ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦਾ ਵੱਡਾ ਫੈਸਲਾ
12ਜੁਲਾਈ ਤੱਕ ਰਾਜ ਵਿੱਚ ਹਰ ਪ੍ਰਕਾਰ ਦੀ ਛੁੱਟੀ ਰੱਦ
ਚੰਡੀਗੜ੍ਹ, 8ਜੁਲਾਈ(ਵਿਸ਼ਵ ਵਾਰਤਾ)- ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਆਨਾਥ ਨੇ ਇਕ ਵੱਡਾ ਫੈਸਲਾ ਲਿਆ ਹੈ। ਉਹਨਾਂ ਨੇ 12 ਜੁਲਾਈ ਤੱਕ ਰਾਜ ਵਿੱਚ ਹਰ ਕਿਸਮ ਦੀਆਂ ਛੁੱਟੀਆਂ ਤੇ ਪਾਬੰਦੀ ਲਗਾ ਦਿੱਤੀ ਹੈ। ਜੋ ਪਹਿਲਾਂ ਹੀ ਛੁੱਟੀ ਤੇ ਹਨ ਉਨ੍ਹਾਂ ਨੂੰ ਤੁਰੰਤ ਪ੍ਰਭਾਵ ਨਾਲ ਡਿਊਟੀ ਜੁਆਇੰਨ ਕਰਨ ਲਈ ਕਿਹਾ ਗਿਆ ਹੈ। ਬੁੱਧਵਾਰ ਨੂੰ ਮੁੱਖ ਸਕੱਤਰ ਰਾਜੇਂਦਰ ਕੁਮਾਰ ਤਿਵਾੜੀ ਨੇ ਮੁੱਖ ਮੰਤਰੀ ਦੀਆਂ ਹਦਾਇਤਾਂ ਤੇ ਇਸ ਸੰਬੰਧੀ ਇਕ ਆਦੇਸ਼ ਜਾਰੀ ਕੀਤਾ। ਛੁੱਟੀਆਂ ਤੇ ਪਾਬੰਦੀ ਮੁੱਖ ਖੇਤਰ ਪੰਚਾਇਤ ਦੀਆਂ ਚੋਣਾਂ ਨੂੰ ਧਿਆਨ ਵਿਚ ਰੱਖਦਿਆਂ ਲਗਾਈ ਗਈ ਹੈ। ਜਾਰੀ ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਰਾਜ ਚੋਣ ਕਮਿਸ਼ਨ ਨੇ ਪ੍ਰਮੁੱਖ ਖੇਤਰ ਪੰਚਾਇਤ ਚੋਣਾਂ ਦਾ ਪ੍ਰੋਗਰਾਮ ਜਾਰੀ ਕੀਤਾ ਹੈ। ਚੋਣਾਂ ਵਿੱਚ ਰਾਜ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਡਿਊਟੀ ਲਗਾਈ ਜਾਵੇਗੀ। ਇਸ ਲਈ ਕਿਸੇ ਨੂੰ ਵੀ 12 ਜੁਲਾਈ ਤੱਕ ਕਿਸੇ ਕਿਸਮ ਦੀ ਛੁੱਟੀ ਨਹੀਂ ਦਿੱਤੀ ਜਾਵੇਗੀ।