• ਸੱਭਿਆਚਾਰਕ ਮਾਮਲਿਆਂ ਬਾਰੇ ਵਿਭਾਗ ਨੂੰ ਆਜ਼ਾਦੀ ਘੁਲਾਟੀਆਂ ਸਬੰਧੀ ਸਕੂਲ ਤੇ ਕਾਲਜ ਪਾਠਕ੍ਰਮ ਵਿੱਚ ਹੋਰ ਅਧਿਆਏ ਸ਼ਾਮਲ ਕਰਨ ਲਈ ਕਿਹਾ
ਚੰਡੀਗੜ, 28 ਮਾਰਚ (ਵਿਸ਼ਵ ਵਾਰਤਾ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਵਿੱਤ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਜਲੰਧਰ ਜ਼ਿਲਾ ਦੇ ਕਰਤਾਰਪੁਰ ਵਿੱਚ ਸਥਿਤ ਜੰਗ-ਏ-ਆਜ਼ਾਦੀ ਯਾਦਗਾਰ ਦੇ ਤੀਜੇ ਤੇ ਆਖ਼ਰੀ ਪੜਾਅ ਦੇ ਨਿਰਮਾਣ ਲਈ 25 ਕਰੋੜ ਰੁਪਏ ਦੀ ਕਿਸ਼ਤ ਸਮੇਂ ਸਿਰ ਜਾਰੀ ਕਰਨੀ ਯਕੀਨੀ ਬਣਾਈ ਜਾਵੇ।
ਉਨਾਂ ਨੇ ਪਿਛਲੇ ਸਾਲ ਦੇ ਬਕਾਇਆ ਪੰਜ ਕਰੋੜ ਰੁਪਏ ਵੀ ਤੁਰੰਤ ਜਾਰੀ ਕਰਨ ਦਾ ਹੁਕਮ ਦਿੱਤਾ, ਜਿਸ ਬਾਰੇ ਉਨਾ ਨੇ 6 ਮਾਰਚ ਨੂੰ ਇਸ ਯਾਦਗਾਰ ਦਾ ਦੂਜਾ ਗੇੜ ਰਾਸ਼ਟਰ ਨੂੰ ਸਮਰਪਿਤ ਕਰਨ ਮੌਕੇ ਵਾਅਦਾ ਕੀਤਾ ਸੀ।
ਸਰਕਾਰ ਦੇ ਇਕ ਤਰਜਮਾਨ ਮੁਤਾਬਕ ਇਸ ਯਾਦਗਾਰ ਦੀ ਉਸਾਰੀ ਦੀ ਸਮੀਖਿਆ ਬਾਰੇ ਜੰਗ-ਏ-ਆਜ਼ਾਦੀ ਯਾਦਗਾਰ ਫਾਊਂਡੇਸ਼ਨ ਨਾਲ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਇਹ ਨਿਰਦੇਸ਼ ਜਾਰੀ ਕੀਤੇ।
ਇਸ ਆਲਮੀ ਪੱਧਰ ਦੇ ਉੱਦਮ ਜਿਸ ਦੀ ਅਗਵਾਈ ਅਜੀਤ ਅਖ਼ਬਾਰ ਸਮੂਹ ਦੇ ਮੈਨੇਜਿੰਗ ਐਡੀਟਰ ਬਰਜਿੰਦਰ ਸਿੰਘ ਹਮਦਰਦ ਕਰ ਰਹੇ ਹਨ, ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਯਾਦਗਾਰ ਨਵੀਂ ਪੀੜ•ੀ ਅੰਦਰ ਭਾਰਤ ਦੇ ਆਜ਼ਾਦੀ ਸੰਗਰਾਮ ਦੇ ਜਜ਼ਬੇ ਨੂੰ ਵਸਾਉਣ ‘ਚ ਵੱਡਾ ਯੋਗਦਾਨ ਪਾਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਇਹ ਯਾਦਗਾਰ ਨੌਜਵਾਨ ਪੀੜ•ੀ ਨੂੰ ਪੰਜਾਬ ਦੇ ਸ਼ਾਨਾਮੱਤੇ ਇਤਿਹਾਸ ਨਾਲ ਜੋੜਨ ਵਿੱਚ ਮਦਦ ਕਰੇਗੀ ਅਤੇ ਉਨ•ਾਂ ਦੇ ਭਵਿੱਖ ਪ੍ਰਤੀ ਨਜ਼ਰੀਏ ਨੂੰ ਮਜ਼ਬੂਤ ਕਰੇਗੀ।
