਲੋਂ ਸਾਰੇ ਯਾਰਾਂ ਦੋਸਤਾਂ ਲਈ ਸਮਰਪਿਤ ਹੈ। ਇਹ ਗੀਤ ਹਰ ਇੱਕ ਦੇ ਦਿਲ ਨੂੰ ਛੂ ਲਵੇਗਾ ਚਾਹੇ ਉਹ ਆਦਮੀ ਸ਼ਾਦੀ ਸ਼ੁਦਾ ਹੈ ਜਾਂ ਕੁਵਾਰਾ। ਅਖੀਰ ਵਿੱਚ ਮੈਂ ਹੀ ਕਹਿ ਸਕਦਾ ਕਿ ਇੱਕ ਭੰਗੜਾ ਬੀਟ ਨੂੰ ਸੁਣਕੇ ਕੋਈ ਵੀ ਆਪਣੇ ਆਪ ਨੂੰ ਨੱਚਣ ਤੋਂ ਨਹੀਂ ਰੋਕ ਸਕੇਗਾ।
ਮੇਰੇ ਯਾਰ ਗੀਤ ਨੂੰ ਪ੍ਰੋਡਿਊਸ ਕੀਤਾ ਹੈ ਵ•ਾਈਟ ਹਿੱਲ ਮਿਊਜ਼ਿਕ ਨੇ ਜੋ ਇਸ ਤੋਂ ਪਹਿਲਾਂ ਉਹ ਕਿਉਂ ਨਹੀਂ ਜਾਣ ਸਕੇ, ਲਾਹੌਰ, ਆਪਣੀ ਬਣਾ ਲੈ, ਨਾ ਜਾ ਜਿਹੇ ਜਾਣੇ ਦੇ ਚੁੱਕੇ ਹਨ। ਵ•ਾਈਟ ਹਿੱਲ ਮਿਊਜ਼ਿਕ ਦੇ ਗੁਣਬੀਰ ਸਿੰਘ ਸਿੱਧੂ ਅਤੇ ਮਾਨਮੋਰਡ ਸਿੰਘ ਸਿੱਧੂ ਇਸ ਤੋਂ ਪਹਿਲਾਂ ਵੀ ਹਰ ਆਯਾਮ ਨੂੰ ਛੂ ਚੁੱਕੇ ਹਨ ਅਤੇ ਆਪਣੀ ਵੀਡੀਓ ਵਿੱਚ ਪੇਸ਼ ਕਰ ਚੁੱਕੇ ਹਨ’।
ਗੁਣਬੀਰ ਸਿੰਘ ਸਿੱਧੂ ਅਤੇ ਮਾਨਮੋਰਡ ਸਿੰਘ ਸਿੱਧੂ ਨੇ ਕਿਹਾ, ‘ਵ•ਾਈਟ ਹਿੱਲ ਮਿਊਜ਼ਿਕ ਹਮੇਸ਼ਾ ਪ੍ਰਯੋਗ ਕਰਨ ਵਿੱਚ ਵਿਸ਼ਵਾਸ ਰੱਖਦਾ ਹੈ। ਸਾਡਾ ਹਰ ਇੱਕ ਗੀਤ ਅਤੇ ਵੀਡੀਓ ਪਿਛਲੇ ਤੋਂ ਕੁਝ ਨਵਾਂ ਅਤੇ ਬੇਹਤਰ ਹੁੰਦਾ ਹੈ। ਅਸੀਂ ਸਿਰਫ ਹਿੱਟ ਗਾਣਾ ਨਹੀਂ ਬਣਾਉਣਾ ਚਾਹੁੰਦੇ ਬਲਕਿ ਏਦਾਂ ਦੇ ਗਾਣੇ ਬਣਾਉਣਾ ਚਾਹੁੰਦੇ ਹਾਂ ਜੋ ਲੋਕਾਂ ਦੇ ਦਿਲ ਦਿਮਾਗ ਵਿੱਚ ਘਰ ਕਰ ਜਾਣ’।
ਕੁਲਵਿੰਦਰ ਬਿੱਲਾ ਦਾ ਗਾਣਾ ਮੇਰੇ ਯਾਰ 10 ਜਨਵਰੀ ਨੂੰ ਵ•ਾਈਟ ਹਿੱਲ ਦੇ ਔਫ਼ਿਸ਼ਲ ਯੂ ਟਿਊਬ ਚੈਨਲ ਵ•ਾਈਟ ਹਿੱਲ ਮਿਊਜ਼ਿਕ ਤੇ ਰੀਲਿਜ ਹੋ ਚੁੱਕਾ ਹੈ।
Punjab ਸਰਕਾਰ ਵੱਲੋਂ ਤਿਉਹਾਰਾਂ ਦੇ ਸੀਜ਼ਨ ਦੌਰਾਨ ਪਟਾਕਿਆਂ ਦੀ ਵਿਕਰੀ ਅਤੇ ਵਰਤੋਂ ਸਬੰਧੀ ਹਦਾਇਤਾਂ ਜਾਰੀ
Punjab ਸਰਕਾਰ ਵੱਲੋਂ ਤਿਉਹਾਰਾਂ ਦੇ ਸੀਜ਼ਨ ਦੌਰਾਨ ਪਟਾਕਿਆਂ ਦੀ ਵਿਕਰੀ ਅਤੇ ਵਰਤੋਂ ਸਬੰਧੀ ਹਦਾਇਤਾਂ ਜਾਰੀ ਚੰਡੀਗੜ੍ਹ, 14 ਅਕਤੂਬਰ (ਵਿਸ਼ਵ ਵਾਰਤਾ):-...