ਕੈਪਟਨ ਅਮਰਿੰਦਰ ਸਿੰਘ, ਜੋ ਇਸ ਫਾਊਂਡੇਸ਼ਨ ਦੇ ਚੇਅਰਮੈਨ ਹਨ, ਨੇ ਸੱਭਿਆਚਾਰ ਵਿਭਾਗ ਨੂੰ ਸਕੂਲ ਤੇ ਕਾਲਜ ਪਾਠਕ੍ਰਮ ਵਿੱਚ ਆਜ਼ਾਦੀ ਘੁਲਾਟੀਆਂ ਦੇ ਜੀਵਨ ਅਤੇ ਸੰਘਰਸ਼ ਬਾਰੇ ਹੋਰ ਅਧਿਆਏ ਸ਼ਾਮਲ ਕਰਨ ਦਾ ਵੀ ਨਿਰਦੇਸ਼ ਦਿੱਤਾ। ਉਨ•ਾਂ ਕਿਹਾ ਕਿ ਇਨਸਾਨ ਨੂੰ ਆਪਣੇ ਪਿਛੋਕੜ ਬਾਰੇ ਢੁਕਵੀਂ ਜਾਣਕਾਰੀ ਹੋਣੀ ਭਵਿੱਖੀ ਚੁਣੌਤੀਆਂ ਲਈ ਤਿਆਰ ਕਰਦੀ ਹੈ।
ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਮੁਕੰਮਲ ਹੋਏ ਦੂਜੇ ਗੇੜ ਦੌਰਾਨ ਛੇ ਗੈਲਰੀਆਂ, ਯਾਦਗਾਰ ਦਾ ਚਿੰਨ•, ਪਾਰਕਿੰਗ, ਲੈਂਡਸਕੇਪਿੰਗ ਅਤੇ ਪ੍ਰਸ਼ਾਸਕੀ ਦਫ਼ਤਰ ਮੁਕੰਮਲ ਕੀਤਾ ਗਿਆ ਹੈ। ਉਨ•ਾਂ ਦੱਸਿਆ ਕਿ ਤੀਜੇ ਗੇੜ ਤਹਿਤ ਅੰਦਰੂਨੀ ਹਿੱਸੇ ਅਤੇ ਯਾਦਗਾਰ ਦੇ ਚਿੰਨ• ਦੇ ਕਾਰਜ ਨੇਪਰੇ ਚਾੜ•ੇ ਜਾਣਗੇ।
ਇਸ ਤੋਂ ਪਹਿਲਾਂ ਫਾਊਂਡੇਸ਼ਨ ਦੇ ਮੈਂਬਰ ਸਕੱਤਰ ਡਾ. ਬਰਜਿੰਦਰ ਸਿੰਘ ਹਮਦਰਦ ਨੇ ਮੁੱਖ ਮੰਤਰੀ ਨੂੰ ਯਾਦਗਾਰ ਦੇ ਪਹਿਲੇ ਅਤੇ ਦੂਜੇ ਪੜਾਅ ਨੂੰ ਮੁਕੰਮਲ ਕਰਨ ਸਬੰਧੀ ਰਿਪੋਰਟ ਪੇਸ਼ ਕੀਤੀ ਅਤੇ ਕਿਹਾ ਕਿ ਇਹ ਯਾਦਗਾਰ ਲੰਮੇ ਸਮੇਂ ਵਿੱਤੀ ਤੌਰ ‘ਤੇ ਆਤਮ ਨਿਰਭਰਤਾ ਨੂੰ ਯਕੀਨੀ ਬਣਾਉਣ ਲਈ ਡਿਜ਼ਾਇਨ ਕੀਤੀ ਗਈ ਹੈ। ਹੁਣ ਤੱਕ 2,50,000 ਵਿਅਕਤੀ ਇਸ ਯਾਦਗਾਰ ਦਾ ਦੌਰਾ ਕਰ ਚੁੱਕੇ ਹਨ ਅਤੇ 50 ਹਜ਼ਾਰ ਤੋਂ ਵੱਧ ਵਿਅਕਤੀਆਂ ਨੇ ਲੇਜ਼ਰ ਸ਼ੋਅ ਦੇਖਿਆ ਹੈ ਜੋ ਕਿ ਦੇਸ਼ ਦੇ ਆਜ਼ਾਦੀ ਸੰਘਰਸ਼ ਵਿਚ ਆਪਣੀਆਂ ਜਾਨਾਂ ਨਿਸ਼ਾਵਰ ਕਰਨ ਵਾਲਿਆਂ ਦੇ ਜੀਵਨ ਅਤੇ ਵਿਰਾਸਤ ਨੂੰ ਦਰਸਾਉਂਦਾ ਹੈ। ਉਨ•ਾਂ ਅੱਗੇ ਦੱਸਿਆ ਕਿ ਪਿਛਲੇ ਇਕ ਸਾਲ ਦੌਰਾਨ 20 ਰੁਪਏ ਪ੍ਰਤੀ ਟਿਕਟ ਦੇ ਹਿਸਾਬ ਨਾਲ 10 ਲੱਖ ਰੁਪਏ ਤੋਂ ਵੱਧ ਰਾਸ਼ੀ ਇਕੱਤਰ ਕੀਤੀ ਗਈ ਹੈ ਜਦਕਿ ਵਿਦਿਆਰਥੀਆਂ ਨੂੰ ਇਹ ਟਿਕਟ ਰਿਆਇਤੀ ਦਰ ‘ਤੇ ਮੁਹੱਈਆ ਕਰਾਈ ਜਾਂਦੀ ਹੈ।
ਡਾ. ਹਮਦਰਦ ਨੇ ਦੱਸਿਆ ਕਿ ਇਸ ਪ੍ਰੋਜੈਕਟ ਦਾ ਨਿਰਮਾਣ 25 ਏਕੜ ਰਕਬੇ ‘ਤੇ ਕੀਤਾ ਗਿਆ ਹੈ। ਇਹ ਨਿਰਮਾਣ 19 ਅਕਤੂਬਰ 2014 ਨੂੰ ਸ਼ੁਰੂ ਹੋਇਆ ਸੀ ਅਤੇ ਇਸ ‘ਤੇ ਕੁਲ ਲਾਗਤ 315 ਕਰੋੜ ਰੁਪਏ ਆਈ ਹੈ। ਸ਼ਿਆਮ ਬੇਨੇਗਲ ਵਰਗੀਆਂ ਉੱਘੀਆਂ ਸਖ਼ਸ਼ੀਅਤਾਂ ਦੀਆਂ ਸੇਵਾਵਾਂ ਇਸ ਪ੍ਰੋਜੈਕਟ ਵਿਚ ਲਈਆਂ ਗਈਆਂ ਹਨ ਤਾਂ ਜੋ ਇਸ ਦੇ ਮਿਆਰ ਅਤੇ ਦਰਜੇ ਨੂੰ ਯਕੀਨੀ ਬਣਾਇਆ ਜਾ ਸਕੇ। ਇਹ ਯਾਦਗਾਰ ਕਲਾ ਦਾ ਇਕ ਵਿਲੱਖਣ ਨਮੂਨਾ ਹੈ ਜਿਸ ਵਿਚ ਸੈਮੀਨਰ ਹਾਲ, ਐਡੀਟੋਰੀਅਮ, ਮੂਵੀ ਹਾਲ, ਕੈਫੇਟੇਰੀਆ, ਲਾਈਬ੍ਰੇਰੀ, ਓਪਨ ਏਅਰ ਥਿਏਟਰ ਅਤੇ ਐਮਫੀ ਥਿਏਟਰ ਸ਼ਾਮਲ ਹਨ।
ਮੀਟਿੰਗ ਵਿਚ ਸਿਹਤ ਮੰਤਰੀ ਬ੍ਰਹਮ ਮਹਿੰਦਰਾ, ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ, ਸਾਬਕਾ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ, ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ, ਫਤਹਿਗੜ• ਸਾਹਿਬ ਦੇ ਵਿਧਾਇਕ ਕੁਲਜੀਤ ਸਿੰਘ ਨਾਗਰਾ, ਜਲੰਧਰ ਕੈਂਟ ਦੇ ਵਿਧਾਇਕ ਪਰਗਟ ਸਿੰਘ, ਵਿੱਤ ਸਕੱਤਰ ਅਨਿਰੁੱਧ ਤਿਵਾੜੀ ਅਤੇ ਪ੍ਰਮੁੱਖ ਸਕੱਤਰ ਸੈਰ ਸਪਾਟਾ ਅਤੇ ਸਭਿਆਚਾਰ ਮਾਮਲੇ ਵਿਕਾਸ ਪ੍ਰਤਾਪ ਸਿੰਘ ਹਾਜ਼ਰ ਸਨ।
ਮੁੱਖ ਮੰਤਰੀ ਵੱਲੋਂ ਜੰਗ-ਏ-ਆਜ਼ਾਦੀ ਯਾਦਗਾਰ ਲਈ ਵਿੱਤ ਵਿਭਾਗ ਨੂੰ ਸਮੇਂ ਸਿਰ ਫੰਡ ਜਾਰੀ ਕਰਨ ਦੇ ਨਿਰਦੇਸ਼
Advertisement
Advertisement